ਨਕਲੀ ਦਵਾਈਆਂ ''ਤੇ ਨਕੇਲ ਕੱਸਣ ਲਈ 300 ਬ੍ਰਾਂਡਾਂ ''ਤੇ ਲਾਜ਼ਮੀ ਲਗੇਗਾ QR ਕੋਡ
Tuesday, Aug 01, 2023 - 01:08 PM (IST)

ਨਵੀਂ ਦਿੱਲੀ : ਨਕਲੀ ਦਵਾਈਆਂ ਤੋਂ ਬਚਣ ਲਈ ਦੇਸ਼ ਦੇ ਚੋਟੀ ਦੀਆਂ 300 ਦਵਾਈਆਂ ਬ੍ਰਾਂਡਾਂ ਦੀ ਪੈਕੇਜਿੰਗ 'ਤੇ QR ਕੋਡ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। 1 ਅਗਸਤ ਤੋਂ ਦਿਖਾਈ ਦੇਣ ਵਾਲੇ ਕਿਊਆਰ ਕੋਡ ਦੀ ਮਦਦ ਨਾਲ ਨਕਲੀ ਦਵਾਈਆਂ 'ਤੇ ਲਗਾਮ ਲੱਗੇਗੀ ਅਤੇ ਇਨ੍ਹਾਂ ਦਾ ਆਸਾਨੀ ਨਾਲ ਪਤਾ ਲਗਾਇਆ ਜਾ ਸਕੇਗਾ। ਭਾਰਤੀ ਦਵਾਈ ਮੈਨੂਫੈਕਚਰਰਜ਼ ਐਸੋਸੀਏਸ਼ਨ (IDMA) ਦੇ ਰਾਸ਼ਟਰੀ ਪ੍ਰਧਾਨ ਵਿਰਾਂਚੀ ਸ਼ਾਹ ਨੇ ਕਿਹਾ ਕਿ 1 ਅਗਸਤ ਅਤੇ ਉਸ ਤੋਂ ਬਾਅਦ ਬਣਨ ਵਾਲੀ ਇਨ੍ਹਾਂ 300 ਬ੍ਰਾਂਡਾਂ ਦੀ ਬੈਚ ਵਿੱਚ ਪੈਕੇਜਿੰਗ 'ਤੇ QR ਕੋਡ ਛਾਪਿਆ ਜਾਵੇਗਾ।
ਇਹ ਵੀ ਪੜ੍ਹੋ : ਮੁੜ ਉਡਾਣ ਭਰਨ ਦੀ ਤਿਆਰੀ ਜੈੱਟ ਏਅਰਵੇਜ਼, DGCA ਨੇ ਦਿੱਤੀ ਮਨਜ਼ੂਰੀ
ਸਰਕਾਰ ਦੇ ਇਸ ਕਦਮ ਦਾ ਅਸਰ ਡੋਲੋ (ਮਾਈਕਰੋ ਲੈਬਜ਼), ਐਲੇਗਰਾ (ਸਨੋਫੀ), ਅਸਥਾਲਿਨ (ਸਿਪਲਾ), ਔਗਮੈਂਟਿਨ (ਜੀਐੱਸਕੇ), ਸੈਰੀਡੋਨ (ਬੇਅਰ ਫਾਰਮਾਸਿਊਟੀਕਲ), ਲਿਮਸੇ (ਐਬਟ), ਕੈਲਪੋਲ (ਜੀਐੱਸਕੇ), ਕੋਰੈਕਸ (ਫਾਈਜ਼ਰ), ਥਾਈਰੋਨੋਰਮ (ਐਬੋਟ) ਅਨਵਾਨਟੇਂਡ 72 (ਮੈਨਕਾਈਂਡ ਫਾਰਮਾ) ਵਰਗੀਆਂ ਦਵਾਈਆਂ 'ਤੇ ਪਵੇਗਾ। ਇਹਨਾਂ ਬ੍ਰਾਂਡਾਂ ਦੀਆਂ ਦਵਾਈਆਂ ਵਿਆਪਕ ਤੌਰ 'ਤੇ ਵੇਚੀਆਂ ਜਾਂਦੀਆਂ ਹਨ ਅਤੇ ਸਾਲਾਨਾ ਟਰਨਓਵਰ ਜਾਂ ਸਾਲਾਨਾ ਵਿਕਰੀ ਦੇ ਆਧਾਰ 'ਤੇ ਛਾਂਟੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ
ਵੱਡੀ ਦਵਾਈ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੇ ਇੰਡੀਅਨ ਫਾਰਮਾਸਿਊਟੀਕਲ ਅਲਾਇੰਸ (ਆਈਪੀਏ) ਦੇ ਜਨਰਲ ਸਕੱਤਰ ਸੁਦਰਸ਼ਨ ਜੈਨ ਨੇ ਕਿਹਾ ਕਿ ਉਦਯੋਗ ਇਸ ਲਈ ਤਿਆਰ ਹੈ। ਜੀਐੱਸਕੇ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਬਦਲਾਅ ਲਈ ਤਿਆਰ ਹੈ ਅਤੇ ਲਾਗਤ ਪਹਿਲਾਂ ਹੀ ਤੈਅ ਕੀਤੀ ਜਾ ਚੁੱਕੀ ਹੈ। ਦੇਸ਼ ਦੀ ਸਭ ਤੋਂ ਵੱਡੀ ਦਵਾਈ ਨਿਰਮਾਤਾ ਕੰਪਨੀ ਸਨ ਫਾਰਮਾਸਿਊਟੀਕਲਜ਼ ਨੇ ਵੀ ਇਸ ਲਈ ਤਿਆਰ ਰਹਿਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਪਰ ਉਦਯੋਗਿਕ ਸੂਤਰਾਂ ਦਾ ਕਹਿਣਾ ਹੈ ਕਿ ਵਾਧੂ ਛਪਾਈ ਕਾਰਨ ਲਾਗਤ 5 ਤੋਂ 7 ਫ਼ੀਸਦੀ ਵਧ ਜਾਵੇਗੀ ਅਤੇ ਇਸ ਕਾਰਨ ਬੈਚ ਤਿਆਰ ਕਰਨ ਵਿਚ ਦੇਰੀ ਹੋ ਸਕਦੀ ਹੈ। ਇੱਕ ਸੂਤਰ ਨੇ ਕਿਹਾ, “ਉਦਯੋਗ ਪਹਿਲਾਂ ਹੀ ਇਸ ਮਾਮਲੇ ਵਿੱਚ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੂੰ ਆਪਣੀ ਚਿੰਤਾ ਜ਼ਾਹਰ ਕਰ ਚੁੱਕਾ ਹੈ। ਅਸੀਂ ਇਸ ਗੱਲ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਕਿ ਇਸ ਕਦਮ ਨਾਲ ਲਾਗਤ ਵਧੇਗੀ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਦਵਾਈਆਂ ਪਹਿਲਾਂ ਕੀਮਤ ਕੰਟਰੋਲ ਹੇਠ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਵਾਈਆਂ ਦੇ ਜ਼ਿਆਦਾਤਰ ਬ੍ਰਾਂਡ ਵੱਡੀਆਂ ਕੰਪਨੀਆਂ ਨਾਲ ਸਬੰਧਤ ਹਨ। ਇਸ ਲਈ ਉਦਯੋਗ ਨੂੰ ਇਸ ਤਬਦੀਲੀ ਨੂੰ ਲਾਗੂ ਕਰਨ ਵਿੱਚ ਦੇਰ ਨਹੀਂ ਲੱਗਣੀ ਚਾਹੀਦੀ।
ਇਹ ਵੀ ਪੜ੍ਹੋ : ਹੈਰਾਨੀਜਨਕ ਦ੍ਰਿਸ਼ ! ਹਵਾਈ ਅੱਡੇ 'ਤੇ ਦੋ ਜਹਾਜ਼ਾਂ ਦੀ ਇਕੱਠਿਆਂ ਹੋਈ ਖ਼ਤਰਨਾਕ ਲੈਂਡਿੰਗ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8