PVR ਆਈਨਾਕਸ ਅਗਲੇ ਸਾਲ ਲਗਭਗ 200 ਕਰੋੜ ਰੁਪਏ ਦੇ ਨਿਵੇਸ਼ ਨਾਲ 100 ਸਕ੍ਰੀਨਾਂ ਜੋੜੇਗੀ
Saturday, Nov 23, 2024 - 11:49 AM (IST)
ਨਵੀਂ ਦਿੱਲੀ (ਭਾਸ਼ਾ) – ਸਿਨੇਮਾ ਪ੍ਰਦਰਸ਼ਕ ਕੰਪਨੀ ਪੀ. ਵੀ. ਆਰ. ਆਈਨਾਕਸ ਲਿਮਟਿਡ ਨੇ ਅਗਲੇ ਸਾਲ ਲੱਗਭਗ 100 ਸਕ੍ਰੀਨਾਂ ਜੋੜਨ ਦੀ ਯੋਜਨਾ ਬਣਾਈ ਹੈ, ਜਿਸ ’ਚ ਲੱਗਭਗ 200 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਸੰਜੀਵ ਕੁਮਾਰ ਬਿਜਲੀ ਨੇ ਇਹ ਜਾਣਕਾਰੀ ਦਿੱਤੀ।
ਕੰਪਨੀ ਨੇ ਫਿਲਮਾਂ ਲੱਭਣ ਅਤੇ ਬੁਕਿੰਗ ਤਜਰਬੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਸੰਚਾਲਿਤ ਵਟਸਐਪ ਚੈਟਬਾਟ, ਮੂਵੀ ਜਾਕੀ (ਐੱਮ. ਜੇ.) ਪੇਸ਼ ਕੀਤਾ ਹੈ। ਕੰਪਨੀ ਦੀ ਯੋਜਨਾ ਭਵਿੱਖ ’ਚ ਹਰ ਸਾਲ 100 ਸਕ੍ਰੀਨਾਂ ਜੋੜਨ ਦੀ ਹੈ। ਨਿਵੇਸ਼ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਗਲੇ ਸਾਲ 100 ਸਕ੍ਰੀਨਾਂ ਲਈ ਲੱਗਭਗ 200 ਕਰੋੜ ਰੁਪਏ ਦਾ ਪੂੰਜੀਗਤ ਖਰਚਾ ਹੋਵੇਗਾ।