NBFC ਲਈ ਵੱਡਾ ਝਟਕਾ! RBI ਦੇ ਨਵੇਂ ਨਿਯਮਾਂ ਨਾਲ ਵਧਣਗੀਆਂ ਸ਼ੈਡੋ ਬੈਂਕਾਂ ਦੀਆਂ ਮੁਸੀਬਤਾਂ
Saturday, Sep 03, 2022 - 10:59 AM (IST)
ਨਵੀਂ ਦਿੱਲੀ (ਇੰਟ.) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਬੈਡ ਲੋਨ ਨੂੰ ਲੈ ਕੇ ਬਣਾਏ ਆਪਣੇ ਸਖਤ ਨਿਯਮਾਂ ਦੇ ਘੇਰੇ ’ਚ ਸ਼ੈਡੋ ਬੈਂਕਾਂ ਨੂੰ ਵੀ ਲਿਆ ਸਕਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਹ ਗੈਰ-ਵਿੱਤੀ ਬੈਂਕਿੰਗ ਕੰਪਨੀਆਂ (ਐੱਨ. ਬੀ. ਐੱਫ.ਸੀ.) ਲਈ ਇਕ ਵੱਡਾ ਝਟਕਾ ਹੋਵੇਗਾ। ਐੱਨ. ਬੀ. ਐੱਫ. ਸੀ. ਦੇ ਪ੍ਰਤੀਨਿਧੀਆਂ ਨੇ ਆਰ. ਬੀ. ਆਈ. ਛੋਟੇ ਸਾਈਜ਼ ਦੇ ਲੋਨ ਨੂੰ ਅਗਲੇ ਮਹੀਨੇ ਲਾਗੂ ਹੋਣ ਵਾਲੇ ਨਿਯਮਾਂ ਤੋਂ ਛੋਟ ਦੇਣ ਦੀ ਮੰਗ ਕੀਤੀ ਸੀ ਪਰ ਕੇਂਦਰੀ ਬੈਂਕ ਕਿਸੇ ਵੀ ਤਰ੍ਹਾਂ ਦੀ ਛੋਟ ਦੇਣ ਦੇ ਮੂਡ ’ਚ ਨਹੀਂ ਹੈ।
ਇਕ ਰਿਪੋਰਟ ਮੁਤਾਬਕ ਜੇ ਬੈਡ ਲੋਨ ਦੇ ਨਵੇਂ ਨਿਯਮ ਸ਼ੈਡੋ ਬੈਂਕ ’ਤੇ ਵੀ ਲਾਗੂ ਹੁੰਦੇ ਹਨ ਤਾਂ ਇਹ ਗੈਰ-ਵਿੱਤੀ ਬੈਂਕਿੰਗ ਕੰਪਨੀਆਂ ਲਈ ਵੱਡਾ ਝਟਕਾ ਹੋਵੇਗਾ ਅਤੇ ਉਨ੍ਹਾਂ ਨੂੰ ਰਵਾਇਤੀ ਬੈਂਕਾਂ ’ਤੇ ਮਿਲੀ ਬੜ੍ਹਤ ਇਕ ਤਰ੍ਹਾਂ ਖਤਮ ਹੋ ਜਾਏਗੀ। ਆਰ. ਬੀ. ਆਈ. ਦੇ ਅੰਕੜਿਆਂ ਮੁਤਾਬਕ ਮਾਰਚ 2021 ਤੱਕ ਭਾਰਤ ’ਚ ਕਰੀਬ 10,000 ਸ਼ੈਡੋ ਬੈਂਕ ਹਨ, ਜਿਨ੍ਹਾਂ ਕੋਲ 54 ਲੱਖ ਕਰੋੜ ਰੁਪਏ ਦੀ ਜਾਇਦਾਦ ਹੈ। ਇਹ ਬੈਂਕਿੰਗ ਸੈਕਟਰ ਦਾ ਕਰੀਬ ਇਕ-ਚੌਥਾਈ ਹੈ। ਕਈ ਵੱਡੇ ਸ਼ੈਡੋ ਬੈਂਕ ਸ਼ੇਅਰ ਬਾਜ਼ਾਰਾਂ ’ਚ ਲਿਸਟਿਡ ਵੀ ਹਨ।
ਇਹ ਵੀ ਪੜ੍ਹੋ : Twitter ਨੇ ਸ਼ੁਰੂ ਕੀਤੀ EDIT ਬਟਨ ਦੀ ਟੈਸਟਿੰਗ, ਖ਼ਾਸ ਉਪਭੋਗਤਾਵਾਂ ਨੂੰ ਮਿਲੇਗੀ ਸਹੂਲਤ
