‘RBI ਨੇ ਜੋਖਮ ਆਧਾਰਿਤ ਅੰਦਰੂਨੀ ਆਡਿਟ ਪ੍ਰਣਾਲੀ ਨੂੰ ਰਿਹਾਇਸ਼ੀ ਵਿੱਤੀ ਕੰਪਨੀਆਂ ’ਤੇ ਵੀ ਲਾਗੂ ਕੀਤਾ’

06/12/2021 10:38:26 AM

ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਜੋਖਮ ਆਧਾਰਿਤ ਅੰਦਰੂਨੀ ਆਡਿਟ (ਆਰ. ਬੀ. ਆਈ. ਏ.) ਪ੍ਰਣਾਲੀ ਦਾ ਘੇਰਾ ਵਧਾਉਂਦੇ ਹੋਏ ਇਸ ’ਚ ਕੁਝ ਰਿਹਾਇਸ਼ੀ ਵਿੱਤੀ ਕੰਪਨੀਆਂ ਨੂੰ ਵੀ ਸ਼ਾਮਲ ਕਰ ਦਿੱਤਾ। ਇਸ ਦਾ ਮਕਸਦ ਉਨ੍ਹਾਂ ਦੀ ਅੰਦਰੂਨੀ ਆਡਿਟ ਪ੍ਰਣਾਲੀ ਦੀ ਗੁਣਵੱਤਾ ਅਤੇ ਪ੍ਰਭਾਵ ਨੂੰ ਹੋਰ ਬਿਹਤਰ ਬਣਾਉਣਾ ਹੈ।

ਜ਼ਿਕਰਯੋਗ ਹੈ ਕਿ ਆਰ. ਬੀ. ਆਈ. ਨੇ ਇਸ ਸਾਲ ਫਰਵਰੀ ’ਚ ਸਰਕੂਲਰ ਜਾਰੀ ਕਰ ਕੇ ਚੋਣਵੀਆਂ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਅਤੇ ਸ਼ਹਿਰੀ ਸਹਿਕਾਰੀ ਬੈਂਕਾਂ ਲਈ 31 ਮਾਰਚ 2022 ਤੋਂ ਆਰ. ਬੀ. ਆਈ. ਏ. ਰੂਪ-ਰੇਖਾ ਨੂੰ ਲਾਜ਼ਮੀ ਕੀਤਾ ਸੀ। ਹੁਣ ਕੇਂਦਰੀ ਬੈਂਕ ਨੇ ਅੱਜ ਕੇ ਸਰਕੂਲਰ ਜਾਰੀ ਕਰ ਕੇ ਐੱਨ. ਬੀ. ਐੱਫ. ਸੀ. ਦੀਆਂ ਵਿਵਸਥਾਵਾਂ ਨੂੰ ਰਿਹਾਇਸ਼ੀ ਵਿੱਤੀ ਕੰਪਨੀਆਂ ’ਤੇ ਵੀ ਲਾਗੂ ਕਰ ਦਿੱਤਾ ਹੈ।

ਆਰ. ਬੀ. ਆਈ. ਨੇ ਕਿਹਾ ਕਿ ਵਿਵਸਥਾਵਾਂ ਉਨ੍ਹਾਂ ਸਾਰੀਆਂ ਰਿਹਾਇਸ਼ੀ ਵਿੱਤੀ ਕੰਪਨੀਆਂ (ਐੱਚ. ਐੱਫ. ਸੀ.) ਉੱਤੇ ਲਾਗੂ ਹੋਣਗੀਆਂ, ਜੋ ਜਮ੍ਹਾ ਸਵੀਕਾਰ ਕਰਦੀਆਂ ਹਨ। ਭਾਂਵੇ ਹੀ ਉਨ੍ਹਾਂ ਦਾ ਆਕਾਰ ਕੁਝ ਵੀ ਹੋਵੇ, ਜਦ ਕਿ ਜਮ੍ਹਾ ਸਵੀਕਾਰ ਨਾ ਕਰਨ ਵਾਲੀਆਂ ਓਹੀ ਐੱਚ. ਐੱਫ. ਸੀ. ਇਸ ਦੇ ਘੇਰੇ ’ਚ ਆਉਣਗੀਆਂ, ਜਿਨ੍ਹਾਂ ਦੀ ਜਾਇਦਾਦ 5,000 ਕਰੋੜ ਰੁਪਏ ਅਤੇ ਉਸ ਤੋਂ ਵੱਧ ਹੈ। ਅਜਿਹੇ ਐੱਚ. ਐੱਫ. ਸੀ. ਨੂੰ ਆਰ. ਬੀ. ਆਈ. ਏ. ਰੂਪ-ਰੇਖਾ 30 ਜੂ 2022 ਤੱਕ ਤਿਆਰ ਕਰਨ ਨੂੰ ਕਿਹਾ ਗਿਆ ਹੈ।

