ਬੈਂਕਾਂ ’ਤੇ RBI ਦੀ ਨਜ਼ਰ, ਦੁਨੀਆ ਦੀ ਆਰਥਿਕ ਮੰਦੀ ਦਾ ਭਾਰਤ ’ਤੇ ਨਹੀਂ ਪਿਆ ਅਸਰ
Friday, Apr 28, 2023 - 09:57 AM (IST)
ਮੁੰਬਈ (ਭਾਸ਼ਾ) – ਰਿਜ਼ਰਵ ਬੈਂਕ ਆਫ ਇੰਡੀਆ ਯਾਨੀ ਆਰ. ਬੀ. ਆਈ. ਨੇ ਭਾਰਤੀ ਬੈਂਕਾਂ ਦੇ ਬਿਜ਼ਨੈੱਸ ਮਾਡਲ ਦੀ ਬਾਰੀਕੀ ਨਾਲ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਆਰ. ਬੀ. ਆਈ. ਮੁਖੀ ਸ਼ਕਤੀਕਾਂਤ ਦਾਸ ਨੇ ਿਵੱਤੀ ਰਿਜੀਲੈਂਸ ਦੇ ਗਲੋਬਲ ਸਮਿਟ ’ਚ ਇਹ ਗੱਲਾਂ ਕਹੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦੁਨੀਆ ’ਚ ਚੱਲ ਰਹੀ ਆਰਥਿਕ ਮੰਦੀ ਦਾ ਭਾਰਤੀ ਬੈਂਕਾਂ ’ਤੇ ਕੋਈ ਨਾਂਹਪੱਖੀ ਅਸਰ ਨਹੀਂ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਵਿੱਤੀ ਸਿਸਟਮ ਅਮਰੀਕਾ ਅਤੇ ਸਵਿਟਜ਼ਰਲੈਂਡ ਦੇ ਹਾਲ ਹੀ ਦੇ ਘਟਨਾਕ੍ਰਮਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤੀ ਬੈਂਕਿੰਗ ਸਿਸਟਮ ਹਾਲੇ ਵੀ ਲਚਕੀਲਾ ਬਣਿਆ ਹੋਇਆ ਹੈ। ਗਲੋਬਲ ਆਰਥਿਕ ਸੰਕਟ ਤੋਂ ਭਾਰਤ ਦੇ ਬੈਂਕ ਹਾਲੇ ਪ੍ਰਭਾਵਿਤ ਨਹੀਂ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਆਰ. ਬੀ. ਆਈ. ਇੰਡੀਅਨ ਵਿੱਤੀ ਸਿਸਟਮ ਨੂੰ ਭਵਿੱਖ ’ਚ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਦਾ ਰਹੇਗਾ।
ਇਹ ਵੀ ਪੜ੍ਹੋ : ਏਸ਼ੀਆ 'ਚ ਸਭ ਤੋਂ ਖ਼ਰਾਬ ਹਾਲਤ 'ਚ ਹਨ PAK ਦੀਆਂ ਸਰਕਾਰੀ ਕੰਪਨੀਆਂ : ਵਿਸ਼ਵ ਬੈਂਕ
ਭਾਰਤੀ ਬੈਂਕਿੰਗ ਸਿਸਟਮ ਮਜ਼ਬੂਤ
