‘ਦੇਸ਼ ਭਰ ਦੀਆਂ ਕ੍ਰਿਪਟੋ ਏਜੰਸੀਆਂ ’ਤੇ ਛਾਪੇਮਾਰੀ, ਰਿਕਵਰ ਕੀਤੇ 70 ਕਰੋੜ’
Sunday, Jan 02, 2022 - 02:57 PM (IST)
ਨਵੀਂ ਦਿੱਲੀ (ਏ. ਐੱਨ. ਆਈ.) – ਕ੍ਰਿਪਟੋ ਕਰੰਸੀ ਸਰਵਿਸ ਮੁਹੱਈਆ ਕਰਵਾਉਣ ਵਾਲੀ ਵਜ਼ੀਰਐਕਸ ਵਲੋਂ ਭਾਰੀ ਮਾਤਰਾ ’ਚ ਟੈਕਸ ਲੁਕਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ (ਡੀ. ਜੀ. ਜੀ. ਆਈ.) ਨੇ ਦੇਸ਼ ਭਰ ਦੀਆਂ ਕ੍ਰਿਪਟੋ ਐਕਸਚੇਂਜਾਂ ’ਤੇ ਛਾਪੇਮਾਰੀ ਕੀਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਰੀਬ ਅੱਧਾ ਦਰਜਨ ਕ੍ਰਿਪਟੋ ਸੇਵਾਵਾਂ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਭਾਰੀ ਗੁੱਡਜ਼ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਲੁਕਾਉਣ ਦਾ ਮਾਮਲਾ ਡੀ. ਜੀ. ਜੀ. ਆਈ. ਦੀ ਪਕੜ ’ਚ ਆਇਆ ਹੈ।
ਕ੍ਰਿਪਟੋ ਵਾਲੇਟ ਅਤੇ ਐਕਸਚੇਂਜ ਅਜਿਹੇ ਪਲੇਟਫਾਰਮ ਹਨ, ਜਿੱਥੇ ਮਰਚੈਂਟਸ ਅਤੇ ਕੰਜਿਊਮਰਸ ਬਿਟਕੁਆਈਨ, ਈਥੇਰਮ ਅਤੇ ਰਿੱਪਲ ਵਰਗੇ ਡਿਜੀਟਲ ਅਸੈਟਸ ਦਾ ਲੈਣ-ਦੇਣ ਹੁੰਦਾ ਹੈ। ਸ਼ੁੱਕਰਵਾਰ ਨੂੰ ਮੁੰਬਈ ਜ਼ੋਨ ਦੇ ਜੀ. ਐੱਸ. ਟੀ. ਮੁੰਬਈ ਈਸਟ ਕਮਿਸ਼ਨਰੇਟ ਵਜ਼ੀਰਐਕਸ ਦੇ 40.5 ਕਰੋੜ ਰੁਪਏ ਦਾ ਟੈਕਸ ਲੁਕਾਉਣ ਦਾ ਮਾਮਲਾ ਫੜਿਆ ਅਤੇ ਫਿਰ 49.20 ਕਰੋੜ ਰੁਪਏ ਵਸੂਲ ਕੀਤੇ। ਇਸ ਤੋਂ ਬਾਅਦ ਅੱਜ ਦੇਸ਼ ਭਰ ’ਚ ਛਾਪੇਮਾਰੀ ਮੁਹਿੰਮ ਚੱਲੀ।
ਇਹ ਵੀ ਪੜ੍ਹੋ : ਅੱਜ ਤੋਂ ਹੋਣ ਜਾ ਰਹੇ ਹਨ ਕਈ ਮਹੱਤਵਪੂਰਨ ਬਦਲਾਅ, ਹਰ ਵਿਅਕਤੀ ਲਈ ਜਾਣਨਾ ਹੈ ਜ਼ਰੂਰੀ
ਗਾਹਕਾਂ ਤੋਂ ਕਮਿਸ਼ਨ ਵਸੂਲਣ ਦੇ ਬਾਵਜੂਦ ਨਹੀਂ ਕਰਦੀ ਸੀ ਭੁਗਤਾਨ
ਇਕ ਹੋਰ ਅਧਿਕਾਰਕ ਸੂਤਰ ਮੁਤਾਬਕ ਇਹ ਸਰਵਿਸ ਪ੍ਰੋਵਾਈਡਰਸ ਆਪਣੀਆਂ ਸੇਵਾਵਾਂ ਲਈ ਗਾਹਕਾਂ ਤੋਂ ਕਮਿਸ਼ਨ ਵਸੂਲਦੀ ਸੀ ਪਰ ਜੀ. ਐੱਸ. ਟੀ. ਦਾ ਭੁਗਤਾਨ ਨਹੀਂ ਕਰਦੀ ਸੀ। ਇਨ੍ਹਾਂ ਲੈਣ-ਦੇਣ ਨੂੰ ਡੀ. ਜੀ. ਜੀ. ਆਈ. ਨੇ ਫੜਿਆ ਅਤੇ ਫਿਰ ਇਸ ਦੀ ਪੁਸ਼ਟੀ ਹੋਈ ਕਿ ਜੀ. ਐੱਸ. ਟੀ. ਨਹੀਂ ਅਦਾ ਕੀਤਾ ਗਿਆ ਹੈ।
