ਬੈਂਕ ਖਾਤਿਆਂ ਨੂੰ ਬੰਦ ਕਰਨ ਦੇ ਨਿਯਮਾਂ ''ਚ ਹੋਵੇਗਾ ਬਦਲਾਅ!, SBI ਨੇ ਰਿਜ਼ਰਵ ਬੈਂਕ ਨੂੰ ਦਿੱਤੇ ਸੁਝਾਅ
Thursday, Dec 05, 2024 - 05:26 PM (IST)
ਨਵੀਂ ਦਿੱਲੀ - ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ(SBI) ਨੇ ਰਿਜ਼ਰਵ ਬੈਂਕ(RBI) ਨੂੰ ਖਾਤਾ ਬੰਦ ਕਰਨ ਦੇ ਨਿਯਮਾਂ 'ਚ ਬਦਲਾਅ ਕਰਨ ਲਈ ਸੁਝਾਅ ਭੇਜੇ ਹਨ। ਇਸ ਦੇ ਨਾਲ ਹੀ SBI ਨੇ ਖਾਤੇ ਨੂੰ ਕਿਰਿਆਸ਼ੀਲ ਐਲਾਨ ਕਰਨ ਲਈ ਬੈਲੇਂਸ ਚੈਕਿੰਗ ਵਰਗੇ ਗੈਰ-ਵਿੱਤੀ ਲੈਣ-ਦੇਣ 'ਤੇ ਵੀ ਵਿਚਾਰ ਕੀਤਾ ਹੈ।
ਇਹ ਵੀ ਪੜ੍ਹੋ : ਬੈਂਕ ਖ਼ਾਤਾ ਧਾਰਕਾਂ ਲਈ ਰਾਹਤ, ਅਕਾਊਂਟ ਤੇ ਲਾਕਰ ਦੇ Nominee ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਇਸ ਚਰਚਾ ਦੌਰਾਨ ਐਸਬੀਆਈ ਦੇ ਚੇਅਰਮੈਨ ਸੀ.ਐਸ. ਸ਼ੈਟੀ ਨੇ ਕਿਹਾ ਕਿ ਕਈ ਖ਼ਾਤਾਧਾਰਕ ਸਿਰਫ਼ ਸਰਕਾਰੀ ਸਕੀਮਾਂ ਦੇ ਤਹਿਤ ਵਿੱਤੀ ਮਦਦ ਲੈਣ ਲਈ ਹੀ ਖਾਤੇ ਖੋਲ੍ਹਦੇ ਹਨ ਅਤੇ ਸੀਮਤ ਗਿਣਤੀ ਵਿੱਚ ਹੀ ਲੈਣ-ਦੇਣ ਕਰਦੇ ਹਨ। ਇਨ੍ਹਾਂ ਖਾਤਿਆਂ ਵਿੱਚ ਪੈਸੇ ਜਮ੍ਹਾ ਹੋਣ ਤੋਂ ਬਾਅਦ ਇਨ੍ਹਾਂ ਵਿਚੋਂ ਵੱਧ ਤੋਂ ਵੱਧ ਦੋ-ਤਿੰਨ ਵਾਰ ਪੈਸੇ ਕਢਵਾ ਲਏ ਜਾਂਦੇ ਹਨ। ਇਸ ਤੋਂ ਬਾਅਦ ਲੰਮੇ ਸਮੇਂ ਤੱਕ ਖ਼ਾਤਿਆਂ ਵਿਚ ਟਰਾਂਜੈਕਸ਼ਨ ਨਾ ਹੋਣ ਕਾਰਨ ਇਹ ਖ਼ਾਤੇ ਅਕਿਰਿਆਸ਼ੀਲ ਐਲਾਨ ਕਰ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ : Indigo ਤੇ M&M ਵਿਚਾਲੇ ਗੱਡੀ ਦੇ ਨਾਂ ਨੂੰ ਲੈ ਕੇ ਫਸਿਆ ਪੇਚ, ਠੋਕ'ਤਾ ਕੇਸ
ਇਨ੍ਹਾਂ ਖ਼ਾਤਿਆਂ ਨੂੰ ਕਿਰਿਆਸ਼ੀਲ ਕਿਵੇਂ ਕੀਤਾ ਜਾਵੇ
