ਡਿਜੀਟਲੀਕਰਨ ਨਾਲ ਨਜਿੱਠਣ ਲਈ ਰੈਗੂਲੇਟਰਾਂ ਨੂੰ ਉੱਨਤਸ਼ੀਲ ਹੋਣਾ ਚਾਹੀਦੈ : ਸੀਤਾਰਮਣ
Tuesday, Jun 07, 2022 - 06:51 PM (IST)
ਨਵੀਂ ਦਿੱਲੀ (ਭਾਸ਼ਾ)–ਕੇਂਦਰੀ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਰੈਗੂਲੇਟਰਾਂ ਅਤੇ ਹੋਰ ਸੰਸਥਾਵਾਂ ਨੂੰ ਡਿਜੀਟਲੀਕਰਨ ਦੀ ਪ੍ਰਕਿਰਿਆ ਨੂੰ ਸਮਝਣ ’ਚ ਵਧੇਰੇ ਉੱਨਤ ਅਤੇ ਸਮੇਂ ਤੋਂ ਅੱਗੇ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਤਕਨਾਲੋਜੀ ਦੀ ਦੁਰਵਰਤੋਂ ਨੂੰ ਰੋਕਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਦੇ ਮੁਖੀ ਸੀਤਾਰਮਣ ਨੇ ਡਿਜੀਟਲੀਕਰਨ ਦੇ ਸੰਦਰਭ ’ਚ ਸੁਰੱਖਿਆ ਸਿਸਟਮ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਨਾਇਡੂ ਨੇ ਕਤਰ ਦੇ ਪ੍ਰਧਾਨ ਮੰਤਰੀ ਨਾਲ ਵਫਦ ਪੱਧਰੀ ਗੱਲਬਾਤ ਕੀਤੀ
ਉਨ੍ਹਾਂ ਨੇ ਕਿਹਾ ਕਿ 2020 ਅਤੇ ਉਸ ਤੋਂ ਬਾਅਦ ਦੇ ਦਹਾਕਿਆਂ ’ਚ ਡਿਜੀਟਲ ਤਰੀਕਿਆਂ ਦਾ ਮਹੱਤਵ ਵਧਦਾ ਜਾਏਗਾ। ਸੀਤਾਰਮਣ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ (ਏ. ਕੇ. ਏ. ਐੱਮ.) ਦੇ ਤਹਿਤ ਆਯੋਜਿਤ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਦੇ ਵੱਕਾਰੀ ਦਿਵਸ ਸਮਾਰੋਹ ’ਚ ਬੋਲ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਅਤੇ ਰਾਸ਼ਟਰੀ ਵਿੱਤੀ ਰਿਪੋਰਟਿੰਗ ਅਥਾਰਿਟੀ (ਐੱਨ. ਐੱਫ. ਆਰ. ਏ.) ਨੂੰ ਡਿਜੀਟਲੀਕਰਨ ਦੇ ਲਿਹਾਜ ਨਾਲ ਸਮੇਂ ਤੋਂ ਅੱਗੇ ਰਹਿਣਾ ਚਾਹੀਦਾ ਹੈ, ਤਾਂ ਕਿ ਨਿਰਪੱਖ ਅਤੇ ਜਵਾਬਦੇਹ ਪ੍ਰਥਾਵਾਂ ਨੂੰ ਯਕੀਨੀ ਕੀਤਾ ਜਾ ਸਕੇ ਅਤੇ ਤਕਨਾਲੋਜੀ ਦੀ ਦੁਰਵਰਤੋਂ ਨਾ ਹੋਵੇ।
ਇਹ ਵੀ ਪੜ੍ਹੋ : ਆਪਣੇ ਲਈ ਅਮਰੀਕਾ ਤੋਂ ਹਾਈਟੈਕ ਬੁਲੇਟਪਰੂਫ ਜੈਕੇਟ ਮੰਗਵਾਉਣ ਦੀ ਜੱਦੋ-ਜਹਿਦ ’ਚ ਸੀ ਸਿੱਧੂ ਮੂਸੇਵਾਲਾ
ਸ਼ੇਅਰ ਬਾਜ਼ਾਰ ’ਚ ਝਟਕਿਆਂ ਤੋਂ ਸੰਭਾਲਣ ਦਾ ਕੰਮ ਕਰ ਰਹੇ ਹਨ ਪ੍ਰਚੂਨ ਨਿਵੇਸ਼ਕ
ਸ਼ੇਅਰ ਬਾਜ਼ਾਰ ’ਚ ਜਾਰੀ ਅਸਥਿਰਤਾ ਦਰਮਿਆਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੀ ਵਿਕਰੀ ਨਾਲ ਲੱਗਣ ਵਾਲੇ ਝਟਕਿਆਂ ਤੋਂ ਸੰਭਾਲਣ ਦਾ ਕੰਮ ਪ੍ਰਚੂਨ ਨਿਵੇਸ਼ਕ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੌਰਾਨ ਪ੍ਰਚੂਨ ਨਿਵੇਸ਼ਕਾਂ ਦੀ ਗਿਣਤੀ ’ਚ ਜ਼ਿਕਰਯੋਗ ਵਾਧਾ ਹੋਇਆ ਹੈ। ਜੇ ਐੱਫ. ਪੀ. ਆਈ. ਚਲੇ ਗਏ ਤਾਂ ਅਸਲ ’ਚ ਸਾਡੇ ਬਾਜ਼ਾਰਾਂ ਨੂੰ ਬਹੁਤ ਜ਼ਿਆਦਾ ਉਤਰਾਅ-ਚੜਾਅ ਦਾ ਸਾਹਮਣਾ ਨਹੀਂ ਕਰਨਾ ਪਿਆ, ਕਿਉਂਕਿ ਦੇਸ਼ ’ਚ ਵੱਡੇ ਪੈਮਾਨੇ ’ਤੇ ਛੋਟੇ ਨਿਵੇਸ਼ਕ ਆ ਗਏ ਹਨ। ਸੀਤਾਰਮਣ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਦੀ ਮੁਖੀ ਵੀ ਹੈ। ਸੈਂਟਰਲ ਡਿਪਾਜ਼ਿਟਰੀ ਸਰਵਿਸਿਜ਼ (ਇੰਡੀਆ) ਲਿਮਟਿਡ ਨੇ ਮਾਰਚ ’ਚ ਕਿਹਾ ਕਿ ਉਸ ਦੇ ਕੋਲ ਖੋਲ੍ਹੇ ਗਏ ਸਰਗਰਮ ਡੀਮੈਟ ਖਾਤਿਆਂ ਦੀ ਗਿਣਤੀ 6 ਕਰੋੜ ਦੇ ਅੰਕੜਿਆਂ ਛੂਹ ਗਈ ਹੈ
ਇਹ ਵੀ ਪੜ੍ਹੋ : ਨੇਪਾਲ 'ਚ ਪੁਲ ਤੋਂ ਹੇਠਾਂ ਡਿੱਗੀ ਬੱਸ, 9 ਲੋਕਾਂ ਦੀ ਹੋਈ ਮੌਤ ਤੇ 24 ਜ਼ਖਮੀ : ਪੁਲਸ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