RBI ਅੱਜ ਜਾਰੀ ਕਰੇਗਾ 200 ਰੁਪਏ ਦਾ ਨੋਟ, ਹੋਣਗੇ ਨਵੇਂ ਸੁਰੱਖਿਆ ਫੀਚਰਸ
Friday, Aug 25, 2017 - 09:17 AM (IST)
ਨਵੀਂ ਦਿੱਲੀ—ਰਿਜ਼ਰਵ ਬੈਂਕ ਆਫ ਇੰਡੀਆ ਅੱਜ 200 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। ਨੋਟਬੰਦੀ ਤੋਂ ਬਾਅਦ 500 ਅਤੇ 2000 ਦੇ ਨੋਟ ਜਾਰੀ ਕੀਤੇ ਗਏ ਸਨ ਇਸ ਤੋਂ ਬਾਅਦ ਸਰਕਾਰ ਅਤੇ ਰਿਜ਼ਰਵ ਬੈਂਕ ਵਲੋਂ ਜਾਰੀ ਕੀਤਾ ਜਾਣ ਵਾਲਾ ਇਹ ਤੀਜਾ ਨਵਾਂ ਨੋਟ ਹੋਵੇਗਾ। ਇਸ 200 ਰੁਪਏ ਦੇ ਨੋਟ ਨੂੰ ਵੀ 500 ਅਤੇ 2000 ਦੇ ਨੋਟਾਂ ਦੀ ਤਰ੍ਹਾਂ ਨਵੇਂ ਡਿਜ਼ਾਈਨ ਅਤੇ ਆਕਾਰ 'ਚ ਬਣਾਇਆ ਗਿਆ ਹੈ।
ਖੁੱਲ੍ਹੇ ਪੈਸਿਆਂ ਦੀ ਪਰੇਸ਼ਾਨੀ ਹੋਵੇਗੀ ਖਤਮ
ਇਸ ਨੂੰ ਜਾਰੀ ਕਰਨ ਨੂੰ ਲੈ ਕੇ ਸਰਕਾਰ ਅਤੇ ਰਿਜ਼ਰਵ ਬੈਂਕ ਦਾ ਤਰਕ ਹੈ ਕਿ ਇਸ ਦੀ ਮਦਦ ਨਾਲ ਖੁੱਲ੍ਹੇ ਪੈਸਿਆਂ ਦੀ ਪਰੇਸ਼ਾਨੀ ਘੱਟ ਹੋਵੇਗੀ। ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ ਇਸ ਨੂੰ ਜਾਰੀ ਕਰਨ ਨੂੰ ਲੈ ਕੇ ਅਧਿਸੂਚਨਾ ਜਾਰੀ ਕੀਤੀ ਸੀ ਉਧਰ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਨੋਟ ਅੱਜ ਜਾਰੀ ਹੋਵੇਗਾ।

ਖਾਸ ਗੱਲ
ਰਿਜ਼ਰਵ ਬੈਂਕ ਦੇ ਬਿਆਨ ਮੁਤਾਬਕ ਇਹ ਨੋਟ ਸੰਤਰੀ ਰੰਗ 'ਚ ਹੋਵੇਗਾ ਜਿਸ 'ਤੇ ਗਵਰਨਰ ਉਰਜਿਤ ਪਟੇਲ ਦੇ ਹਸਤਾਖਰ ਹੋਣਗੇ। ਨੋਟ ਦਾ ਆਕਾਰ 66 ਐੱਮ. ਐੱਮ ਐਕਸ 146 ਐੱਮ. ਐੱਮ. ਹੋਵੇਗਾ। ਇਸ ਦੇ ਪਿੱਛੇ ਵੱਲ ਸਾਂਚੀ ਸਪੂਤ ਦਾ ਅਕਸ ਨਜ਼ਰ ਆਵੇਗਾ। ਨੋਟ ਦਾ ਮੁੱਖ ਰੰਗ ਹਲਕਾ ਪੀਲਾ ਹੋਵੇਗਾ ਜਿਸ 'ਚ ਹੋਰ ਵੀ ਚੀਜ਼ਾਂ ਜਿਵੇਂ ਇਸ ਦਾ ਡਿਜ਼ਾਈਨ, ਪੈਨਰਨ ਅਤੇ ਰੰਗ ਸਕੀਮ ਨਜ਼ਰ ਆਵੇਗਾ। ਸਾਹਮਣੇ ਵੱਲ ਨੂੰ ਦੇਖਣ 'ਤੇ ਇਸ ਦੇ ਆਰ-ਪਾਰ ਨਜ਼ਰ ਆਉਣ ਵਾਲਾ 200 ਲਿਖਿਆ ਨਜ਼ਰ ਆਵੇਗਾ। ਨਵੇਂ 200 ਅੰਕ ਦੀ ਤਸਵੀਰ ਵੀ ਦਿਖਾਈ ਦੇਵੇਗੀ। ਨੋਟ ਦੇ ਵਿਚਕਾਰ 'ਚ ਮਹਾਤਮਾ ਗਾਂਧੀ ਦੀ ਤਸਵੀਰ ਹੋਵੇਗੀ। ਛੋਟੇ ਅੱਖਰਾਂ 'ਚ ਆਰ.ਬੀ.ਆਈ., ਭਾਰਤ,200 ਲਿਖਿਆ ਹੋਵੇਗਾ। ਨੋਟ 'ਚ ਲੱਗੇ ਸੁਰੱਖਿਆ ਧਾਗੇ 'ਚ ਇੰਡੀਆ ਅਤੇ ਭਾਰਤ ਲਿਖਿਆ ਹੋਵੇਗਾ। ਇਸ ਧਾਗੇ ਨੂੰ ਰੰਗ ਹਰੇ ਤੋਂ ਨੀਲੇ 'ਚ ਬਦਲੇਗਾ। ਨੋਟ ਦੇ ਸੱਜੇ ਪਾਸੇ ਅਸ਼ੋਕ ਚੱਕਰ ਨਜ਼ਰ ਆਵੇਗਾ। ਨੋਟ ਦੇ ਪਿੱਛੇ ਨੋਟ ਦੇ ਛੱਪਣ ਦੀ ਤਾਰੀਕ ਅਤੇ ਸਵੱਛ ਭਾਰਤ ਅਭਿਐਨ ਦਾ ਲੋਗੋ ਹੋਵੋਗਾ।
