RBI ਨੇ NPCI ਨੂੰ Paytm ਐਪ ਦੇ ਸੰਚਾਲਨ ਨੂੰ ਜਾਰੀ ਰੱਖਣ ਦੀਆਂ ਸੰਭਾਵਨਾਵਾਂ ਦੀ ਜਾਂਚ ਕਰਨ ਲਈ ਕਿਹਾ

Friday, Feb 23, 2024 - 05:30 PM (IST)

RBI ਨੇ NPCI ਨੂੰ Paytm ਐਪ ਦੇ ਸੰਚਾਲਨ ਨੂੰ ਜਾਰੀ ਰੱਖਣ ਦੀਆਂ ਸੰਭਾਵਨਾਵਾਂ ਦੀ ਜਾਂਚ ਕਰਨ ਲਈ ਕਿਹਾ

ਮੁੰਬਈ - ਪੇਟੀਐਮ ਪੇਮੈਂਟਸ ਬੈਂਕ 15 ਮਾਰਚ 2024 ਤੋਂ ਬਾਅਦ ਗਾਹਕਾਂ ਦੇ ਖਾਤਿਆਂ ਤੇ ਵਾਲਿਟਾਂ ਵਿਚ ਹੋਰ ਕ੍ਰੈਡਿਟ ਰਾਸ਼ੀ ਸਵੀਕਾਰ ਕਰਨ ਦੇ ਯੋਗ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਵਲੋਂ paytm ਐਪ ਦੀ ਵਰਤੋਂ ਕਰਦੇ ਹੋਏ UPI ਗਾਹਕਾਂ ਦੁਆਰਾ ਨਿਰਵਿਘਨ ਡਿਜੀਟਲ ਭੁਗਤਾਨਾਂ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ।

ਇਹ ਉਪਾਅ ਸਿਰਫ਼ ਉਨ੍ਹਾਂ ਗਾਹਕਾਂ ਅਤੇ ਵਪਾਰੀਆਂ 'ਤੇ ਲਾਗੂ ਹੋਣਗੇ ਜਿਨ੍ਹਾਂ ਕੋਲ ਵਰਤਮਾਨ ਵਿੱਚ paytm UPI ਹੈਂਡਲ ਹੈ। ਜੇਕਰ ਤੁਹਾਡੇ ਕੋਲ ਕੋਈ ਹੋਰ UPI ਐਪ ਹੈ ਜੋ paytm ਤੋਂ ਇਲਾਵਾ ਹੈ ਤਾਂ ਤੁਹਾਨੂੰ ਕੋਈ ਹੋਰ ਕਾਰਵਾਈ ਕਰਨ ਦੀ ਲੋੜ ਨਹੀਂ ਹੋਵੇਗੀ।

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 23 ਫਰਵਰੀ ਨੂੰ ਪੇਟੀਐਮ ਦੀ ਯੂਪੀਆਈ ਸੇਵਾ ਨੂੰ ਬਣਾਏ ਰੱਖਣ ਲਈ ਨਿਰਦੇਸ਼ ਜਾਰੀ ਕਰਦੇ ਹੋਏ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐਨਪੀਸੀਆਈ) ਨੂੰ ਪੇਟੀਐਮ ਦੀ ਮੂਲ ਕੰਪਨੀ One97 ਕਮਿਊਨੀਕੇਸ਼ਨ ਦੀ ਬੇਨਤੀ ਦੀ ਪਾਲਣਾ ਕਰਨ ਲਈ ਕਿਹਾ ਹੈ।
ਆਰਬੀਆਈ ਨੇ ਕਿਹਾ "ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੂੰ Paytm ਐਪ ਦਾ UPI ਸੰਚਾਲਨ ਜਾਰੀ ਰੱਖਣ ਲਈ ਥਰਡ-ਪਾਰਟੀ ਐਪਲੀਕੇਸ਼ਨ ਪ੍ਰੋਵਾਈਡਰ (TPAP) ਵਜੋਂ ਕੰਮ ਕਰਨ ਲਈ One97 Communication Ltd (OCL) ਦੀ ਬੇਨਤੀ ਦੇ ਹੋਰ ਪਹਿਲੂਆਂ ਦੀ ਨਿਯਮਾਂ ਅਨੁਸਾਰ ਜਾਂਚ ਕਰਨ ਦੀ ਸਲਾਹ ਦਿੱਤੀ ਹੈ। 

RBI ਨੇ ਸਲਾਹ ਦਿੱਤੀ ਹੈ ਕਿ ਜੇਕਰ NPCI OCL ਨੂੰ TPAP ਦਾ ਦਰਜਾ ਦਿੰਦਾ ਹੈ, ਤਾਂ paytm ਹੈਂਡਲ ਨੂੰ ਕਿਸੇ ਮੁਸ਼ਕਲ ਤੋਂ ਬਚਣ ਲਈ Paytm ਪੇਮੈਂਟ ਬੈਂਕ ਤੋਂ ਨਵੇਂ ਪਛਾਣੇ ਗਏ ਬੈਂਕਾਂ ਦੇ ਇੱਕ ਸਮੂਹ ਵਿਚ ਮਾਈਗ੍ਰੇਟ ਕਰਨਾ ਹੋਵੇਗਾ।