ਇਕ ਟੌਪ ਸੋਰਸ ਨੇ ਦੱਸਿਆ ਕਿ ਹੁਣ ਕ੍ਰਿਪਟੋ ਪਲੇਟਫਾਰਮ ਨੇ ਜੀ. ਐੱਸ. ਟੀ. ਕਾਨੂੰਨ ਦੀ ਉਲੰਘਣਾ ਨੂੰ ਲੈ ਕੇ 30 ਕਰੋੜ ਰੁਪਏ ਜੀ. ਐੱਸ. ਟੀ. ਅਤੇ 40 ਕਰੋੜ ਰੁਪਏ ਵਿਆਜ ਅਤੇ ਜੁਰਮਾਨੇ ਵਜੋਂ ਭੁਗਤਾਨ ਕੀਤੇ ਹਨ ਯਾਨੀ ਸੀ. ਬੀ. ਆਈ. ਸੀ. ਨੇ ਵਜ਼ੀਰਐਕਸ ਸਮੇਤ ਹੋਰ ਕ੍ਰਿਪਟੋ ਕਰੰਸੀ ਸਰਵਿਸ ਪ੍ਰੋਵਾਈਡਰਸ ਤੋਂ 70 ਕਰੋੜ ਰੁਪਏ ਦੀ ਰਿਕਵਰੀ ਕੀਤੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਲਈ ਖ਼ੁਸ਼ਖ਼ਬਰੀ, PM ਮੋਦੀ ਵੱਲੋਂ 2 ਹਜ਼ਾਰ ਰੁਪਏ ਦੀ ਦਸਵੀਂ ਕਿਸ਼ਤ ਜਾਰੀ
ਐਕਸਚੇਂਜਾਂ ਤੋਂ ਕਮਿਸ਼ਨ ਵਸੂਲੀ ਪਰ ਨਹੀਂ ਕੀਤਾ ਜੀ. ਐੱਸ. ਟੀ. ਭੁਗਤਾਨ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੰਬਈ ਸੀ. ਜੀ. ਐੱਸ. ਟੀ. ਅਤੇ ਡੀ. ਜੀ. ਜੀ. ਆਈ. ਦੀ ਛਾਪੇਮਾਰੀ ’ਚ ਕਰੀਬ 70 ਕਰੋੜ ਰੁਪਏ ਦਾ ਟੈਕਸ ਲੁਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਡੀ. ਜੀ. ਜੀ. ਆਈ. ਕੁਆਈਨਸਵਿੱਚ ਕੁਬੇਰ, ਕੁਆਈਨ ਡੀ.ਸੀ. ਐਕਸ., ਬਾਈਯੂਕੁਆਈਨ ਅਤੇ ਯੂਨੋਕੁਆਈਨ ਦੀ ਜਾਂਚ ਕਰ ਰਹੀ ਹੈ। ਇਹ ਕ੍ਰਿਪਟੋ ਪਲੇਟਫਾਰਮ ਕ੍ਰਿਪਟੋ ਕੁਆਈਨ ਦੀ ਖਰੀਦ-ਵਿਕਰੀ ਨੂੰ ਲੈ ਕੇ ਇੰਟਰਮੀਡੀਅਰੀ ਸਰਵਿਸਿਜ਼ ਮੁਹੱਈਆ ਕਰਦੀ ਹੈ। ਅਧਿਕਾਰਕ ਸੂਤਰਾਂ ਮੁਤਾਬਕ ਇਨ੍ਹਾਂ ਸੇਵਾਵਾਂ ’ਤੇ 18 ਫੀਸਦੀ ਦੀ ਦਰ ਨਾਲ ਡਿਊਟੀ ਲਗਦੀ ਹੈ, ਜਿਸ ਨੂੰ ਇਨ੍ਹਾਂ ਸਾਰੇ ਪਲੇਟਫਾਰਮ ਨੇ ਬਚਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਗੌਤਮ ਅਡਾਨੀ ਦੇ ਨਾਂ ਰਿਹਾ ਇਹ ਸਾਲ, ‘ਦਾਨਵੀਰ’ ਅਜੀਮ ਪ੍ਰੇਮਜੀ ਨੇ ਕਮਾਇਆ ਮੁਕੇਸ਼ ਅੰਬਾਨੀ ਤੋਂ ਵੱਧ ਪੈਸਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।