ਰਿਲਾਇੰਸ ਬ੍ਰਾਂਡ ਇਟਲੀ ਦੇ ਲਕਸੋਟਿਕਾ ਨਾਲ ਭਾਰਤ ’ਚ ਖੋਲ੍ਹ ਸਕਦਾ ਹੈ ਰੇ-ਬੈਨ ਸਟੋਰ

05/05/2022 2:36:04 PM

ਨਵੀਂ ਦਿੱਲੀ–ਬਿਜ਼ਨੈੱਸ ਦੀ ਦੁਨੀਆ ’ਚ ਅਜਿਹੀ ਚਰਚਾ ਹੈ ਕਿ ਰਿਲਾਇੰਸ ਬ੍ਰਾਂਡ ਭਾਰਤ ’ਚ ਰੇ-ਬੈਨ ਬ੍ਰਾਂਡੇਡ ਸਟੋਰ ਖੋਲ੍ਹਣ ਲਈ ਇਟਲੀ ਦੇ ਲਕਸੋਟਿਕਾ ਸਮੂਹ ਨਾਲ ਗੱਲਬਾਤ ਕਰ ਰਿਹਾ ਹੈ। ਮਾਮਲੇ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਰਿਲਾਇੰਸ ਰੇ-ਬੈਨ ਸਟੈਂਡਅਲੋਨ ਸਟੋਰ ਦੀ ਇਕ ਚੇਨ ਦੇ ਨਾਲ-ਨਾਲ ਸਮੂਹ ਦੇ ਬਾਹਰ ਹੋਰ ਡਿਪਾਰਟਮੈਂਟ ਚੇਨ ’ਚ ਸ਼ਾਪ-ਇਨ-ਸ਼ਾਪ ਅਤੇ ਕਾਊਂਟਰ ਖੋਲ੍ਹੇਗਾ। ਇਕ ਜਾਣਕਾਰ ਨੇ ਦਾਅਵਾ ਕੀਤਾ ਹੈ ਕਿ ਆਖਰੀ ਫ੍ਰੈਂਚਾਇਜ਼ੀ ਸਮਝੌਤੇ ’ਤੇ ਹਸਤਾਖਰ ਹੋਣੇ ਬਾਕੀ ਹਨ।
ਸਨਗਲਾਸ ਹਟ ਦੀ ਪ੍ਰਾਪਤੀ
ਰੇ-ਬੈਨ ਸਿੰਗਲ ਬ੍ਰਾਂਡ ਆਊਟਲੈੱਟ ਖੋਲ੍ਹਣ ਦੀ ਯੋਜਨਾ ਭਾਰਤ ’ਚ ਲਕਸੋਟਿਕਾ ਨਾਲ ਰਿਲਾਇੰਸ ਦੀ ਵੱਡੀ ਸਾਂਝੇਦਾਰੀ ਦਾ ਹਿੱਸਾ ਹੈ। ਇਕ ਮੀਡੀਆ ਰਿਪੋਰਟ ’ਚ ਮਾਰਚ ’ਚ ਦੱਸਿਆ ਗਿਆ ਸੀ ਕਿ ਰਿਲਾਇੰਸ ਬ੍ਰਾਂਡਸ ਨੇ ਭਾਰਤ ਦੇ ਡੀ. ਐੱਲ. ਐੱਫ. ਬ੍ਰਾਂਡਸ ਨਾਲ ਸਨਗਲਾਸ ਹਟ ਦੇ ਸਟੋਰਸ ਦੇ ਮੌਜੂਦਾ ਨੈੱਟਵਰਕ ਦੀ ਪ੍ਰਾਪਤੀ ਕਰ ਲਈ ਹੈ ਜੋ ਰਿਲਾਇੰਸ ਬ੍ਰਾਂਡਸ ਨੂੰ ਸਨਗਲਾਸ ਹਟ ਦੇ 80 ਤੋਂ ਵੱਧ ਆਊਟਲੈੱਟਸ ’ਤੇ ਭਾਰੀ ਹੋਣ ਦੇਵੇਗਾ।
