ਰਿਕਾਰਡ ਮਹਿੰਗਾਈ ’ਤੇ ਸਰ੍ਹੋਂ ਦਾ ਤੇਲ, ਬਾਕੀ ਤੇਲ ਦੀਆਂ ਕੀਮਤਾਂ ’ਚ ਵੀ ਆਇਆ ਉਛਾਲ

Tuesday, Jan 05, 2021 - 10:37 AM (IST)

ਰਿਕਾਰਡ ਮਹਿੰਗਾਈ ’ਤੇ ਸਰ੍ਹੋਂ ਦਾ ਤੇਲ, ਬਾਕੀ ਤੇਲ ਦੀਆਂ ਕੀਮਤਾਂ ’ਚ ਵੀ ਆਇਆ ਉਛਾਲ

ਨਵੀਂ ਦਿੱਲੀ (ਇੰਟ.) – ਲਗਨ ਖਤਮ ਹੋਣ ਤੋਂ ਬਾਅਦ ਖਰਮਾਸ ’ਚ ਖਾਣ ਵਾਲੇ ਤੇਲਾਂ ’ਚ ਗਿਰਾਵਟ ਦੀ ਉਮੀਦ ਦੇ ਉਲਟ ਇਸ ਵਾਰ ਕੀਮਤਾਂ ਰਿਕਾਰਡ ਉਚਾਈ ’ਤੇ ਪਹੁੰਚ ਗਈਆਂ ਹਨ। ਕੋਹਲੂ ਵਾਲਾ ਸਰ੍ਹੋਂ ਦਾ ਤੇਲ 160 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਗਿਆ ਹੈ। ਸਰ੍ਹੋਂ ਦੀਆਂ ਕੀਮਤਾਂ ਵੀ ਰਿਕਾਰਡ ਪੱਧਰ ’ਤੇ ਹਨ। ਸੋਇਆਬੀਨ, ਮੂੰਗਫਲੀ, ਬ੍ਰਾਨ ਤੋਂ ਲੈ ਕੇ ਸੂਰਜਮੁਖੀ ਦੇ ਤੇਲ ਦੀਆਂ ਕੀਮਤਾਂ ’ਚ ਵੀ ਕਾਫੀ ਉਛਾਲ ਆਇਆ ਹੈ।

ਸਰ੍ਹੋਂ ਦੀ ਫਸਲ ਖਰਾਬ ਹੋਣ ਕਾਰਣ ਇਸ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ ਹਨ। ਤਿੰਨ ਮਹੀਨੇ ਪਹਿਲਾਂ 4200 ਤੋਂ ਲੈ ਕੇ 4500 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਣ ਵਾਲੀ ਸਰ੍ਹੋਂ ਮੌਜੂਦਾ ਸਮੇਂ ’ਚ 7500 ਤੋਂ 7700 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਹੀ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਅਜਿਹੇ ਸਮੇਂ ’ਚ 150 ਰੁਪਏ ਪ੍ਰਤੀ ਕਿਲੋ ਤੋਂ ਘੱਟ ਕੀਮਤ ’ਤੇ ਵਿਕਣ ਵਾਲਾ ਸਰ੍ਹੋਂ ਦਾ ਤੇਲ ਸ਼ੁੱਧ ਹੋ ਹੀ ਨਹੀਂ ਸਕਦਾ। ਮਹੀਨੇ ਭਰ ਪਹਿਲਾਂ 145 ਰੁਪਏ ਪ੍ਰਤੀ ਲਿਟਰ ਦੀ ਦਰ ਨਾਲ ਵਿਕਣ ਵਾਲਾ ਕੋਹਲੂ ਦਾ ਤੇਲ ਮੌਜੂਦਾ ਸਮੇਂ ’ਚ 160 ਰੁਪਏ ਤੱਕ ਪਹੁੰਚ ਗਿਆ ਹੈ।

ਇਹ ਵੀ ਪਡ਼੍ਹੋ - ਕੋਵਿਡ-19 ਵੈਕਸੀਨ ਨੂੰ ਲੈ ਕੇ ਵੱਡੀ ਖ਼ਬਰ, ਐਨੀ ਹੋਵੇਗੀ ਸੀਰਮ ਕੰਪਨੀ ਦੇ ਟੀਕੇ ਦੀ ਕੀਮਤ

ਦਰਾਮਦ ਹੋਣ ਵਾਲੇ ਪਾਮ ਆਇਲ ਦੀ ਕੀਮਤ ਵਧਣ ਨਾਲ ਬ੍ਰਾਂਡੇਡ ਸਰੋਂ ਦੇ ਤੇਲ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਪਹਿਲੀ ਦਸੰਬਰ ਨੂੰ 90 ਰੁਪਏ ਲਿਟਰ ਵਿਕਣ ਵਾਲ ਪਾਮ ਆਇਲ 110 ਰੁਪਏ ’ਤੇ ਪਹੁੰਚ ਚੁੱਕਾ ਹੈ। ਤੇਲ ਕਾਰੋਬਾਰੀ ਸੰਜੇ ਸਿੰਘਾਨੀਆ ਦਾ ਕਹਿਣਾ ਹੈ ਸਰੋਂ ਦੇ ਤੇਲ ’ਚ 20 ਫੀਸਦੀ ਤੱਕ ਪਾਮ ਆਇਲ ਮਿਸ਼ਰਿਤ ਕਰਨ ਦੀ ਛੋਟ ਹੈ। ਬ੍ਰਾਂਡੇਡ ਕੰਪਨੀਆਂ ਨੂੰ ਛੱਡ ਕੇ ਬਾਕੀ ਕੰਪਨੀਆਂ ਇਸ ਅਨੁਪਾਤ ਦੇ ਮਾਪਦੰਡ ਦਾ ਧਿਆਨ ਨਹੀਂ ਦਿੰਦੀਆਂ ਹਨ। ਪਾਮ ਆਇਲ ਸਸਤੇ ਨਹੀਂ ਹੋਣਗੇ ਤਾਂ ਬ੍ਰਾਂਡੇਡ ਸਰੋਂ ਦੇ ਤੇਲ ਦੀਆਂ ਕੀਮਤਾਂ ਨਹੀਂ ਡਿਗਣੀਆਂ। ਸਰੋਂ ਦੇ ਤੇਲ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ ਹਨ।

ਇਹ ਵੀ ਪਡ਼੍ਹੋ - ਅਲੀਬਾਬਾ ਸਮੂਹ ਦਾ ਮਾਲਕ ਜੈਕ ਮਾ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ !

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News