ਕਵਾਲਕਾਮ ਭਾਰਤ ਦੀਆਂ 5ਜੀ ਸੰਭਾਵਨਾਵਾਂ ਨੂੰ ਲੈ ਕੇ ਆਸਵੰਦ, ਤੇਜ਼ੀ ਨਾਲ ਤਰੱਕੀ ਦੀ ਉਮੀਦ
Thursday, Oct 22, 2020 - 10:48 PM (IST)
ਨਵੀਂ ਦਿੱਲੀ– ਤਕਨਾਲੌਜੀ ਕੰਪਨੀ ਕਵਾਲਕਾਮ ਭਾਰਤ ਦੀਆਂ 5ਜੀ ਸੰਭਾਵਨਾਵਾਂ ਨੂੰ ਲੈ ਕੇ ਆਸਵੰਦ ਹੈ। ਇਸ ਕਾਰਣ ਬਾਜ਼ਾਰ ਦੇ ਸਕਾਰਾਤਮਕ ਸੰਕੇਤ, ਦੂਰਸੰਚਾਰ ਖਪਤਕਾਰਾਂ ਦਾ ਵਿਆਪਕ ਆਧਾਰ ਅਤੇ ਸਿੱਖਿਆ ਅਤੇ ਸਿਹਤ ਖੇਤਰ ’ਚ ਬਦਾਅਲ ਦੇ ਮੌਕੇ ਮੌਜੂਦ ਹੋਣਾ ਹੈ।
ਕਵਾਲਕਾਮ ਦੀ ਭਾਰਤੀ ਆਪ੍ਰੇਟਿੰਗ ਦੇ ਉਪ ਪ੍ਰਧਾਨ ਰਾਜੇਨ ਵਗਾਡੀਆ ਨੇ ਕਿਹਾ ਕਿ ਕੰਪਨੀ ਦਾ ਇਸ ਖੇਤਰ ’ਚ ਤੇਜ਼ੀ ਨਾਲ ਤਰੱਕੀ ਹੋਣ ਦਾ ਅਨੁਮਾਨ ਹੈ। ਉਨ੍ਹਾਂ ਨੇ ਕਿਹਾ ਕਿ 5ਜੀ ਯੰਤਰਾਂ ਦੇ ਖੇਤਰ ’ਚ ਤਰੱਕੀ ਦਾ ‘ਸਕਾਰਾਤਮਕ’ ਅਸਰ ਨਾਲ ਜੁੜੀ ਪੂਰੀ ਵਿਵਸਥਾ ’ਤੇ ਪਵੇਗਾ। ਵਗਾਡੀਆ ਬੁੱਧਵਾਰ ਸ਼ਾਮ ਨੂੰ ਇਕ ਵਰਚੁਅਲ ਬੈਠਕ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ 5ਜੀ ਯੰਤਰਾਂ ਦੀ ਤਰੱਕੀ ਬਹੁਤ ਤੇਜ਼ੀ ਨਾਲ ਹੋ ਰਹੀ ਹੈ। ਦੇਸ਼ ’ਚ 5ਜੀ ਨੈੱਟਵਰਕ ਉਪਲਬਧ ਨਾ ਹੋਣ ਦੇ ਬਾਵਜੂਦ ਬਾਜ਼ਾਰ ’ਚ ਕਈ ਕੀਮਤਾਂ ’ਚ ਇਸ ਦੇ ਉਤਪਾਦ ਦਿਖਾਈ ਦੇ ਰਹੇ ਹਨ।