ਰੇਲਵੇ ਨੇ ਕੱਢੀਆਂ 4 ਲੱਖ ਨਵੀਆਂ ਨੌਕਰੀਆਂ, 10ਵੀਂ ਪਾਸ ਵੀ ਕਰ ਸਕਣਗੇ ਅਪਲਾਈ

01/23/2019 8:43:03 PM

ਨਵੀਂ ਦਿੱਲੀ— ਰੇਲਵੇ 'ਚ ਜਲਦ ਹੀ 4 ਲੱਖ ਨਵੀਆਂ ਨੌਕਰੀਆਂ ਦੇ ਮੌਕੇ ਨਿਕਲਣਗੇ। ਇਨ੍ਹਾਂ ਨੌਕਰੀਆਂ ਲਈ ਪੂਰਾ ਪ੍ਰੋਸੈਸ ਲਗਭਗ ਦੋ ਮਹੀਨੇ 'ਚ ਪੂਰਾ ਹੋਵੇਗਾ। ਰੇਲ ਮੰਤਰੀ ਪੀਯੂਸ਼ ਗਾਇਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੇਲਵੇ 'ਚ ਫਿਲਹਾਲ 1.32 ਲੱਖ ਲੋਕਾਂ ਦੀ ਜ਼ਰੂਰਤ ਹੈ।
1.5 ਲੱਖ ਲੋਕਾਂ ਦੀ ਜਲਦ ਹੋਵੇਗੀ ਨਿਯੁਕਤੀ
ਪੀਯੂਸ਼ ਗੋਇਲ ਨੇ ਕਿਹਾ ਕਿ 1.5 ਲੱਖ ਲੋਕਾਂ ਨੂੰ ਰੇਲਵੇ ਜਲਦ ਹੀ ਆਪਣੇ ਇੱਥੇ ਨਿਯੁਕਤ ਕਰਨ ਜਾ ਰਹੀ ਹੈ। ਇਸ ਨੂੰ ਆਪਣੇ ਦੋ ਮਹੀਨੇ 'ਚ ਰੇਲਵੇ ਦੇ ਵੱਖ-ਵੱਖ ਜੋਨ 'ਚ ਨਿਯੁਕਤ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਅਗਲੇ 2 ਸਾਲਾਂ 'ਚ ਲਗਭਗ ਇਕ ਲੱਖ ਲੋਕ ਰੇਲਵੇ ਤੋਂ ਰਿਟਾਇਰ ਹੋ ਜਾਣਗੇ। ਉੱਥੇ ਹੀ 2.50 ਲੱਖ ਲੋਕਾਂ ਨੂੰ ਵੱਖ-ਵੱਖ ਅਹੁਦਿਆਂ 'ਤੇ ਨਿਯੁਕਤ ਕਰਨ ਲਈ ਜਲਦ ਐਲਾਨ ਕੀਤਾ ਜਾਵੇਗੀ। ਇਸ ਹਿਸਾਬ ਨਾਲ ਲਗਭਗ 4 ਲੱਖ ਲੋਕਾਂ ਨੂੰ ਰੇਲਵੇ ਆਪਣੇ ਵਲੋਂ ਨੌਕਰੀ 'ਤੇ ਰੱਖੇਗਾ।
10ਵੀਂ ਪਾਸ ਲੋਕਾਂ ਨੂੰ ਮਿਲੇਗੀ ਨੌਕਰੀ
ਰੇਲਵੇ 'ਚ ਅਨੇਕਾਂ ਅਹੁਦਿਆਂ 'ਤੇ ਇਹ ਭਰਤੀਆਂ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਹ ਭਰਤੀਆਂ 798 ਅਹੁਦਿਆਂ 'ਤੇ ਹੋ ਰਹੀਆਂ ਹਨ। ਇਨ੍ਹਾਂ ਅਹੁਦਿਆਂ ਲਈ ਉਮਰ 18 ਸਾਲ ਅਤੇ ਵੱਧ ਤੋਂ ਵੱਧ 25 ਸਾਲ ਨਿਰਧਾਰਿਤ ਕੀਤੀ ਗਈ ਹੈ। ਕਾਨਸਟੇਬਲ ਦੇ ਅਹੁਦਿਆਂ ਦੇ ਲਈ ਇਹ ਭਰਤੀਆਂ ਹੋਣ ਜਾ ਰਹੀਆਂ ਹਨ। ਇਨ੍ਹਾਂ ਅਹੁਦਿਆਂ ਲਈ ਆਖਰੀ ਤਾਰੀਖ 30 ਜਨਵਰੀ ਨਿਰਧਾਰਿਤ ਕੀਤੀ ਗਈ ਹੈ।

