3 ਸਾਲਾਂ ''ਚ 1,300 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਰੈਫੈਕਸ ਗਰੁੱਪ

Tuesday, Sep 26, 2023 - 12:33 PM (IST)

3 ਸਾਲਾਂ ''ਚ 1,300 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਰੈਫੈਕਸ ਗਰੁੱਪ

ਨਵੀਂ ਦਿੱਲੀ : ਚੇਨਈ ਦਾ ਰੇਫੈਕਸ ਗਰੁੱਪ ਗ੍ਰੀਨ ਮੋਬਿਲਿਟੀ ਐਂਟਰਪ੍ਰਾਈਜ਼ ਰਾਹੀਂ ਆਪਣਾ ਵਪਾਰ ਵਧਾਉਣ ਲਈ ਅਗਲੇ ਤਿੰਨ ਸਾਲਾਂ 'ਚ 1,300 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਰੇਫੈਕਸ ਗ੍ਰੀਨ ਮੋਬਿਲਿਟੀ ਰਾਹੀਂ ਤੀਜੇ ਧਿਰ ਦੇ ਕਰਮਚਾਰੀਆਂ ਨੂੰ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੀ ਆਵਾਜਾਈ ਮੁਹੱਈਆ ਕਰਵਾਉਂਦੀ ਹੈ। ਰੇਫੈਕਸ ਗ੍ਰੀਨ ਬੈਂਗਲੌਰ ਤੋਂ ਆਪਣਾ ਕੰਮਕਾਜ ਚਲਾਉਂਦੀ ਹੈ ਅਤੇ ਇਹ ਹੈਦਰਾਬਾਦ, ਪੁਣੇ ਅਤੇ ਦਿੱਲੀ ਵਰਗੇ ਸ਼ਹਿਰਾਂ 'ਚ ਵਿਸਥਾਰ ਲਈ ਲਗਭਗ 10,000 ਵਾਹਨ ਪੇਸ਼ ਕਰੇਗਾ। 

ਇਹ ਵੀ ਪੜ੍ਹੋ : ਹੋਮ ਲੋਨ ਨੂੰ ਲੈ ਕੇ ਵੱਡਾ ਫ਼ੈਸਲਾ ਲੈਣ ਦੀ ਤਿਆਰੀ 'ਚ ਮੋਦੀ ਸਰਕਾਰ, ਲੱਖਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ

ਕੰਪਨੀ ਨੇ 49 ਕਾਰਾਂ ਨਾਲ ਚੇਨਈ 'ਚ ਕਾਰੋਬਾਰ ਸ਼ੁਰੂ ਕੀਤਾ ਹੈ। 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜਾਰੀ ਇਹ ਕੰਪਨੀ ਦਾ ਕਾਰੋਬਾਰ ਹੁਣ ਰੈਫਰੀਜਿਰੈਂਟ ਗੈਸ, ਸੂਰਜੀ ਊਰਜਾ, ਕੋਲਾ ਪ੍ਰਬੰਧਨ, ਮੈਡੀਕਲ ਅਤੇ ਆਵਾਜਾਈ ਵਰਗੇ ਖੇਤਰਾਂ 'ਚ ਫੈਲਿਆ ਹੋਇਆ ਹੈ। ਰੇਫੈਕਸ ਗਰੁੱਪ ਦੇ ਸੀ.ਈ.ਓ. ਅਨਿਲ ਜੈਨ ਨੇ ਕਿਹਾ, 'ਪੂਰੇ ਦੇਸ਼ 'ਚ ਆਪਣੀ ਮੌਜੂਦਗੀ ਦਾ ਵਿਸਥਾਰ ਕਰਨ ਲਈ ਅਸੀਂ ਅਗਲੇ 3 ਸਾਲਾਂ 'ਚ ਲਗਭਗ 1,300 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹਾਂ।' ਕੰਪਨੀ ਨੇ ਮਾਰਚ 2023 'ਚ ਬੈਂਗਲੋਰ 'ਚ ਸੰਪੂਰਨ ਈ.ਵੀ. ਪਹਿਲ ਦੇ ਰੂਪ 'ਚ ਕੰਮ-ਕਾਜ ਸ਼ੁਰੂ ਕੀਤਾ ਸੀ ਅਤੇ ਇਹ ਕਾਰੋਬਰੀ ਯਾਤਰਾ ਨੂੰ ਸੇਵਾ ਪ੍ਰਦਾਨ ਕਰੇਗੀ। 

ਇਹ ਵੀ ਪੜ੍ਹੋ : UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ

ਰੇਫੈਕਸ ਗਰੁੱਪ ਨੇ ਕਿਹਾ ਕਿ ਇਹ ਯਾਤਰਾ ਸੇਵਾ ਵਾਤਾਵਰਨ, ਸਮਾਜ ਅਤੇ ਪ੍ਰਸ਼ਾਸਨ 'ਚ ਇਸ ਦੀ ਮੌਜੂਦਗੀ ਨੂੰ ਬਿਹਤਰ ਕਰਨ ਲਈ ਅਤੇ ਕਾਰਬਨ ਡਾਈਆਕਸਾਈਡ ਘੱਟ ਕਰਨ 'ਚ ਮਦਦ ਕਰੇਗੀ। ਕੰਪਨੀ ਨੇ ਟੀ ਨਗਰ ਤੋਂ ਇਲਾਵਾ ਚੇਨਈ 'ਚ ਵੀ ਨਵੇਂ ਦਫ਼ਤਰ ਬਾਰੇ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News