RBI ਵਿਆਜ ਦਰ ''ਚ ਕਰ ਸਕਦੈ ਵਾਧਾ, ਅਗਲੀ ਬੈਠਕ ''ਚ ਲਏ ਜਾ ਸਕਦੇ ਹਨ ਅਹਿਮ ਫ਼ੈਸਲੇ

Thursday, Aug 20, 2026 - 06:34 PM (IST)

RBI ਵਿਆਜ ਦਰ ''ਚ ਕਰ ਸਕਦੈ ਵਾਧਾ, ਅਗਲੀ ਬੈਠਕ ''ਚ ਲਏ ਜਾ ਸਕਦੇ ਹਨ ਅਹਿਮ ਫ਼ੈਸਲੇ

ਬਿਜ਼ਨੈੱਸ ਡੈਸਕ - ਆਰ. ਬੀ. ਆਈ. ਭਾਵ ਰਿਜ਼ਰਵ ਬੈਂਕ ਆਫ ਇੰਡੀਆ ਦੀ ਹਾਲ ਹੀ ’ਚ ਮਾਨਿਟਰੀ ਪਾਲਸੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ ਹੋਈ ਹੈ, ਜਿਸ ’ਚ ਐੱਮ. ਪੀ. ਸੀ. ਦੇ ਮੈਂਬਰਾਂ ਨੇ ਸੰਕੇਤ ਦਿੱਤੇ ਹਨ ਕਿ ਆਉਣ ਵਾਲੇ ਮਹੀਨਿਆਂ ’ਚ ਮਹਿੰਗਾਈ ਵਧ ਸਕਦੀ ਹੈ, ਇਸ ਲਈ ਅੱਗੇ ਚੱਲ ਕੇ ਵਿਆਜ ਦਰਾਂ ’ਚ ਵੀ ਵਾਧੇ ਦੀ ਜ਼ਰੂਰਤ ਪੈ ਸਕਦੀ ਹੈ। ਅਗਸਤ ’ਚ ਹੋਈ ਐੱਮ. ਪੀ. ਸੀ. ਦੀ ਇਸ ਬੈਠਕ ਦੇ ਮਿਨਟਸ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ :  'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'

ਵਿਆਜ ਦਰ ਵਧਾਉਣ ’ਤੇ ਕੀਤਾ ਜਾ ਸਕਦੈ ਵਿਚਾਰ

ਇਸ ਮੀਟਿੰਗ ’ਚ ਆਰ. ਬੀ. ਆਈ. ਦੀ ਡਿਪਟੀ ਗਵਰਨਰ ਪੂਨਮ ਗੁਪਤਾ ਨੇ ਇਸ ਨੂੰ ਲੈ ਕੇ ਸਭ ਤੋਂ ਸਪੱਸ਼ਟ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮਹਿੰਗਾਈ ਵਧ ਕੇ 5.9 ਫੀਸਦੀ ਤੱਕ ਪਹੁੰਚਦੀ ਹੈ, ਤਾਂ ਇਸ ਮਾਲੀ ਸਾਲ ’ਚ ਵਿਆਜ ਦਰ ਵਧਾਉਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਫਿਲਹਾਲ ਵਿਆਜ ਦਰਾਂ ’ਚ ਹੋਰ ਕਟੌਤੀ ਦੀ ਗੁੰਜਾਇਸ਼ ਨਜ਼ਰ ਨਹੀਂ ਆ ਰਹੀ ਹੈ।

ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ

ਮਹਿੰਗਾਈ ਵਧਣ ਦੇ ਜੋਖਮ ’ਤੇ ਨਜ਼ਰ ਰੱਖਣਾ ਜ਼ਰੂਰੀ : ਸੰਜੇ ਮਲਹੋਤਰਾ

ਆਰ. ਬੀ. ਆਈ. ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਮਹਿੰਗਾਈ ਵਧਣ ਦੇ ਜੋਖਮ ’ਤੇ ਨਜ਼ਰ ਰੱਖਣਾ ਜ਼ਰੂਰੀ ਹੈ। ਜੇਕਰ ਖਾਣ-ਪੀਣ ਦੀਆਂ ਚੀਜ਼ਾਂ, ਫਿਊਲ ਅਤੇ ਦੂਜੀਆਂ ਚੀਜ਼ਾਂ ਦੀਆਂ ਕੀਮਤਾਂ ਵਧਦੀਆਂ ਹਨ ਅਤੇ ਇਸ ਦਾ ਅਸਰ ਪੂਰੇ ਬਾਜ਼ਾਰ ’ਚ ਦਿਸਣ ਲੱਗਦਾ ਹੈ, ਤਾਂ ਆਰ. ਬੀ. ਆਈ. ਨੂੰ ਵਿਆਜ ਦਰਾਂ ਵਧਾਉਣੀਆਂ ਪੈ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਅੌਸਤ ਮਹਿੰਗਾਈ ਲੱਗਭਗ 2 ਫੀਸਦੀ ਸੀ, ਜਦੋਂਕਿ ਇਸ ਸਾਲ ਹੁਣ ਤੱਕ ਇਹ ਅੌਸਤਨ 3.93 ਫੀਸਦੀ ਰਹੀ ਹੈ।

ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...