ਆਰ. ਬੀ. ਆਈ. ਏ. ਇਕ ਪ੍ਰਭਾਵੀ ਆਡਿਟ ਤਕਨੀਕ ਹੈ ਜੋ ਇਕ ਸੰਗਠਨ ਦੇ ਸਮੁੱਚੇ ਜੋਖਮ ਪ੍ਰਬੰਧਨ ਢਾਂਚੇ ਨੂੰ ਜੋੜਦੀ ਹੈ। ਇਹ ਸੰਗਠਨ ਦੇ ਅੰਦਰੂਨੀ ਕੰਟਰੋਲ, ਜੋਖਮ ਪ੍ਰਬੰਧਨ ਅਤੇ ਸੰਚਾਲਨ ਵਿਵਸਥਾ ਨਾਲ ਸਬੰਧਤ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਦੀ ਗੁਣਵੱਤਾ ਅਤੇ ਪ੍ਰਭਾਵਸ਼ੀਲਤਾ ’ਤੇ ਬੋਰਡ ਆਫ ਡਾਇਰੈਕਟਰਜ਼ ਅਤੇ ਸੀਨੀਅਰ ਪ੍ਰਬੰਧਨ ਨੂੰ ਭਰੋਸਾ ਪ੍ਰਦਾਨ ਕਰਦੀ ਹੈ।

ਆਰ. ਬੀ. ਆਈ. ਦੇ ਫਰਵਰੀ ’ਚ ਜਾਰੀ ਸਰਕੂਲਰ ਮੁਤਾਬਕ ਅੰਦਰੂਨੀ ਆਡਿਟ ਕੰਮ ਨੂੰ ਵਿਵਸਥਿਤ ਅਤੇ ਅਨੁਸ਼ਾਸਿਤ ਦ੍ਰਿਸ਼ਟੀਕੋਣ ਦੀ ਵਰਤੋਂ ਕਰ ਕੇ ਸੰਗਠਨ ਦੇ ਸੰਚਾਲਨ, ਜੋਖਮ ਪ੍ਰਬੰਧਨ ਅਤੇ ਕੰਟਰੋਲ ਪ੍ਰਕਿਰਿਆਵਾਂ ਦੇ ਸਮੁੱਚੇ ਸੁਧਾਰ ਨੂੰ ਲੈ ਕੇ ਵਿਆਪਕ ਤੌਰ ’ਤੇ ਮੁਲਾਂਕਣ ਅਤੇ ਯੋਗਦਾਨ ਕਰਨਾ ਚਾਹੀਦਾ ਹੈ। ਇਸ ’ਚ ਕਿਹਾ ਗਿਆ ਸੀ ਕਿ ਇਹ ਮਜ਼ਬੂਤ ਕੰਪਨੀ ਸੰਚਾਲਨ ਵਿਵਸਥਾ ਦਾ ਇਕ ਅਨਿੱਖੜਵਾਂ ਹਿੱਸਾ ਹੈ ਅਤੇ ਇਸ ਨੂੰ ਰੱਖਿਆ ਦੀ ਤੀਜੀ ਲਾਈਨ ਮੰਨਿਆ ਜਾਂਦਾ ਹੈ।


Harinder Kaur

Content Editor

Related News