NPCI ਨੂੰ ਭੁਗਤਾਨ ਸੇਵਾ ਪ੍ਰਦਾਤਾ (PSP) ਬੈਂਕਾਂ ਦੇ ਤੌਰ 'ਤੇ 4-5 ਬੈਂਕਾਂ ਦੇ ਪ੍ਰਮਾਣੀਕਰਨ ਦੀ ਸਹੂਲਤ ਦੇਣ ਲਈ ਕਿਹਾ ਗਿਆ ਹੈ ਜਿਨ੍ਹਾਂ 'ਚ ਉੱਚ ਮਾਤਰਾ ਵਾਲੇ UPI ਲੈਣ-ਦੇਣ ਨੂੰ ਸੰਭਾਲਣ ਦੀ ਸਮਰੱਥਾ ਹੋਵੇ। ਆਰਬੀਆਈ ਨੇ ਕਿਹਾ ਹੈ ਕਿ ਇਹ ਨਿਯਮ ਜੋਖਮ ਨੂੰ ਘੱਟ ਕਰਨ ਵਿਚ ਮਦਦ ਕਰਨਗੇ।

ਜੇਕਰ ਤੁਸੀਂ ਇੱਕ ਵਪਾਰੀ ਹੋ ਜੋ Paytm QR ਕੋਡਾਂ ਦੀ ਵਰਤੋਂ ਕਰਦੇ ਹੋ, ਤਾਂ OCL ਇੱਕ ਜਾਂ ਇੱਕ ਤੋਂ ਵੱਧ PSP ਬੈਂਕਾਂ ਵਿੱਚ ਸੈਟਲਮੈਂਟ ਖਾਤੇ ਖੋਲ੍ਹ ਸਕਦੇ ਹੋ। ਇਹ ਬੈਂਕ ਪੇਟੀਐਮ ਪੇਮੈਂਟਸ ਬੈਂਕ ਤੋਂ ਇਲਾਵਾ ਹੋਰ ਹੋਣਗੇ।

ਇਸ ਦੇ ਨਾਲ ਹੀ ਆਰਬੀਆਈ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਪੇਟੀਐਮ ਪੇਮੈਂਟਸ ਬੈਂਕ ਵਿਚ ਖਾਤਾ ਜਾਂ ਵਾਲਿਟ ਵਾਲੇ ਗਾਹਕਾਂ ਨੂੰ 15 ਮਾਰਚ, 2024 ਤੋਂ ਪਹਿਲਾਂ ਹੋਰ ਬੈਂਕਾਂ ਨਾਲ ਵਿਕਲਪਿਕ ਪ੍ਰਬੰਧ ਕਰ ਲੈਣੇ  ਚਾਹੀਦੇ ਹਨ।

ਇਸ ਤੋਂ ਇਲਾਵਾ, FASTag ਅਤੇ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ (NCMC) ਦੇ ਧਾਰਕਾਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ 15 ਮਾਰਚ, 2024 ਤੋਂ ਪਹਿਲਾਂ ਬਦਲਵੇਂ ਪ੍ਰਬੰਧ ਕਰਨ।

RBI ਨੇ ਆਪਣੀ ਪ੍ਰੈਸ ਰਿਲੀਜ਼ ਵਿੱਚ ਕਿਹਾ, "ਉਪਰੋਕਤ ਸਾਰੀਆਂ ਕਾਰਵਾਈਆਂ ਗਾਹਕਾਂ ਅਤੇ ਭੁਗਤਾਨ ਪ੍ਰਣਾਲੀ ਨੂੰ ਕਿਸੇ ਵੀ ਸੰਭਾਵੀ ਰੁਕਾਵਟਾਂ ਤੋਂ ਬਚਾਉਣ ਦੇ ਹਿੱਤ ਵਿੱਚ ਕੀਤੀਆਂ ਗਈਆਂ ਹਨ ਅਤੇ RBI ਦੁਆਰਾ Paytm ਪੇਮੈਂਟਸ ਬੈਂਕ ਦੇ ਵਿਰੁੱਧ ਸ਼ੁਰੂ ਕੀਤੀਆਂ ਗਈਆਂ ਰੈਗੂਲੇਟਰੀ ਜਾਂ ਸੁਪਰਵਾਈਜ਼ਰੀ ਕਾਰਵਾਈਆਂ ਵੀ ਕਿਸੇ ਪੱਖਪਾਤ ਤੋਂ ਬਿਨਾਂ ਹਨ।"
 


author

Harinder Kaur

Content Editor

Related News