RBI ਖਰੀਦਣ ਜਾ ਰਿਹੈ 40,000 ਕਰੋੜ ਰੁਪਏ ਦੇ ਸਰਕਾਰੀ ਬਾਂਡ
Sunday, Apr 13, 2025 - 04:35 PM (IST)

ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (RBI) ਨੇ ਕਿਹਾ ਕਿ ਉਹ 17 ਅਪ੍ਰੈਲ ਨੂੰ ਓਪਨ ਮਾਰਕੀਟ ਆਪਰੇਸ਼ਨ (OMO) ਰਾਹੀਂ 40,000 ਕਰੋੜ ਰੁਪਏ ਦੇ ਸਰਕਾਰੀ ਬਾਂਡ ਖਰੀਦੇਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਵਿੱਤੀ ਪ੍ਰਣਾਲੀ ’ਚ ਉਭਰ ਰਹੀਆਂ ਤਰਲਤਾ ਸਥਿਤੀਆਂ ਦਾ ਪ੍ਰਬੰਧਨ ਕਰਨਾ ਹੈ। ਇਨ੍ਹਾਂ ਬਾਂਡਾਂ ’ਚ 2028 ਅਤੇ 2039 ਦੇ ਵਿਚਕਾਰ ਪਰਿਪੱਕ ਹੋਣ ਵਾਲੇ ਬਾਂਡ ਸ਼ਾਮਲ ਹਨ। ਇਹ ਬਾਂਡ ਖਰੀਦ 1 ਅਪ੍ਰੈਲ ਨੂੰ ਪਹਿਲਾਂ ਹੀ ਐਲਾਨੀਆਂ ਗਈਆਂ 80,000 ਕਰੋੜ ਰੁਪਏ ਦੀਆਂ ਸਰਕਾਰੀ ਪ੍ਰਤੀਭੂਤੀਆਂ ਤੋਂ ਇਲਾਵਾ ਹੋਵੇਗੀ।
3 ਅਪ੍ਰੈਲ ਨੂੰ ਹੋਈ OMO ਨਿਲਾਮੀ ’ਚ ਭਾਗ ਲੈਣ ਵਾਲੇ ਵਿੱਤੀ ਸੰਸਥਾਵਾਂ ਤੋਂ 2029 ਅਤੇ 2039 ਦੇ ਵਿਚਕਾਰ ਪਰਿਪੱਕ ਹੋਣ ਵਾਲੇ ਬਾਂਡਾਂ 'ਤੇ 80,820 ਕਰੋੜ ਰੁਪਏ ਦੀ ਪੇਸ਼ਕਸ਼ ਆਈ। 8 ਅਪ੍ਰੈਲ ਨੂੰ ਹੋਈ ਨਿਲਾਮੀ ਵਿੱਚ 2032 ਅਤੇ 2039 ਦੇ ਵਿਚਕਾਰ ਪਰਿਪੱਕ ਹੋਣ ਵਾਲੇ ਬਾਂਡਾਂ 'ਤੇ 70,144 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ 3, 8, 22 ਅਤੇ 29 ਅਪ੍ਰੈਲ ਨੂੰ 20,000 ਕਰੋੜ ਰੁਪਏ ਦੀਆਂ ਚਾਰ ਬਰਾਬਰ ਕਿਸ਼ਤਾਂ ’ਚ ਆਯੋਜਿਤ ਕੀਤੀ ਜਾ ਰਹੀ ਹੈ। ਬਾਂਡਾਂ ਦੀ ਖਰੀਦ ਆਰਬੀਆਈ ਦੇ ਸਿਸਟਮ ’ਚ ਤਰਲਤਾ ਵਧਾਉਣ ਦੇ ਹਾਲੀਆ ਉਪਾਵਾਂ ਦਾ ਹਿੱਸਾ ਹੈ। ਮਾਰਚ ’ਚ, ਇਸਨੇ 50,000 ਕਰੋੜ ਰੁਪਏ ਦੀਆਂ ਦੋ ਕਿਸ਼ਤਾਂ ’ਚ 1 ਲੱਖ ਕਰੋੜ ਰੁਪਏ ਦੀਆਂ ਸਰਕਾਰੀ ਪ੍ਰਤੀਭੂਤੀਆਂ ਦੀ OMO ਖਰੀਦਦਾਰੀ ਕੀਤੀ। ਕੇਂਦਰੀ ਬੈਂਕ ਨੇ 36 ਮਹੀਨਿਆਂ ਲਈ 10 ਬਿਲੀਅਨ ਡਾਲਰ ਦੀ ਡਾਲਰ-ਰੁਪਏ ਦੀ ਖਰੀਦ/ਵੇਚ ਸਵੈਪ ਨਿਲਾਮੀ ਵੀ ਕੀਤੀ।