 

ਸਿੱਖਿਆ ਯੋਗਤਾ
ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ (ਐੱਸ.ਐੱਸ.ਐੱਲ.ਸੀ/ਮੈਟ੍ਰਿਕ)।

ਉਮਰ ਸੀਮਾ (01.01.2019 ਨੂੰ)
ਅਪਲਾਈ ਕਰਨ ਲਈ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 25 ਸਾਲ ਨਿਰਧਾਰਿਤ ਕੀਤੀ ਗਈ ਹੈ।
ਅਹੁਦਿਆਂ ਦਾ ਵਿਵਰਨ

ਅਹੁਦੇ ਦਾ ਨਾਂ            ਅਹੁਦਿਆਂ ਦੀ ਸੰਖਿਆ                   ਤਨਖਾਹ 
ਕਾਸਟੇਬਲ (ਸਹਾਇਕ)        798                                19900/ਪੱਧਰ 2 ਅਤੇ 21700/ ਪੱਧਰ 3

ਅਪਲਾਈ ਸ਼ੁਲਕ
ਜਨਰਲ ਲਈ/ ਓ.ਬੀ.ਸੀ. 500/
ਐੱਸ.ਸੀ/ ਐੱਸ.ਟੀ/ ਮਹਿਲਾ/ ਅਲਪਸੰਖਿਆ/ ਪੂਰਵ-ਐੱਸ/ਈ.ਬੀ.ਸੀ 250/-
ਇਸ ਤਰ੍ਹਾਂ ਹੋਵੇਗਾ ਸ਼ੁਲਕ ਅਪਲਾਈ

ਇੰਟਰਨੈੱਟ ਬੈਕਿੰਗ ਜਾ ਡੈਬਿਟ/ ਕ੍ਰੈਡਿਟ ਕਾਰਡ ਜਾ ਐੱਸ.ਬੀ.ਆਈ. ਚਾਲਾਨ ਦੇ ਮੱਧਿਅਮ ਨਾਲ ਪਰੀਖਿਆ ਸ਼ੁਲਕ ਭੁਗਤਾਨ ਕਰੇ।

ਮਹੱਤਵਪੂਰਨ ਤਾਰੀਖ
* ਆਨਲਾਈਨ ਅਪਲਾਈ ਜਮ੍ਹਾ ਕਰਨ ਦੀ ਤਾਰੀਖ 01 ਜਨਵਰੀ 2019 ਤੋਂ

* ਆਨਲਾਈਨ ਅਪਲਾਈ ਜਮ੍ਹਾ ਕਰਨ ਦੀ ਆਖਰੀ ਤਾਰੀਖ 30 ਜਨਵਰੀ 2019

* ਆਨਲਾਈਨ 01 ਫਰਵਰੀ 2019 ਤੱਕ ਸ਼ੁਲਕ ਦੇ ਭੁਗਤਾਨ ਦੀ ਆਖਰੀ ਤਾਰੀਖ

* ਕੰਪਿਊਟਰ ਆਧਾਰਿਤ ਟੈਸਟ (ਸੀ.ਬੀ.ਟੀ) ਲਈ ਫਰਵਰੀ ਅਤੇ ਮਾਰਚ 2019 ਦੀ ਤਾਰੀਖ


 


Related News