PNB ਘਪਲਾ - ਨੀਰਵ ਮੋਦੀ ਦੀ ਭੈਣ ਗੈਰ-ਜ਼ਮਾਨਤੀ ਵਾਰੰਟ ਰੱਦ ਕਰਾਉਣ ਪਹੁੰਚੀ ਅਦਾਲਤ

Friday, Feb 05, 2021 - 02:52 AM (IST)

PNB ਘਪਲਾ - ਨੀਰਵ ਮੋਦੀ ਦੀ ਭੈਣ ਗੈਰ-ਜ਼ਮਾਨਤੀ ਵਾਰੰਟ ਰੱਦ ਕਰਾਉਣ ਪਹੁੰਚੀ ਅਦਾਲਤ

ਮੁੰਬਈ (ਭਾਸ਼ਾ) - ਪੰਜਾਬ ਨੈਸ਼ਨਲ ਬੈਂਕ ਧੋਖਾਦੇਹੀ ਮਾਮਲੇ ਵਿਚ ਦੋਸ਼ੀ ਅਤੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਭੈਣ ਅਤੇ ਉਨ੍ਹਾਂ ਦੇ ਪਤੀ ਨੇ ਆਪਣੇ ਖਿਲਾਫ ਜਾਰੀ ਗੈਰ-ਜ਼ਮਾਨਤੀ ਵਾਰੰਟ ਨੂੰ ਰੱਦ ਕਰਨ ਲਈ ਵੀਰਵਾਰ ਅਦਾਲਤ ਦਾ ਰੁਖ ਕੀਤਾ।
ਨੀਰਵ ਦੀ ਛੋਟੀ ਭੈਣ ਪੂਰਬੀ ਮੋਦੀ ਬੈਲਜ਼ੀਅਮ ਦੀ ਨਾਗਰਿਕ ਹੈ ਅਤੇ ਉਨ੍ਹਾਂ ਦੇ ਪਤੀ ਮਯੰਕ ਮੇਹਤਾ ਕੋਲ ਬ੍ਰਿਟੇਨ ਦੀ ਨਾਗਰਿਕਤਾ ਹੈ। ਪਹਿਲਾਂ ਦੋਵੇਂ ਇਸ ਮਾਮਲੇ ਵਿਚ ਦੋਸ਼ੀ ਸਨ ਪਰ ਪਿਛਲੇ ਮਹੀਨੇ ਇਥੇ ਪੀ. ਐੱਮ. ਐੱਲ. ਏ. ਅਦਾਲਤ ਨੇ ਸਰਕਾਰੀ ਗਵਾਹ ਬਣਨ ਦੀ ਉਨ੍ਹਾਂ ਦੀ ਪਟੀਸ਼ਨ ਸਵੀਕਾਰ ਕਰ ਲਈ ਸੀ। ਸੁਣਵਾਈ ਦੌਰਾਨ ਅਦਾਲਤ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਤੋਂ ਪਟੀਸ਼ਨ 'ਤੇ ਜਵਾਬ ਤਲਬ ਕਰਦੇ ਹੋਏ ਮਾਮਲੇ ਦੀ ਸੁਣਵਾਈ 11 ਫਰਵਰੀ ਤੱਕ ਲਈ ਮੁਲਤਵੀ ਕਰ ਦਿੱਤੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News