ਕੋਰੋਨਾ ਪ੍ਰਕੋਪ ਵਿਚਕਾਰ ਘਰੇਲੂ ਉਡਾਣਾਂ ਨੂੰ ਲੈ ਕੇ ਹਰਦੀਪ ਪੁਰੀ ਦਾ ਵੱਡਾ ਬਿਆਨ

Saturday, Mar 27, 2021 - 04:30 PM (IST)

ਕੋਰੋਨਾ ਪ੍ਰਕੋਪ ਵਿਚਕਾਰ ਘਰੇਲੂ ਉਡਾਣਾਂ ਨੂੰ ਲੈ ਕੇ ਹਰਦੀਪ ਪੁਰੀ ਦਾ ਵੱਡਾ ਬਿਆਨ

ਨਵੀਂ ਦਿੱਲੀ- ਭਾਰਤ ਵਿਚ ਕੋਵਿਡ-19 ਦੇ ਮਾਮਲੇ ਰੋਜ਼ਾਨਾ ਵੱਧ ਰਹੇ ਹਨ ਇਸ ਵਿਚਕਾਰ ਹਵਾਈ ਮੁਸਾਫ਼ਰਾਂ ਲਈ ਰਾਹਤ ਦੀ ਖ਼ਬਰ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਘਰੇਲੂ ਉਡਾਣਾਂ ਨੂੰ ਘਟਾਉਣ ਦਾ ਕੋਈ ਇਰਾਦਾ ਨਹੀਂ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਹੋ ਰਹੋ ਵਾਧੇ ਦੇ ਮੱਦੇਨਜ਼ਰ ਹਵਾਬਾਜ਼ੀ ਮੰਤਰੀ ਨੇ ਭਰੋਸਾ ਦਿੱਤਾ ਕਿ ਘਰੇਲੂ ਉਡਾਣ ਸੇਵਾਵਾਂ ਜੋ ਇਸ ਸਮੇਂ 80 ਫ਼ੀਸਦੀ ਦੇ ਹਿਸਾਬ ਨਾਲ ਚੱਲ ਰਹੀਆਂ ਹਨ, ਨੂੰ ਵਾਇਰਸ ਦੀ ਦੂਜੀ ਲਹਿਰ ਕਾਰਨ ਘੱਟ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- 'ਟੈਰਿਫ ਵਾਰ' ਦੇ ਮੂਡ 'ਚ ਬਾਈਡੇਨ, ਨਿਸ਼ਾਨੇ 'ਤੇ ਭਾਰਤੀ ਬਾਸਮਤੀ, ਸੋਨਾ-ਚਾਂਦੀ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, “ਘਰੇਲੂ ਉਡਾਣਾਂ ਨੂੰ ਮਾਰਚ 2020 ਵਿਚ ਬੰਦ ਕਰ ਦਿੱਤਾ ਗਿਆ ਸੀ ਅਤੇ 25 ਮਈ ਨੂੰ ਦੁਬਾਰਾ ਚਾਲੂ ਕੀਤਾ ਗਿਆ। ਅਸੀਂ ਇਸ ਨੂੰ ਫਿਰ ਤੋਂ ਖੋਲ੍ਹ ਰਹੇ ਹਾਂ। ਇਕੋ ਮੰਤਵ 1 ਅਪ੍ਰੈਲ ਤੋਂ ਗਰਮੀਆਂ ਦੇ ਸੀਜ਼ਨ ਵਿਚ ਇਸ ਨੂੰ 100 ਫ਼ੀਸਦੀ ਖੋਲ੍ਹਣਾ ਸੀ।"

ਇਹ ਵੀ ਪੜ੍ਹੋ- Air India ਦੇ ਨਿੱਜੀਕਰਨ ਦੇ ਦਿਨ ਨੇੜੇ ਆਏ, ਇਨ੍ਹਾਂ 'ਚੋਂ ਹੋ ਸਕਦੈ ਨਵਾਂ ਮਾਲਕ!

ਉਨ੍ਹਾਂ ਕਿਹਾ ਕਿ ਹਾਲਾਂਕਿ, ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਗਰਮੀਆਂ ਵਿਚ ਕੋਵਿਡ-19 ਤੋਂ ਪਹਿਲਾਂ ਦੀ ਤਰ੍ਹਾਂ 100 ਫ਼ੀਸਦੀ ਉਡਾਣਾਂ ਨੂੰ ਮੁੜ ਤੋਂ ਸ਼ੁਰੂ ਕਰਨਾ ਸੰਭਵ ਨਹੀਂ ਹੋਵੇਗਾ। ਪੁਰੀ ਨੇ ਕਿਹਾ ਕਿ ਜੇਕਰ ਹੁਣ ਮਾਮਲੇ ਨਾ ਦੁਬਾਰਾ ਵਧਦੇ ਹੁੰਦੇ ਤਾਂ 1 ਅਪ੍ਰੈਲ ਤੋਂ 100 ਫ਼ੀਸਦੀ ਘਰੇਲੂ ਉਡਾਣਾਂ ਨੂੰ ਖੋਲ੍ਹ ਦਿੱਤਾ ਜਾਣਾ ਸੀ। ਗੌਰਤਲਬ ਹੈ ਕਿ ਮਹਾਮਾਰੀ ਦੌਰਾਨ ਏਅਰਲਾਈਨਾਂ ਲੋਕਾਂ ਕੋਲੋਂ ਜ਼ਿਆਦਾ ਕਿਰਾਇਆ ਨਾ ਲੈਣ ਇਸ ਲਈ ਸਰਕਾਰ ਨੇ ਪਿਛਲੇ ਸਾਲ ਤੋਂ ਘਰੇਲੂ ਹਵਾਈ ਕਿਰਾਏ 'ਤੇ ਲਿਮਟ ਲਾਈ ਹੋਈ ਹੈ, ਜੋ ਕਿ 31 ਮਾਰਚ ਤੱਕ ਹੈ।

ਇਹ ਵੀ ਪੜ੍ਹੋ- ਸੋਨਾ ਖ਼ਰੀਦਣ ਦਾ ਸਹੀ ਮੌਕਾ, ਬਹੁਤ ਜਲਦ ਹੋਵੇਗਾ ਫਿਰ ਮਹਿੰਗਾ, ਜਾਣੋ 4 ਵਜ੍ਹਾ

►ਘਰੇਲੂ ਉਡਾਣਾਂ ਨੂੰ ਲੈ ਕੇ ਪੁਰੀ ਵੱਲੋਂ ਦਿੱਤੇ ਭਰੋਸੇ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News