ਗਲੋਬਲ ਸਮਿਟ ’ਚ ਆਰ. ਬੀ. ਆਈ. ਮੁਖੀ ਨੇ ਕਿਹਾ ਕਿ ਭਾਰਤੀ ਵਿੱਤੀ ਸਿਸਟਮ ਫਿਲਹਾਲ ਦੁਨੀਆ ਦੇ ਘਟਨਾਕ੍ਰਮਾਂ ਤੋਂ ਅਛੂਤਾ ਹੈ ਅਤੇ ਮਜ਼ਬੂਤ ਬਣਿਆ ਹੋਇਆ ਹੈ। ਆਰ. ਬੀ. ਆਈ. ਨੇ ਆਪਣਾ ਇਹ ਬਿਆਨ ਉਸ ਸਮੇਂ ਦਿੱਤਾ ਹੈ ਜਦੋਂ ਦੁਨੀਆ ਭਰ ’ਚ ਆਰਥਿਕ ਮੰਦੀ ਦਾ ਡਰ ਫੈਲਿਆ ਹੋਇਆ ਹੈ। ਹਾਲ ਹੀ ’ਚ ਅਮਰੀਕਾ ਦੇ ਕਈ ਬੈਂਕ ਇਸ ਮੰਦੀ ਦੀ ਲਪੇਟ ’ਚ ਆਏ ਹਨ। ਸਭ ਤੋਂ ਪਹਿਲਾਂ ਅਮਰੀਕਾ ਦਾ ਸਭ ਤੋਂ ਵੱਡਾ ਸਿਲੀਕਾਨ ਵੈੱਲੀ ਬੈਂਕ ਇਸ ਦੀ ਲਪੇਟ ’ਚ ਆਇਆ ਅਤੇ ਡੁੱਬ ਗਿਆ। ਇਸ ਤੋਂ ਬਾਅਦ ਇਕ ਤੋਂ ਬਾਅਦ ਇਕ ਬੈਂਕ ਡੁੱਬਦੇ ਚਲੇ ਗਏ ਅਤੇ ਇਸ ਘਟਨਾ ਕਾਰਣ ਅਮਰੀਕਾ ਅਤੇ ਯੂਰਪ ਦੇ ਵਿੱਤੀ ਸੈਕਟਰ ’ਚ ਮੰਦੀ ਦੇ ਹਾਲਾਤ ਪੈਦਾ ਹੋ ਗਏ।
ਇਹ ਵੀ ਪੜ੍ਹੋ : ਸਰਕਾਰੀ ਸੰਸਥਾ ਨਹੀਂ ਹੈ PM CARES ਫੰਡ, ਫਿਰ ਵੀ ਸਰਕਾਰੀ ਕੰਪਨੀਆਂ ਨੇ ਹੀ ਦਿੱਤਾ ਮੋਟਾ ਦਾਨ
ਮਜ਼ਬੂਤ ਬਣਾਉਣ ਲਈ ਵਚਨਬੱਧ ਹੈ ਆਰ. ਬੀ. ਆਈ.
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਵਿੱਤੀ ਸੈਕਟਰ ’ਚ ਕਦੀ ਵੀ ਹੈਰਾਨ ਕਰਨ ਵਾਲੇ ਹਾਲਾਤ ਬਣ ਸਕਦੇ ਹਨ ਕਿਉਂਕਿ ਦੁਨੀਆ ਭਰ ’ਚ ਸਾਰੇ ਮੰਦੀ ਤੋਂ ਸਿੱਖਿਆ ਲੈ ਕੇ ਵਿੱਤੀ ਨੀਤੀਆਂ ਬਣਾ ਰਹੇ ਹਨ। ਉਨ੍ਹਾਂ ਨੇ ਬੈਂਕਾਂ ਨੂੰ ਅਲਰਟ ਰਹਿਣ ਲਈ ਕਿਹਾ ਹੈ। ਹਾਲਾਂਕਿ ਇਸ ਦੌਰਾਨ ਆਰ. ਬੀ. ਆਈ. ਦੇਸ਼ ਦਾ ਵਿੱਤੀ ਸਿਸਟਮ ਮਜ਼ਬੂਤ ਬਣਾਉਣ ਨੂੰ ਲੈ ਕੇ ਲਗਾਤਾਰ ਕੰਮ ਕਰਦਾ ਰਹੇਗਾ।
ਇਹ ਵੀ ਪੜ੍ਹੋ : GST ਰਜਿਸਟਰਡ ਵਪਾਰੀਆਂ ਲਈ ਚੰਗੀ ਖ਼ਬਰ, ਸਰਕਾਰ ਬੀਮੇ ਸਮੇਤ ਕਈ ਹੋਰ ਸਹੂਲਤਾਂ ਦਾ ਕਰ ਸਕਦੀ ਹੈ ਐਲਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।