ਅਮਰੀਕੀ ਰਾਜਾਂ ਨੇ ਗੂਗਲ ਦੇ ‘ਏਕਾਧਿਕਾਰ’ ਨੂੰ ਲੈ ਕੇ ਚੁੱਕੇ ਸਵਾਲ

09/11/2019 10:47:25 AM

ਵਾਸ਼ਿੰਗਟਨ — ਟੈਕਸਾਸ ਦੀ ਅਗਵਾਈ ’ਚ ਅਮਰੀਕਾ ਦੇ ਸਾਰੇ 50 ਰਾਜਾਂ ਨੇ ਸੋਸ਼ਲ ਸਾਈਟ ਗੂਗਲ ਦੇ ਸੰਭਾਵੀ ‘ਏਕਾਧਿਕਾਰਵਾਦੀ ਵਿਹਾਰ’ ਨੂੰ ਲੈ ਕੇ ਜਾਂਚ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਕੁਝ ਰਾਜਾਂ ਦੇ ਸਮੂਹ ਵੱਲੋਂ ਸ਼ੁੱਕਰਵਾਰ ਨੂੰ ਫੇਸਬੁੱਕ ਦੀ ਬਾਜ਼ਾਰ ’ਚ ਵਿਆਪਤ ਮਜ਼ਬੂਤ ਸਥਿਤੀ ਦੀ ਜਾਂਚ ਬਾਰੇ ਦੱਸਿਆ ਗਿਆ ਸੀ। ਇਨ੍ਹਾਂ ਦੋਵਾਂ ਜਾਂਚਾਂ ਨੇ ਤਕਨੀਕੀ ਖੇਤਰ ਦੀਆਂ ਵੱਡੀਆਂ ਕੰਪਨੀਆਂ ਦੇ ਉਚਿਤ ਵਪਾਰ ਵਿਹਾਰ ਮਾਮਲੇ ਨੂੰ ਲੈ ਕੇ ਜਾਂਚ ਦੇ ਘੇਰੇ ਨੂੰ ਸਮੂਹ ਅਤੇ ਸੰਸਦ ਦੇ ਪੱਧਰ ’ਤੇ ਹੋਣ ਵਾਲੀ ਜਾਂਚ ਤੋਂ ਅੱਗੇ ਵਧਾ ਦਿੱਤਾ।

ਵਾਸ਼ਿੰਗਟਨ ’ਚ ਇਕ ਪੱਤਰਕਾਰ ਸੰਮੇਲਨ ’ਚ ਨੇਬਰਾਸਕਾ ਦੇ ਅਟਾਰਨੀ ਜਨਰਲ, ਰਿਪਬਲਿਕਨ ਡਾਊਗ ਪੀਟਰਸਨ ਨੇ ਕਿਹਾ ਕਿ ਕਰੀਬ 50 ਅਟਾਰਨੀ ਜਨਰਲ ਇਸ ਮਾਮਲੇ ’ਚ ਇਕੱਠੇ ਮਿਲ ਗਏ ਹਨ ਅਤੇ ਅਜਿਹਾ ਕਰ ਕੇ ਉਨ੍ਹਾਂ ਗੂਗਲ ਨੂੰ ਉਚਿਤ ਵਪਾਰ ਵਿਹਾਰ ਨੂੰ ਲੈ ਕੇ ਸਖਤ ਸੰਦੇਸ਼ ਦਿੱਤਾ ਹੈ। ਕੈਲੀਫੋਰਨੀਆ ਅਤੇ ਅਲਬਾਮਾ ਰਾਜ ਹਾਲਾਂਕਿ ਇਸ ਜਾਂਚ ਦਾ ਹਿੱਸਾ ਨਹੀਂ ਹਨ ਪਰ ਕੋਲੰਬੀਆ ਅਤੇ ਪਿਊਰਟੋ ਰਿਕੋ ਦੇ ਕੁਝ ਜ਼ਿਲੇ ਇਸ ’ਚ ਸ਼ਾਮਲ ਹਨ। ਗੂਗਲ ਦਾ ਹੈੱਡਕੁਆਰਟਰ ਕੈਲੀਫੋਰਨੀਆ ’ਚ ਹੈ ਅਤੇ ਕਿਸੇ ਵੀ ਹੋਰ ਇਲਾਕੇ ਦੇ ਮੁਕਾਬਲੇ ਉੱਥੇ ਉਸ ਦੇ ਜ਼ਿਆਦਾ ਕਰਮਚਾਰੀ ਹਨ। ਪਿਛਲੇ ਸਾਲ ਗੂਗਲ ਨੇ ਅਲਬਾਮਾ ’ਚ 60 ਕਰੋਡ਼ ਡਾਲਰ ਦੇ ਨਾਲ ਡਾਟਾ ਕੇਂਦਰ ਸ਼ੁਰੂ ਕੀਤਾ ਹੈ।


Related News