ਸ਼ੇਅਰ ਬਾਜ਼ਾਰ ''ਚ ਸ਼ਾਨਦਾਰ ਰਿਕਵਰੀ : ਸੈਂਸੈਕਸ 400 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 24,820 ਦੇ ਪਾਰ ਬੰਦ
Tuesday, Jul 29, 2025 - 03:44 PM (IST)

ਮੁੰਬਈ - ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਅੱਜ 29 ਜੁਲਾਈ ਨੂੰ ਸੈਂਸੈਕਸ 446.93 ਅੰਕ ਭਾਵ 0.55% ਚੜ੍ਹ ਕੇ 81,337.95 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 20 ਵਾਧੇ ਨਾਲ ਅਤੇ 10 ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਸੈਂਸੈਕਸ 'ਤੇ ਸੂਚੀਬੱਧ 30 ਕੰਪਨੀਆਂ ਵਿੱਚੋਂ ਐਕਸਿਸ ਬੈਂਕ, ਟੀਸੀਐੱਸ,ਆਈਟੀਸੀ ਅਤੇ ਟਾਈਟਨ ਸਭ ਤੋਂ ਵੱਧ ਨੁਕਸਾਨੇ ਗਏ। ਰਿਲਾਇੰਸ ਇੰਡਸਟਰੀਜ਼, LT, Asian paints, Tata Motor ਅਤੇ Adani port ਦੇ ਸ਼ੇਅਰਾਂ ਵਿੱਚ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : YouTube, ਸੋਸ਼ਲ ਮੀਡੀਆ Influencer ਤੇ ਵਪਾਰੀਆਂ ਲਈ ਬਦਲ ਗਏ ਹਨ ITR ਨਿਯਮ, ਜਾਣੋ ਪੂਰੀ ਡਿਟੇਲ
ਦੂਜੇ ਪਾਸੇ ਨਿਫਟੀ 140.20 ਅੰਕ ਭਾਵ 0.57% ਵਧ ਕੇ 24,821.10 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 50 ਸਟਾਕਾਂ ਵਿੱਚੋਂ 35 ਉੱਪਰ ਹਨ ਅਤੇ 15 ਹੇਠਾਂ ਹਨ। NSE ਦੇ IT, ਮੀਡੀਆ ਅਤੇ ਨਿੱਜੀ ਬੈਂਕਾਂ ਦੇ ਸੂਚਕਾਂਕ ਡਿੱਗ ਗਏ ਹਨ। ਇਸ ਦੇ ਨਾਲ ਹੀ, ਆਟੋ, ਮੈਟਲ ਅਤੇ ਰਿਐਲਟੀ ਸਟਾਕਾਂ ਵਿੱਚ ਮਾਮੂਲੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : Credit Card ਤੋਂ ਲੈ ਕੇ UPI ਤੱਕ, 4 ਦਿਨਾਂ ਬਾਅਦ ਬਦਲ ਜਾਣਗੇ ਕਈ ਨਿਯਮ
ਗਲੋਬਲ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ ਵਿੱਚ, ਜਾਪਾਨ ਦਾ ਨਿੱਕੇਈ 225, ਚੀਨ ਦਾ ਸ਼ੰਘਾਈ ਐਸਐਸਈ ਕੰਪੋਜ਼ਿਟ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਘਾਟੇ ਵਿੱਚ ਸੀ ਜਦੋਂ ਕਿ ਦੱਖਣੀ ਕੋਰੀਆ ਦਾ ਕੋਸਪੀ ਲਾਭ ਵਿੱਚ ਸੀ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਮਿਸ਼ਰਤ ਰੁਝਾਨ ਨਾਲ ਬੰਦ ਹੋਏ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ 0.04 ਪ੍ਰਤੀਸ਼ਤ ਵਧ ਕੇ 70.07 ਡਾਲਰ ਪ੍ਰਤੀ ਬੈਰਲ 'ਤੇ ਸੀ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫਆਈਆਈ) ਸੋਮਵਾਰ ਨੂੰ ਵਿਕਰੇਤਾ ਸਨ ਅਤੇ ਉਨ੍ਹਾਂ ਨੇ 6,082.47 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਇਹ ਵੀ ਪੜ੍ਹੋ : Black Money ਤਾਂ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ Red ਅਤੇ Pink Money ਦਾ ਰਾਜ਼?
ਜੁਲਾਈ ਮਹੀਨੇ ਵਿੱਚ ਹੁਣ ਤੱਕ, ਵਿਦੇਸ਼ੀ ਨਿਵੇਸ਼ਕਾਂ ਨੇ 36,591.13 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ। ਇਸ ਦੇ ਨਾਲ ਹੀ, ਘਰੇਲੂ ਨਿਵੇਸ਼ਕਾਂ ਨੇ ਇਸ ਸਮੇਂ ਦੌਰਾਨ 46,590.52 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ ਹੈ।
ਜੂਨ ਮਹੀਨੇ ਵਿੱਚ, ਵਿਦੇਸ਼ੀ ਨਿਵੇਸ਼ਕਾਂ ਦੀ ਸ਼ੁੱਧ ਖਰੀਦਦਾਰੀ 7,488.98 ਕਰੋੜ ਰੁਪਏ ਸੀ। ਇਸ ਦੇ ਨਾਲ ਹੀ, ਘਰੇਲੂ ਨਿਵੇਸ਼ਕਾਂ ਨੇ ਵੀ ਮਹੀਨੇ ਵਿੱਚ ₹ 72,673.91 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ।
ਇਹ ਵੀ ਪੜ੍ਹੋ : Ration Card ਧਾਰਕਾਂ ਲਈ Alert! ...ਬੰਦ ਹੋ ਸਕਦਾ ਹੈ ਮੁਫ਼ਤ ਰਾਸ਼ਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8