ਇਸ ਹਫਤੇ ਤਿਮਾਹੀ ਨਤੀਜੇ, ਸੰਸਾਰਕ ਸੰਕੇਤਾਂ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਚਾਲ

10/13/2019 1:48:11 PM

ਨਵੀਂ ਦਿੱਲੀ—ਰਿਲਾਇੰਸ ਇੰਡਸਟਰੀਜ਼, ਹਿੰਦੁਸਤਾਨ ਯੂਨੀਲੀਵਰਸ ਅਤੇ ਵਿਪਰੋ ਵਰਗੀਆਂ ਵੱਡੀਆਂ ਕੰਪਨੀਆਂ ਦੇ ਤਿਮਾਹੀ ਨਤੀਜੇ ਤੈਅ ਸੰਸਾਰਕ ਸੰਕੇਤਾਂ ਨਾਲ ਇਸ ਹਫਤੇ ਘਰੇਲੂ ਬਾਜ਼ਾਰ ਦੀ ਚਾਲ ਤੈਅ ਹੋਵੇਗੀ। ਵਿਸ਼ੇਸ਼ਕਾਂ ਨੇ ਇਹ ਰਾਏ ਦਿੱਤੀ ਹੈ। ਰੈਲੀਗੇਅਰ ਬ੍ਰੋਕਿੰਗ ਲਿਮਟਿਡ ਦੇ ਉਪ ਪ੍ਰਧਾਨ (ਖੋਜ) ਅਜੀਤ ਮਿਸ਼ਰਾ ਨੇ ਕਿਹਾ ਕਿ ਸੋਮਵਾਰ ਨੂੰ ਬਾਜ਼ਾਰ ਇੰਫੋਸਿਸ ਦੇ ਨਤੀਜੇ 'ਤੇ ਪ੍ਰਕਿਰਿਆ ਦੇਵੇਗਾ। ਇਸ ਦੇ ਇਲਾਵਾ ਅਮਰੀਕਾ ਅਤੇ ਚੀਨ ਦੇ ਵਿਚਕਾਰ ਜਾਰੀ ਵਪਾਰ ਗੱਲਬਾਤ ਨਾਲ ਸੰਬੰਧਤ ਖਬਰਾਂ 'ਤੇ ਵੀ ਬਾਜ਼ਾਰ ਦੀ ਨਜ਼ਰ ਹੋਵੇਗੀ। ਸਾਨੂੰ ਅਜੇ ਵੀ ਮਿਸ਼ਰਿਤ ਸੰਕੇਤ ਮਿਲ ਰਹੇ ਹਨ ਅਤੇ ਇਸ ਕਾਰਨ ਬਾਜ਼ਾਰ 'ਚ ਕੁਝ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।
ਇੰਫੋਸਿਸ ਨੇ ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਣ ਦੇ ਬਾਅਦ ਨਤੀਜੇ ਦੀ ਘੋਸ਼ਣਾ ਕੀਤੀ। ਕੰਪਨੀ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ 2.20 ਫੀਸਦੀ ਡਿੱਗ ਕੇ ਸਤੰਬਰ ਤਿਮਾਹੀ 'ਚ 4,019 ਕਰੋੜ ਰੁਪਏ 'ਤੇ ਆ ਗਿਆ। ਸੈਮਕੋ ਸਕਿਓਰਟੀਜ਼ ਐਂਡ ਸਟਾਕਨੋਟ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜਿਮੀਤ ਮੋਦੀ ਨੇ ਕਿਹਾ ਕਿ ਸਾਡਾ ਨਿਸ਼ਚਿਤ ਤੌਰ 'ਤੇ ਇਹ ਮੰਨਣਾ ਹੈ ਕਿ ਇਸ ਹਫਤੇ ਤਿਮਾਹੀ ਨਤੀਜੇ ਮੁੱਖ ਤੌਰ 'ਤੇ ਬਾਜ਼ਾਰ ਦੀ ਚਾਲ ਤੈਅ ਕਰਨਗੇ। ਉਮੀਦ ਹੈ ਕਿ ਇਸ ਸਾਲ ਤਿਮਾਹੀ ਨਤੀਜੇ ਦੇ ਸੈਸ਼ਨ ਨਾਲ ਨਿਵੇਸ਼ਕਾਂ ਦੀ ਧਾਰਨਾ 'ਚ ਸੁਧਾਰ ਹੋਵੇਗਾ ਅਤੇ ਐੱਫ.ਪੀ.ਆਈ. ਦੀ ਧਾਰਨਾ ਨੂੰ ਮੁੜ-ਮਜ਼ਬੂਤ ਕਰੇਗੀ।
ਇਸ ਹਫਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਫੇਡਰਲ ਬੈਂਕ, ਵਿਪਰੋ ਅਤੇ ਰਿਲਾਇੰਸ ਇੰਡਸਟਰੀਜ਼ ਦੇ ਨਤੀਜੇ ਆਉਣ ਵਾਲੇ ਹਨ। ਇਸ ਦੌਰਾਨ ਸੋਮਵਾਰ ਨੂੰ ਥੋਕ ਮੁਦਰਾਸਫੀਤੀ ਦੇ ਅੰਕੜੇ ਆਉਣ ਵਾਲੇ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਾਜ਼ਾਰ 'ਤੇ ਇਸ ਦਾ ਅਸਰ ਹੋਵੇਗਾ। ਸ਼ੁੱਕਰਵਾਰ ਸ਼ਾਮ ਨੂੰ ਉਦਯੋਗਿਕ ਉਤਪਾਦਨ ਦੇ ਅੰਕੜੇ ਜਾਰੀ ਹੋਣਗੇ। ਬਾਜ਼ਾਰ 'ਤੇ ਇਸ ਦਾ ਵੀ ਅਸਰ ਹੋਵੇਗਾ।


Aarti dhillon

Content Editor

Related News