ਸ਼ੈਟੀ ਨੇ ਕਿਹਾ ਕਿ ਇਹ ਮਾਮਲਾ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਕੋਲ ਉਠਾਇਆ ਹੈ ਅਤੇ ਖ਼ਾਤਿਆਂ ਨੂੰ ਗੈਰ-ਵਿੱਤੀ ਲੈਣ-ਦੇਣ ਰਾਹੀਂ ਵੀ ਚਾਲੂ ਕੀਤਾ ਜਾ ਸਕਦਾ ਹੈ। ਐਸਬੀਆਈ ਦੇ ਚੇਅਰਮੈਨ ਸ਼ੈਟੀ ਨੇ ਕਿਹਾ ਕਿ ਨੇ ਕਿਹਾ ਕਿ ਮੌਜੂਦਾ ਨਿਯਮ ਇੱਕ ਨਿਸ਼ਚਿਤ ਸਮੇਂ ਵਿੱਚ ਵਿੱਤੀ ਲੈਣ-ਦੇਣ ‘ਤੇ ਧਿਆਨ ਕੇਂਦਰਤ ਕਰਦੇ ਹਨ, ਨਤੀਜੇ ਵਜੋਂ ਬਹੁਤ ਸਾਰੇ ਖਾਤਿਆਂ ਨੂੰ ‘ਇਨ-ਆਪਰੇਟਿਵ’ ਵਜੋਂ ਚਿੰਨ੍ਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਗਾਹਕ ਅਸਲ ਵਿੱਚ ਕੋਈ ਗੈਰ-ਵਿੱਤੀ ਲੈਣ-ਦੇਣ ਕਰਦਾ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਉਹ ਬੈਂਕ ਖਾਤੇ ਬਾਰੇ ਜਾਣੂ ਹੈ ਅਤੇ ਇਸ ਲਈ ਇਸਨੂੰ ਇੱਕ ਸਰਗਰਮ ਖਾਤੇ ਵਜੋਂ ਮਾਰਕ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : HDFC ਬੈਂਕ ਨੇ ਤੋੜੇ ਸਾਰੇ ਰਿਕਾਰਡ, ਰਚਿਆ ਇਤਿਹਾਸ, ਨਵੀਂਆਂ ਉਚਾਈਆਂ 'ਤੇ ਪਹੁੰਚੇ ਸ਼ੇਅਰ
ਆਰਬੀਆਈ ਨੇ ਬੈਂਕਾਂ ਨੂੰ ਜਾਰੀ ਕੀਤੇ ਨਿਰਦੇਸ਼
ਚੇਅਰਮੈਨ ਸ਼ੈੱਟੀ ਦਾ ਇਹ ਬਿਆਨ ਉਦੋਂ ਆਇਆ ਜਦੋਂ ਆਰਬੀਆਈ ਨੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਤੁਰੰਤ ਬੰਦ ਕੀਤੇ ਖਾਤਿਆਂ ਦੇ ਮੁੱਦੇ ਨੂੰ ਹੱਲ ਕਰਨ ਅਤੇ ਕੇਂਦਰੀ ਬੈਂਕ ਨੂੰ ਤਿਮਾਹੀ ਆਧਾਰ ‘ਤੇ ਪ੍ਰਗਤੀ ਦੀ ਰਿਪੋਰਟ ਪੇਸ਼ ਕਰਨ। ਇਸ ਦੇ ਨਾਲ ਹੀ SBI ਨੇ ਇਨ-ਆਪਰੇਟਿਵ ਖਾਤਿਆਂ ਖਿਲਾਫ ਵਿਸ਼ੇਸ਼ ਮੁਹਿੰਮ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : SEBI ਦੀ ਸ਼ਰਨ 'ਚ ਪਹੁੰਚਿਆ ਅਡਾਣੀ ਗਰੁੱਪ, 4 ਕੰਪਨੀਆਂ 'ਤੇ ਲੱਗੇ ਗੰਭੀਰ ਦੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8