RBI ਨੇ ਬੈਂਕ ਆਫ ਚਾਈਨਾ ਨੂੰ ਦਿੱਤਾ ਭਾਰਤ ''ਚ ਕੰਮ ਕਰਨ ਦਾ ਲਾਈਸੈਂਸ
Wednesday, Jul 04, 2018 - 02:45 PM (IST)

ਨਵੀਂ ਦਿੱਲੀ—ਬੈਂਕ ਆਫ ਚਾਈਨਾ ਨੂੰ ਭਾਰਤ 'ਚ ਕੰਮ ਕਰਨ ਦਾ ਲਾਈਸੈਂਸ ਮਿਲ ਗਿਆ ਹੈ। ਸੂਤਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੈਂਕ ਆਫ ਚਾਈਨਾ ਨੂੰ ਭਾਰਤ 'ਚ ਕੰਮ ਕਰਨ ਲਈ ਲਾਈਸੈਂਸ ਜਾਰੀ ਕਰ ਦਿੱਤਾ ਹੈ।
ਸੂਤਰਾਂ ਨੇ ਕਿਹਾ ਕਿ ਆਰ.ਬੀ.ਆਈ. ਦਾ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਚੀਨੀ ਲੀਡਰਸ਼ਿਪ ਨੂੰ ਕੀਤੇ ਗਏ ਵਾਅਦੇ ਦੇ ਮੁਤਾਬਕ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰੀ ਸ਼ੀ ਜਿਨਪਿੰਗ ਦੀ ਗੈਰ ਰਮਸੀ ਮੁਲਾਕਾਤ ਹੋਈ ਸੀ।
ਬੈਂਕ ਆਫ ਚਾਈਨਾ ਚੀਨ 'ਚ ਕੰਮ ਕਰਨ ਵਾਲੇ ਚਾਰ ਵੱਡੇ ਸਰਕਾਰੀ ਬੈਂਕਾਂ 'ਚੋਂ ਇਕ ਹੈ। ਬਾਜ਼ਾਰ ਪੂੰਜੀਕਰਣ ਦੇ ਲਿਹਾਜ ਨਾਲ ਇਹ ਦੁਨੀਆ ਦੇ ਵੱਡੇ ਬੈਂਕਾਂ 'ਚ ਸ਼ਾਮਲ ਹੈ। ਚੀਨ ਦੇ ਇਸ ਬੈਂਕ ਦੀਆਂ ਬ੍ਰਾਂਚਾਂ ਦੁਨੀਆ ਦੇ ਸਾਰੇ ਮਹਾਦੇਸ਼ਾਂ 'ਚ ਹਨ। ਫਿਲਹਾਲ ਬੈਂਕ ਆਸਟ੍ਰੇਲੀਆ, ਬ੍ਰਿਟੇਨ, ਆਇਰਲੈਂਡ, ਫਰਾਂਸ, ਜਰਮਨੀ, ਇਟਲੀ, ਮਲੇਸ਼ੀਆ, ਦੱਖਣੀ ਅਫਰੀਕਾ, ਸਿੰਗਾਪੁਰ, ਜਾਪਾਨ ਸਮੇਤ ਕੁੱਲ 27 ਦੇਸ਼ਾਂ 'ਚ ਕੰਮ ਕਰਦਾ ਹੈ।
ਏਸ਼ੀਆ ਦੇ ਕਈ ਦੇਸ਼ਾਂ 'ਚ ਮੌਜੂਦਗੀ ਦੇ ਬਾਵਜੂਦ ਭਾਰਤ 'ਚ ਇਸ ਬੈਂਕ ਦੀਆਂ ਬ੍ਰਾਂਚਾਂ ਨਹੀਂ ਸਨ। ਆਰ.ਬੀ.ਆਈ ਦੇ ਫੈਸਲੇ ਤੋਂ ਬਾਅਦ ਹੁਣ ਚੀਨ ਦਾ ਇਹ ਬੈਂਕ ਭਾਰਤ 'ਚ ਵੀ ਕੰਮ ਕਰ ਪਾਏਗਾ। ਵਰਣਨਯੋਗ ਹੈ ਕਿ ਆਰ.ਬੀ.ਆਈ. ਇਸ ਤੋਂ ਪਹਿਲਾਂ ਸ਼ਰੀਆ ਬੈਂਕਿੰਗ ਦੀ ਅਰਜੀ ਨੂੰ ਵੀ ਰੱਦ ਕਰ ਚੁੱਕਾ ਹੈ।