ਅਮਰੀਕਾ ’ਚ ਮੰਦੀ ਦਾ ਕਹਿਰ! 2 ਮਹੀਨਿਆਂ ’ਚ ਕਰੀਬ ਡੇਢ ਲੱਖ ਲੋਕ ਹੋਏ ਬੇਰੁਜ਼ਗਾਰ
Tuesday, Jun 13, 2023 - 11:30 AM (IST)
ਨਵੀਂ ਦਿੱਲੀ (ਭਾਸ਼ਾ) - ਅਮਰੀਕਾ ਨੇ ਆਪਣੇ-ਆਪ ਨੂੰ ਭਾਵੇਂ ਡਿਫਾਲਟਰ ਹੋਣ ਤੋਂ ਬਚਾ ਲਿਆ ਹੋਵੇ ਪਰ ਅਮਰੀਕੀ ਕੰਪਨੀਆਂ ’ਚ ਨੌਕਰੀਆਂ ਗੁਆਉਣ ਦਾ ਸਿਲਸਿਲਾ ਰੁਕਿਆ ਨਹੀਂ ਹੈ। ਅਪ੍ਰੈਲ ਅਤੇ ਮਈ ਦੇ ਮਹੀਨੇ ’ਚ ਕਰੀਬ ਡੇਢ ਲੱਖ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਉੱਥੇ ਹੀ ਮਈ ’ਚ ਅਪ੍ਰੈਲ ਦੇ ਮੁਕਾਬਲੇ ਕਰੀਬ 13,000 ਨੌਕਰੀਆਂ ਵਧੇਰੇ ਗਈਆਂ ਹਨ। ਜੇ ਬੀਤੇ ਸਾਲ ਮਈ ਨਾਲ ਤੁਲਣਾ ਕਰੀਏ ਤਾਂ ਕਰੀਬ 4 ਗੁਣਾ ਨੌਕਰੀਆਂ ਦਾ ਸਫਾਇਆ ਅਮਰੀਕਾ ਤੋਂ ਸਿਰਫ਼ ਮਈ ਦੇ ਮਹੀਨੇ ’ਚ ਹੋ ਚੁੱਕਾ ਹੈ। ਮਤਲਬ ਸਪੱਸ਼ਟ ਹੈ ਕਿ ਅਮਰੀਕਾ ’ਚ ਮੰਦੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦੂਜਾ ਮਈ ਦੇ ਮਹੀਨੇ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ ਕਾਰਣ ਵੀ 3900 ਕਰਮਚਾਰੀਆਂ ਨੇ ਆਪਣੀ ਨੌਕਰੀ ਗੁਆਈ ਹੈ।
ਇਹ ਵੀ ਪੜ੍ਹੋ : ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਵਿਸਤਾਰਾ UK18 ਨੂੰ ਕੈਂਸਲ ਕਰਨੀ ਪਈ ਫਲਾਈਟ, ਕੰਪਨੀ ਨੇ ਦੱਸੀ ਇਹ ਵਜ੍ਹਾ
ਲਗਾਤਾਰ ਹੋ ਰਹੀ ਹੈ ਛਾਂਟੀ
ਐਗਜ਼ੀਕਿਊਟਿਵ ਕੋਚਿੰਗ ਫਰਮ ਚੈਲੇਂਜਰ, ਗ੍ਰੇ ਐਂਡ ਕ੍ਰਿਸਮਸ ਇੰਕ ਮੁਤਾਬਕ ਅਮਰੀਕੀ ਕੰਪਨੀਆਂ ਨੇ ਇਸ ਸਾਲ ਮਈ ’ਚ 2022 ਦੇ ਰਿਕਾਰਡ ਨੂੰ ਤੋੜਦੇ ਹੋਏ ਨੌਕਰੀਆਂ ’ਚ ਕਟੌਤੀ ਦਾ ਹੈਰਾਨ ਕਰ ਦੇਣ ਵਾਲਾ ਐਲਾਨ ਕੀਤਾ ਹੈ। ਅਮਰੀਕੀ ਇੰਪਲਾਇਸ ਨੇ ਮਈ ’ਚ 80,089 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਪਿਛਲੇ ਸਾਲ ਇਸੇ ਮਹੀਨੇ ’ਚ 20,712 ਲੋਕਾਂ ਦੀ ਛਾਂਟੀ ਕੀਤੀ ਗਈ ਸੀ। ਇਸ ਦਾ ਮਤਲਬ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਛਾਂਟੀ ’ਚ 287 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਸਾਲ ਅਪ੍ਰੈਲ ’ਚ ਅਮਰੀਕੀ ਕੰਪਨੀਆਂ ਨੇ 66,995 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਰਿਪੋਰਟ ਮੁਤਾਬਕ ਪਿਛਲੇ ਮਹੀਨੇ 80,000 ਤੋਂ ਵੱਧ ਅਮਰੀਕੀ ਕਰਮਚਾਰੀਆਂ ਨੂੰ ਕੱਢ ਦਿੱਤਾ ਸੀ।
ਇਹ ਵੀ ਪੜ੍ਹੋ : ਬਰੇਲੀ 'ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਦੋ ਕੋਚ ਵਾਲਾ ਰੇਲ ਕੈਫੇ, 24 ਘੰਟੇ ਲੈ ਸਕੋਗੇ ਸੁਆਦੀ ਭੋਜਨ ਦਾ ਆਨੰਦ (ਤਸਵੀਰਾਂ)
ਇਸ ਸਾਲ ਹੁਣ ਤੱਕ ਕੰਪਨੀਆਂ ਨੇ 4,17,000 ਨੌਕਰੀਆਂ ਨੂੰ ਖ਼ਤਮ ਕਰਨ ਦਾ ਪਲਾਨ ਬਣਾਇਆ ਹੈ। ਇਸ ਦਾ ਮਤਲਬ ਹੈ ਕਿ ਪਿਛਲੇ ਸਾਲ ਇਸੇ ਮਿਆਦ ’ਚ ਐਲਾਨੀ 1,00,694 ਕਟੌਤੀ ਦੀ ਤੁਲਣਾ ’ਚ ਇਸ ’ਚ 315 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਕੰਜਿਊਮਰ ਕਾਨਫੀਡੈਂਸ 6 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਿਆ ਹੈ ਅਤੇ ਜੌਬ ਓਪਨਿੰਗ ਘੱਟ ਹੋ ਰਹੀ ਹੈ। ਮੰਦੀ ਦੇ ਖਦਸ਼ੇ ’ਚ ਕੰਪਨੀਆਂ ਹਾਇਰਿੰਗ ’ਤੇ ਬ੍ਰੇਕ ਲਗਾਉਂਦੀਆਂ ਦਿਖਾਈ ਦੇ ਰਹੀਆਂ ਹਨ।