ਹਾਲਾਂਕਿ ਲਕਸੋਟਿਕਾ ਨੇ ਮੀਡੀਆ ਵਲੋਂ ਪੁੱਛੇ ਜਾਣ ’ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਦ ਕਿ ਰਿਲਾਇੰਸ ਬ੍ਰਾਂਡਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਰਿਲਾਇੰਸ ਬ੍ਰਾਂਡਸ ਦੇ ਬੁਲਾਰੇ ਨੇ ਇਕ ਈਮੇਲ ’ਚ ਕਿਹਾ ਕਿ ਕੰਪਨੀ ਦੀ ਨੀਤੀ ਨੂੰ ਧਿਆਨ ’ਚ ਰੱਖਦੇ ਹੋਏ ਅਸੀਂ ਚਰਚਾਵਾਂ ਅਤੇ ਅਟਕਲਾਂ ਵਾਲੀਆਂ ਖਬਰਾਂ ’ਤੇ ਟਿੱਪਣੀ ਕਰਨ ਤੋਂ ਪਰਹੇਜ਼ ਕਰਾਂਗੇ।
ਰੇ-ਬੈਨ ਉਤਪਾਦ ਵੇਚਦੀ ਹੈ ਲਕਸੋਟਿਕਾ
ਪ੍ਰਾਦਾ, ਬਰਬਰੀ, ਵਰਸਾਚੇ, ਟੌਮ ਫੋਰਡ, ਡੋਲਸੇ ਅਤੇ ਗੱਬਾਲਾਨਾ ਅਤੇ ਓਕਲੇ, ਕਈ ਹੋਰ ਟੌਪ ਐਂਡ ਲੇਬਲ ਦਰਮਿਆਨ ਸਨਗਲਾਸ ਹਟ ਆਈਵੀਅਰ ਬ੍ਰਾਂਡ ਦੇ ਮਲਟੀ ਬ੍ਰਾਂਡ ਵਿਕ੍ਰੇਤਾ ਹਨ। ਲਕਸੋਟਿਕਾ ਮੌਜੂਦਾ ਸਮੇਂ ’ਚ ਸੈਂਕੜੇ ਮਲਟੀ-ਬ੍ਰਾਂਡ ਆਊਟਲੈਟਸ ਦੇ ਮਾਧਿਅਮ ਰਾਹੀਂ ਰੇ-ਬੈਨ ਉਤਪਾਦ ਵੇਚਦੀ ਹੈ। ਰਿਲਾਇੰਸ ਰਿਟੇਲ, ਵਿਕਰੀ ਅਤੇ ਆਊਟਲੈਟਸ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਵੱਡਾ ਰਿਟੇਲਰ ਹੈ ਅਤੇ ਇਸ ਦੀ ਹਾਈ-ਐਂਡ ਰਿਟੇਲਿੰਗ ਬ੍ਰਾਂਡ ਰਿਲਾਇੰਸ ਬ੍ਰਾਂਡਸ ਪਿਛਲੇ ਕੁੱਝ ਸਾਲਾਂ ’ਚ ਖਰੀਦਦਾਰੀ ਦੀ ਦੌੜ ’ਚ ਰਹੇ ਹਨ। ਬ੍ਰਾਂਡਸ ਦੀ ਗਿਣਤੀ ’ਚ ਵਾਧਾ ਹੋਇਆ ਹੈ। 2019 ਤੋਂ ਇਸ ਨੇ ਲਗਭਗ 2 ਦਰਜਨ ਭਾਰਤੀ ਅਤੇ ਕੌਮਾਂਤਰੀ ਕੰਪਨੀਆਂ ਨਾਲ ਪ੍ਰਚੂਨ ਬ੍ਰਾਂਡ ਜਾਂ ਸਾਂਝਾ ਉੱਦਮ ਹਾਸਲ ਕੀਤੇ ਹਨ।


Aarti dhillon

Content Editor

Related News