ਰੋਜ਼ਾਨਾ ਕਰਨੀ ਹੋਵੇਗੀ ਬੈਡ ਲੋਨ ਦੀ ਪਛਾਣ
ਨਵੇਂ ਨਿਯਮਾਂ ਦੇ ਤਹਿਤ ਸ਼ੈਡੋ ਬੈਂਕਾਂ ਨੂੰ ਮਾਸਿਕ ਆਧਾਰ ਦੀ ਥਾਂ ਰੋਜ਼ਾਨਾ ਆਧਾਰ ’ਤੇ ਬੈਡ ਲੋਨ ਦੀ ਪਛਾਣ ਕਰਨੀ ਹੋਵੇਗੀ। ਕੁੱਝ ਸ਼ੈਡੋ ਬੈਂਕ ਇਸ ਪ੍ਰਕਿਰਿਆ ਦੀ ਪਾਲਣਾ ਹੁਣ ਕਰਦੇ ਹਨ ਪਰ ਜ਼ਿਆਦਾਤਰ ਇਸ ਨੂੰ ਨਹੀਂ ਅਪਣਾਉਂਦੇ ਹਨ। ਨਾਨ-ਪ੍ਰਫਾਰਮਿੰਗ ਲੋਨ ਨੂੰ ਸਿਰਫ ਤਾਂ ਹੀ ਅਪਗ੍ਰੇਡ ਕੀਤਾ ਜਾ ਸਕਦਾ ਹੈ ਜਦੋਂ ਲੋਨ ਲੈਣ ਵਾਲਿਆਂ ਨੇ ਸਾਰੇ ਬਕਾਏ ਦਾ ਭੁਗਤਾਨ ਕਰ ਦਿੱਤਾ ਹੋਵੇ।
2 ਕਰੋੜ ਤੱਕ ਦੇ ਕਰਜ਼ੇ ’ਤੇ ਛੋਟ ਦੀ ਮੰਗ
ਸ਼ੈਡੋ ਬੈਂਕ 2 ਕਰੋੜ ਰੁਪਏ ਤੱਕ ਦੇ ਕਰਜ਼ੇ ’ਤੇ ਨਵੇਂ ਨਿਯਮਾਂ ਤੋਂ ਛੋਟ ਚਾਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਰ. ਬੀ. ਆਈ. ਨੂੰ ਕੁੱਝ ਅਕਾਊਂਟਿੰਗ ਲੋੜਾਂ ’ਚ ਢਿੱਲ ਦੇਣ ਅਤੇ ਨਵੇਂ ਨਿਯਮਾਂ ਨੂੰ ਲਾਗੂ ਕਰਨ ਲਈ ਵਧੇਰੇ ਸਮੇਂ ਦੀ ਮੰਗ ਕੀਤੀ ਸੀ। ਇਕ ਸ਼ੈਡੋ ਬੈਂਕ ਮੁਖੀ ਨੇ ਦੱਸਿਆ ਕਿ ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਇੰਡਸਟਰੀ ਪੱਧਰ ’ਤੇ ਐੱਨ. ਬੀ. ਐੱਫ. ਸੀ. ਦੇ ਬੈਡ ਲੋਨ ’ਚ 0.80 ਤੋਂ 1 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਕੁੱਝ ਫਰਮਾਂ ’ਚ 2 ਫੀਸਦੀ ਤੱਕ ਦਾ ਵਾਧਾ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ : ਮੁਸਾਫਰਾਂ ਨੂੰ ਉਡਾਣਾਂ ’ਚ ਬਦਲਾਅ ਬਾਰੇ ਪਹਿਲਾਂ ਹੀ ਸੂਚਿਤ ਕਰਨ ਦੀ ਵਿਵਸਥਾ ਬਣਾਏਗੀ ਏਅਰ ਇੰਡੀਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।