ਰਿਜ਼ਰਵ ਬੈਂਕ 2020-21 ''ਚ ਵਿਆਜ ਦਰਾਂ ''ਚ ਕਰ ਸਕਦੈ ਕਟੌਤੀ : ਫਿਚ ਸਾਲਿਊਸ਼ਨਜ਼

Wednesday, Mar 18, 2020 - 03:02 PM (IST)

ਰਿਜ਼ਰਵ ਬੈਂਕ 2020-21 ''ਚ ਵਿਆਜ ਦਰਾਂ ''ਚ ਕਰ ਸਕਦੈ ਕਟੌਤੀ : ਫਿਚ ਸਾਲਿਊਸ਼ਨਜ਼

ਨਵੀਂ ਦਿੱਲੀ — ਫਿਚ ਸਲਿਊਸ਼ਨਜ਼ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੂੰ ਉਮੀਦ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਦੌਰਾਨ ਮੁੱਖ ਵਿਆਜ ਦਰਾਂ 'ਚ 1.75 ਫੀਸਦੀ ਦੀ ਕਟੌਤੀ ਕਰ ਸਕਦਾ ਹੈ। ਇਸ ਤੋਂ ਪਹਿਲਾਂ ਇਸ ਨੇ ਅਨੁਮਾਨ ਲਗਾਇਆ ਸੀ ਕਿ ਇਹ ਕਟੌਤੀ 0.40 ਫੀਸਦੀ ਦੀ ਹੋਵੇਗੀ। ਫਿਚ ਨੇ ਕੋਰੋਨਾ ਵਾਇਰਸ ਕਾਰਨ ਫੈਲ ਰਹੀ ਮਹਾਂਮਾਰੀ ਦੇ ਆਰਥਿਕ ਪ੍ਰਭਾਵ ਦੇ ਮੱਦੇਨਜ਼ਰ ਆਪਣੇ ਅਨੁਮਾਨਾਂ 'ਚ ਬਦਲਾਅ ਕੀਤਾ ਹੈ। ਉਸ ਦਾ ਅਨੁਮਾਨ ਹੈ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਭਾਰਤ ਦੀ ਜੀਡੀਪੀ ਵਾਧਾ ਦਰ 'ਚ 4.9 ਫੀਸਗੀ ਰਹੇਗੀ, ਜਦੋਂਕਿ 2020-21१ ਵਿਚ ਇਹ ਅੰਕੜਾ 5.4 ਫੀਸਦੀ ਤੱਕ ਰਹਿ ਸਕਦਾ ਹੈ। ਫਿਚ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ, 'ਫਿਚ ਸਲਿਊਸ਼ਨਜ਼ 'ਚ ਅਸੀਂ ਇਹ ਉਮੀਦ ਕਰਦੇ ਹਾਂ ਕਿ ਵਿੱਤੀ ਸਾਲ 2020-21 ਦੌਰਾਨ ਰਿਜ਼ਰਵ ਬੈਂਕ ਦੀਆਂ ਪ੍ਰਮੁੱਖ ਨੀਤੀਗਤ ਦਰਾਂ 'ਚ 1.75 ਫੀਸਦੀ ਤੱਕ ਦੀ ਕਟੌਤੀ ਹੋ ਸਕਦੀ ਹੈ ਜਦੋਂਕਿ ਪਹਿਲਾਂ ਇਹ ਅਨੁਮਾਨ 0.40 ਫੀਸਦੀ ਸੀ।' ਫਿਚ ਨੇ ਮਹਿੰਗਾਈ 'ਚ ਕਮੀ ਦੀ ਭਵਿੱਖਬਾਣੀ ਕੀਤੀ ਹੈ।


Related News