ਮਹਾਮਾਰੀ ਨਾਲ ਲੜਨ ਲਈ ਖਤਮ ਨਹੀਂ ਹੋਏ RBI ਦੇ ਤਰਕਸ਼ ਦੇ ਤੀਰ : ਦਾਸ

08/27/2020 7:36:05 PM

ਮੁੰਬਈ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਚਾਹੇ ਦਰ 'ਚ ਕਟੌਤੀ ਦੀ ਲੋੜ ਹੋਵੇ ਜਾਂ ਫਿਰ ਹੋਰ ਨੀਤੀਗਤ ਕਦਮ, ਆਰ. ਬੀ. ਈ. ਦੇ ਤਰਕਸ਼ ਦੇ ਤੀਰ ਖਤਮ ਨਹੀਂ ਹੋਏ ਹਨ।

ਉਨ੍ਹਾਂ ਕਿਹਾ ਕਿ ਆਰ. ਬੀ. ਆਈ. ਆਪਣੇ ਹਥਿਆਰਾਂ ਨੂੰ ਬਚਾ ਕੇ ਰੱਖਣਾ ਚਾਹੁੰਦਾ ਸੀ, ਇਸ ਲਈ ਇਸ ਮਹੀਨੇ ਦੀ ਸ਼ੁਰੂਆਤ 'ਚ ਨੀਤੀਗਤ ਸਮੀਖਿਆ ਦੌਰਾਨ ਦਰਾਂ ਨੂੰ ਜਿਓਂ ਦੀ ਤਿਓਂ ਰਹਿਣ ਦਿੱਤਾ ਗਿਆ।

ਬਿਜ਼ਨੈੱਸ ਸਟੈਂਡਰਡ ਵੱਲੋਂ ਆਯੋਜਿਤ ਵੈੱਬ ਗੋਸ਼ਠੀ 'ਚ ਦਾਸ ਨੇ ਇਕ ਸਵਾਲ ਦੇ ਜਵਾਬ 'ਚ ਇਹ ਗੱਲ ਆਖੀ। ਉਨ੍ਹਾਂ ਨੂੰ ਪੱਛਿਆ ਗਿਆ ਸੀ ਕਿ ਕਿਉਂਕਿ ਮਹਾਮਾਰੀ ਤੋਂ ਬਾਅਦ ਆਰ. ਬੀ. ਆਈ. ਦਰਾਂ 'ਚ ਦੋ ਵਾਰ ਕਟੌਤੀ ਕਰ ਚੁੱਕਾ ਹੈ, ਇਸ ਲਈ ਅੱਗੇ ਪ੍ਰਕੋਪ ਨਾਲ ਨਜਿੱਠਣ ਲਈ ਕੀ ਉਪਾਅ ਬਚੇ ਹਨ। ਦਾਸ ਨੇ ਕਿਹਾ, ''ਨੀਤੀਗਤ ਬਦਲਾਂ ਨੂੰ ਖਤਮ ਨਹੀਂ ਕੀਤਾ ਗਿਆ ਹੈ।''

ਗੌਰਤਲਬ ਹੈ ਕਿ ਰਿਜ਼ਰਵ ਬੈਂਕ ਨੇ ਪਿਛਲੀਆਂ ਦੋ ਬੈਠਕਾਂ 'ਚ ਨੀਤੀਗਤ ਦਰਾਂ 'ਚ 1.15 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਤੋਂ ਬਾਅਦ ਮਹਿੰਗਾਈ ਉਸ ਦੇ ਨਿਰਧਾਰਤ ਟੀਚੇ ਤੋਂ ਉਪਰ ਨਿਕਲਣ ਜਾਣ 'ਤੇ ਦਰਾਂ 'ਚ ਕੋਈ ਬਦਲਾਅ ਨਹੀਂ ਹੋਇਆ।


Sanjeev

Content Editor

Related News