ਸਾਲ 2026-27 ’ਚ ਕੋਰ ਮਹਿੰਗਾਈ ਲੱਗਭਗ 4.3 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਅਜਿਹੇ ’ਚ ਆਰ. ਬੀ. ਆਈ. ਨੂੰ ਆਪਣੀ ਵਿਆਜ ਦਰ ਨੀਤੀ ’ਚ ਬਦਲਾਅ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਐੱਮ. ਪੀ. ਸੀ. ਦੇ ਦੂਜੇ ਮੈਂਬਰਾਂ ਨੇ ਵੀ ਮਹਿੰਗਾਈ ਨੂੰ ਲੈ ਕੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਮਹਿੰਗਾਈ ਹੁਣ ਆਪਣੇ ਹੇਠਲੇ ਪੱਧਰ ਤੋਂ ਆਮ ਸਥਿਤੀ ਵੱਲ ਵਧ ਰਹੀ ਹੈ, ਇਸ ਲਈ ਵਿਆਜ ਦਰਾਂ ਨੂੰ ਲੈ ਕੇ ਸਹੀ ਸਮੇਂ ’ਤੇ ਫੈਸਲਾ ਲੈਣਾ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ :  ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ 'ਤੇ ਰੱਖਿਆ ਸੀ ਨਾਮ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਅਗਲੀ ਬੈਠਕ ’ਤੇ ਨਜ਼ਰ

ਦੱਸ ਦੇਈਏ ਕਿ ਅਗਸਤ ਦੀ ਇਸ ਬੈਠਕ ’ਚ ਐੱਮ. ਪੀ. ਸੀ. ਨੇ ਲਗਾਤਾਰ ਚੌਥੀ ਵਾਰ ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ। ਰੈਪੋ ਰੇਟ ਫਿਲਹਾਲ 5.25 ਫੀਸਦੀ ’ਤੇ ਹੈ। ਆਰ. ਬੀ. ਆਈ. ਨੇ ਫਰਵਰੀ ਤੋਂ ਦਸੰਬਰ 2025 ਵਿਚਾਲੇ ਇਸ ’ਚ ਕੁੱਲ 1.25 ਫੀਸਦੀ ਦੀ ਕਟੌਤੀ ਕੀਤੀ ਸੀ। ਹੁਣ ਸਭ ਦੀ ਨਜ਼ਰ ਐੱਮ. ਪੀ. ਸੀ. ਦੀ ਅਗਲੀ ਬੈਠਕ ’ਤੇ ਹੈ। ਇਹ ਬੈਠਕ 5 ਤੋਂ 7 ਅਕਤੂਬਰ 2026 ਦੇ ਵਿਚਾਲੇ ਹੋਵੇਗੀ। ਇਸ ’ਚ ਆਰ. ਬੀ. ਆਈ. ਵਿਆਜ ਦਰਾਂ ਨੂੰ ਲੈ ਕੇ ਅੱਗੇ ਦੀ ਦਿਸ਼ਾ ’ਤੇ ਫੈਸਲਾ ਕਰ ਸਕਦਾ ਹੈ।

ਇਹ ਵੀ ਪੜ੍ਹੋ : ਖੁਦ ਦੀ ਜਵਾਨੀ ਕਿਹੋ-ਜਿਹੀ ਸੀ? ਕੰਗਣਾ ਰਣੌਤ 'ਤੇ ਭੜਕੇ ਬਾਬਾ ਰਾਮਦੇਵ, ਕਿਹਾ-ਵਿਗੜੇ ਦਿਮਾਗ ਦੀ ਨਿਸ਼ਾਨੀ
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼
ਇਹ ਵੀ ਪੜ੍ਹੋ : Tata ਨੇ ਸਿਰਫ਼ 100 ਰੁਪਏ 'ਚ ਵੇਚ ਦਿੱਤੀ ਆਪਣੀ ਕੰਪਨੀ, ਸਾਬਕਾ CM ਦੀ ਧੀ ਨੇ ਖ਼ਰੀਦੀ ਪੂਰੀ ਹਿੱਸੇਦਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News