FPI ਨੇ ਬਾਜ਼ਾਰ ’ਚੋਂ ਕੱਢੇ 20,975 ਕਰੋੜ ਰੁਪਏ
Monday, Aug 18, 2025 - 02:47 PM (IST)

ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਅਗਸਤ ਦੇ ਪਹਿਲੇ ਪੰਦਰਵਾੜੇ ’ਚ ਭਾਰਤੀ ਸ਼ੇਅਰ ਬਾਜ਼ਾਰ ’ਚ ਲੱਗਭਗ 20,975 ਕਰੋੜ ਰੁਪਏ ਦੀ ਵਿਕਰੀ ਕੀਤੀ ਹੈ। ਅਮਰੀਕਾ-ਭਾਰਤ ਵਪਾਰ ਤਣਾਅ, ਕੰਪਨੀਆਂ ਦੇ ਪਹਿਲੀ ਤਿਮਾਹੀ ਦੇ ਉਮੀਦ ਤੋਂ ਕਮਜ਼ੋਰ ਨਤੀਜਿਆਂ ਅਤੇ ਰੁਪਏ ’ਚ ਗਿਰਾਵਟ ਵਿਚਾਲੇ ਐੱਫ. ਪੀ. ਆਈ. ਬਿਕਵਾਲ ਬਣੇ ਹੋਏ ਹਨ।
ਇਹ ਵੀ ਪੜ੍ਹੋ : SBI ਖ਼ਾਤਾਧਾਰਕਾਂ ਨੂੰ ਝਟਕਾ, ਹੁਣ ਮੁਫ਼ਤ ਨਹੀਂ ਰਹੇਗੀ ਇਹ ਸੇਵਾ, ਅੱਜ ਤੋਂ ਹੋਵੇਗਾ ਵੱਡਾ ਬਦਲਾਅ
ਇਹ ਵੀ ਪੜ੍ਹੋ : ਆਯੁਸ਼ਮਾਨ ਕਾਰਡ ਤਹਿਤ ਮੁਫ਼ਤ ਇਲਾਜ ਲਈ ਕਿੰਨੀ ਹੈ ਸਮਾਂ ਮਿਆਦ, ਜਾਣੋ ਕਦੋਂ ਤੱਕ ਮਿਲ ਸਕਦੀ ਹੈ ਸਹੂਲਤ
ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ, ਇਸ ਦੇ ਨਾਲ ਹੀ 2025 ’ਚ ਹੁਣ ਤੱਕ ਐੱਫ. ਪੀ. ਆਈ. ਭਾਰਤੀ ਸ਼ੇਅਰ ਬਾਜ਼ਾਰ ’ਚੋਂ ਕੁਲ 1.16 ਲੱਖ ਕਰੋੜ ਰੁਪਏ ਦੀ ਨਿਕਾਸੀ ਕਰ ਚੁੱਕੇ ਹਨ।
ਐੱਫ. ਪੀ. ਆਈ. ਦਾ ਰੁਖ ਅੱਗੇ ਟੈਰਿਫ ਮੋਰਚੇ ’ਤੇ ਗਤੀਵਿਧੀਆਂ ਨਾਲ ਤੈਅ ਹੋਵੇਗਾ। ਏਂਜਲ ਵਨ ਦੇ ਸੀਨੀਅਰ ਬੁਨਿਆਦੀ ਵਿਸ਼ਲੇਸ਼ਕ (ਸੀ. ਐੱਫ. ਏ.) ਵਕਾਰਜਾਵੇਦ ਖਾਨ ਨੇ ਕਿਹਾ ਕਿ ਅਮਰੀਕਾ ਅਤੇ ਰੂਸ ਵਿਚਾਲੇ ਤਣਾਅ ’ਚ ਹਾਲੀਆ ਕਮੀ ਅਤੇ ਨਵੀਆਂ ਪਾਬੰਦੀਆਂ ਨਾ ਲੱਗਣ ਦੀ ਵਜ੍ਹਾ ਨਾਲ ਪ੍ਰਤੀਤ ਹੁੰਦਾ ਹੈ ਕਿ ਭਾਰਤ ’ਤੇ ਪ੍ਰਸਤਾਵਿਤ 25 ਫੀਸਦੀ ਦਾ ਵਾਧੂ ਟੈਰਿਫ (ਸੈਕੰਡਰੀ ਟੈਰਿਫ) 27 ਅਗਸਤ ਤੋਂ ਬਾਅਦ ਲਾਗੂ ਹੋਣ ਦੀ ਸੰਭਾਵਨਾ ਨਹੀਂ ਹੈ। ਇਹ ਬਾਜ਼ਾਰ ਲਈ ਸਪੱਸ਼ਟ ਤੌਰ ’ਤੇ ਸਾਕਾਰਾਤਮਕ ਸੰਕੇਤ ਹੈ।
ਇਹ ਵੀ ਪੜ੍ਹੋ : Cash 'ਚ ਕਰਦੇ ਹੋ ਇਹ 5 ਲੈਣ-ਦੇਣ ਜਾਂ ਭੁਗਤਾਨ? ਤਾਂ ਹੋ ਜਾਓ ਸਾਵਧਾਨ ਮਿਲ ਸਕਦੈ ਆਮਦਨ ਕਰ ਨੋਟਿਸ
ਇਹ ਵੀ ਪੜ੍ਹੋ : PM ਮੋਦੀ ਦੇ 5 ਵੱਡੇ ਐਲਾਨ: ਸੋਮਵਾਰ ਨੂੰ ਸਟਾਕ ਮਾਰਕੀਟ 'ਚ ਆਵੇਗਾ ਉਛਾਲ, ਟਰੰਪ ਦੀ ਟੈਂਸ਼ਨ ਹੋ ਜਾਵੇਗੀ ਹਵਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8