RBI ਦਾ ਪ੍ਰਸਤਾਵ, ਛੋਟੇ ਬੈਂਕ ਖੋਲ੍ਹਣ ਲਈ ਘੱਟੋ ਘੱਟ 200 ਕਰੋੜ ਦੀ ਪੂੰਜੀ ਜ਼ਰੂਰੀ

09/14/2019 11:48:11 AM

ਮੁੰਬਈ—ਰਿਜ਼ਰਵ ਬੈਂਕ ਨੇ ਸਮਾਲ ਫਾਈਨੈਂਸ ਬੈਂਕ (ਐੱਸ.ਐੱਫ.ਬੀ.) ਖੋਲ੍ਹਣ ਲਈ ਘੱਟੋ ਘੱਟ ਪੂੰਜੀ ਦਾ ਪ੍ਰਸਤਾਵ ਰੱਖਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਐੱਸ.ਐੱਫ.ਬੀ. ਦਾ ਲਾਈਸੈਂਸ ਲੈਣ ਲਈ ਘੱਟੋ ਘੱਟ 200 ਕਰੋੜ ਦੀ ਪੂੰਜੀ ਹੋਣੀ ਚਾਹੀਦੀ। ਨਾਨ ਬੈਂਕਿੰਗ ਫਾਈਨੈਂਸ ਕੰਪਨੀ (ਐੱਨ.ਬੀ.ਐੱਫ.ਸੀ.), ਮਾਈਕ੍ਰੋ ਫਾਈਨੈਂਸ ਅਤੇ ਲੋਕਲ ਏਰੀਆ ਬੈਂਕ ਵੀ ਖੁਦ ਨੂੰ ਸਮਾਲ ਫਾਈਨੈਂਸ ਬੈਂਕ 'ਚ ਬਦਲ ਸਕਦੇ ਹਨ।
ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਪਬਲਿਕ ਸੈਕਟਰ ਦੀਆਂ ਇਕਾਈਆਂ ਅਤੇ ਵੱਡੇ ਉਦਯੋਗਾਂ ਨੂੰ ਇਹ ਸੁਵਿਧਾ ਨਹੀਂ ਮਿਲੇਗੀ। ਦਰਅਸਲ ਸਮਾਲ ਲਾਈਸੈਂਸ ਬੈਂਕ ਵੀ ਕੁਝ ਬੇਸਿਕ ਬੈਂਕਿੰਗ ਗਤੀਵਿਧੀਆਂ ਲਈ ਹੁੰਦਾ ਹੈ। ਇਨ੍ਹਾਂ ਬੈਂਕਾਂ ਨੂੰ ਪੈਸੇ ਜਮ੍ਹਾ ਕਰਨ ਅਤੇ ਛੋਟੇ ਕਾਰੋਬਾਰ, ਸੀਮਾਂਤ ਕਿਸਾਨ ਅਤੇ ਛੋਟੇ ਉਦਯੋਗਾਂ ਨੂੰ ਕਰਜ਼ ਦੇਣ ਦਾ ਅਧਿਕਾਰ ਹੁੰਦਾ ਹੈ।
ਇਸ ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਐੱਸ.ਬੀ.ਐੱਫ ਦੀ ਮਦਦ ਨਾਲ ਘਟ ਲਾਗਤ 'ਚ ਜ਼ਿਆਦਾ ਕਰੰਸੀ ਫਲੋ ਹੋ ਸਕਦਾ ਹੈ ਅਤੇ ਆਸਾਨੀ ਨਾਲ ਲੋਕ ਕਰਜ਼ ਲੈ ਸਕਦੇ ਹਨ। ਆਰ.ਬੀ.ਆਈ. ਨੇ ਇਸ ਡਰਾਫਟ 'ਤੇ 12 ਅਕਤੂਬਰ ਤੱਕ ਪ੍ਰਤੀਕਿਰਿਆਵਾਂ ਮੰਗੀਆਂ ਹਨ। ਇਸ ਦੇ ਇਲਾਵਾ ਐੱਸ.ਬੀ.ਐੱਫ. ਦੇ ਖਤਰੇ ਨੂੰ ਦੇਖਦੇ ਹੋਏ ਕੁੱਲ ਪੂੰਜੀ ਦਾ 15 ਫੀਸਦੀ ਆਪਣੇ ਕੋਲ ਬਣਾਏ ਰੱਖਣਾ ਹੋਵੇਗਾ। ਜਦੋਂ ਬੈਂਕ ਦੀ ਪੂੰਜੀ 500 ਕਰੋੜ ਹੋ ਜਾਵੇਗੀ ਤਾਂ ਇਸ ਨੂੰ ਤਿੰਨ ਸਾਲ ਦੇ ਅੰਦਰ ਲੀਸਟ ਕਰਨਾ ਜ਼ਰੂਰੀ ਹੋਵੇਗਾ।
ਇਨ੍ਹਾਂ ਬੈਂਕਾਂ 'ਚ ਵਿਦੇਸ਼ੀ ਸ਼ੇਅਰਧਾਰਕ ਉਸ ਤਰ੍ਹਾਂ ਸ਼ਾਮਲ ਹੋਣਗੇ ਜਿਵੇਂ ਨਿੱਜੀ ਬੈਂਕਾਂ 'ਚ ਸ਼ਾਮਲ ਹੁੰਦੇ ਹਨ ਅਤੇ ਐੱਫ.ਡੀ.ਆਈ. ਪਾਲਿਸੀ ਦੀ ਵਰਤੋਂ ਕੀਤੀ ਜਾਵੇਗੀ। ਆਰ.ਬੀ.ਆਈ. ਨੇ ਐੱਸ.ਐੱਫ.ਬੀ. ਦੀ ਸ਼ੁਰੂਆਤ 2014 'ਚ ਕੀਤੀ ਸੀ। ਪਹਿਲਾਂ ਇਸ ਲਈ 10 ਬੈਂਕਾਂ ਨੂੰ ਲਾਈਸੈਂਸ ਦਿੱਤਾ ਗਿਆ ਸੀ।


Aarti dhillon

Content Editor

Related News