ਕਤਰ ਨੂੰ ਪਛਾੜ ਦੁਨੀਆ ਦੀ ਸਭ ਤੋਂ ਅਮੀਰ ਜਗ੍ਹਾ ਬਣੇਗਾ ਮਕਾਊ : ਰਿਪੋਰਟ
Sunday, Aug 12, 2018 - 09:26 AM (IST)
ਨਵੀਂ ਦਿੱਲੀ—ਕਤਰ ਆਉਣ ਵਾਲੇ ਦਿਨਾਂ 'ਚ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੋਣ ਦਾ ਆਪਣਾ ਤਾਜ ਖੋਹ ਦੇਵੇਗਾ। ਅਜਿਹਾ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਨੂੰ ਪਛਾੜਣ ਵਾਲਾ ਕੋਈ ਹੋਰ ਨਹੀਂ ਚੀਨ ਦੇ ਅਧਿਕਾਰ ਖੇਤਰ 'ਚ ਆਉਣ ਵਾਲਾ ਮਕਾਊ ਹੋਵੇਗਾ। ਕੋਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਵਲੋਂ ਜਾਰੀ ਰਿਪੋਰਟ ਮੁਤਾਬਕ ਦੁਨੀਆ ਦੇ ਸਭ ਤੋਂ ਵੱਜੇ ਕਸੀਨੋ ਹਬ 'ਚੋਂ ਇਕ ਮਕਾਊ ਦੀ ਅਰਥਵਿਵਸਥਾ 2020 ਤੱਕ ਲਗਭਗ 98 ਲੱਖ ਨੂੰ ਰੁਪਏ (ਪ੍ਰਤੀ ਵਿਅਕਤੀ) ਪਹੁੰਚ ਜਾਵੇਗੀ।
ਇਸ ਕਰਕੇ ਮਕਾਊ ਕਤਰ ਨੂੰ ਪਛਾੜ ਕੇ ਨੰਬਰ ਵਨ ਹੋ ਜਾਵੇਗਾ। ਉਸ ਸਮੇਂ ਤੱਕ ਕਤਰ ਦੀ ਅਰਥਵਿਵਥਾ ਲਗਭਗ 96 ਲੱਖ ਪ੍ਰਤੀ ਵਿਅਕਤੀ ਹੋਵੇਗੀ।
ਸਾਊਥ 'ਚ ਸਥਿਤ ਇਹ ਥਾਂ (ਮਕਾਊ) ਕਦੇ ਪੁਰਤਗਾਲੀ ਚੌਂਕੀ ਹੋਇਆ ਕਰਦੀ ਸੀ ਫਿਰ ਲਗਭਗ 20 ਸਾਲ ਪਹਿਲਾਂ ਚੀਨ ਦੇ ਕੋਲ ਇਸ ਦਾ ਕੰਟਰੋਲ ਆਇਆ। ਉਦੋਂ ਤੋਂ ਇਹ ਥਾਂ ਮੰਨੋ ਜੂਏ ਦੇ ਲਈ ਮੱਕਾ ਬਣ ਗਈ। ਚੀਨ 'ਚ ਸਿਰਫ ਇਹ ਥਾਂ ਹੈ ਜਿਥੇ ਕਸੀਨੋ ਵੈਧ ਹੈ। ਰਿਪੋਰਟ ਮੁਤਾਬਕ ਦੋਵਾਂ ਹੀ ਥਾਵਾਂ ਦੇ ਵੈਲਥ ਗੈਪ 'ਚ 2020 ਤੱਕ ਅੰਤਰ ਹੋਰ ਜ਼ਿਆਦਾ ਵੀ ਵਧ ਸਕਦਾ ਹੈ।
ਰਿਪੋਰਟ ਮੁਤਾਬਕ ਯੂਰਪ ਦੇ ਤਿੰਨ ਦਿਨ (ਲਕਜਮਬਰਗ, ਆਇਰਲੈਂਡ ਅਤੇ ਨਾਰਵੇ) ਵੀ 2020 ਤੱਕ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ 10 ਥਾਵਾਂ 'ਚ ਸ਼ਾਮਲ ਹੋ ਜਾਵੇਗੀ। ਉੱਧਰ ਅਮਰੀਕਾ ਤਦ ਤੱਕ ਲਿਸਟ 'ਚ 12ਵੇਂ ਨੰਬਰ 'ਤੇ ਹੋਵੇਗੀ। ਰਿਪੋਰਟ ਮੁਤਾਬਕ ਹਾਂਗਕਾਂਗ ਅਤੇ ਸਿੰਗਾਪੁਰ ਦੀ ਜੀ.ਡੀ.ਪੀ. ਦਾ ਵੀ ਵਿਕਾਸ ਹੋਵੇਗਾ।
