PNB ਖਾਤਾਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਇਸ ਨਵੀਂ ਸਹੂਲਤ ਨਾਲ ਘਰ ਬੈਠੇ ਹੋਣਗੇ ਕੰਮ

Thursday, Nov 12, 2020 - 01:28 PM (IST)

ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਗਾਹਕਾਂ ਦੀ ਸਹੂਲਤ ਲਈ PNBONE ਐਪ ਲੈ ਕੇ ਆਇਆ ਹੈ। ਇਸ ਐਪ ਜ਼ਰੀਏ ਤੁਸੀ ਆਪਣੇ ਘਰ ਬੈਠੇ ਹੀ ਬੈਂਕ ਨਾਲ ਸਬੰਧਤ ਕੰਮ ਕਰ ਸਕਦੇ ਹੋ। ਹੁਣ ਤੁਹਾਨੂੰ ਕਿਸੇ ਵੀ ਕੰਮ ਲਈ ਬ੍ਰਾਂਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਐਪ 'ਤੇ ਰਜਿਸਟਰਡ ਹੋਣ ਦੇ ਬਾਅਦ ਯੂਜਰਸ ਆਪਣੀ ਫੋਨਬੁੱਕ ਕੰਟੈਕਟ ਵਿਚੋਂ ਕਿਸੇ ਨੂੰ ਵੀ ਆਨਲਾਈਨ ਪੈਸੇ ਟਰਾਂਸਫਰ ਕਰ ਸਕਦੇ ਹਨ। ਇਸ ਦੇ ਇਲਾਵਾ ਤੁਸੀਂ ਸੁਕੰਨਿਆ ਸਮਰਿਧੀ ਖਾਤੇ ਨੂੰ ਵੀ ਪੀ.ਐਨ.ਬੀ. ਵਨ ਐਪ ਨਾਲ ਲਿੰਕ ਕਰ ਸਕਦੇ ਹੋ।

ਇਹ ਵੀ ਪੜ੍ਹੋ: WHO ਮੁਖੀ ਨੇ PM ਮੋਦੀ ਦੀ ਕੀਤੀ ਤਾਰੀਫ਼, ਕੋਰੋਨਾ ਨਾਲ ਨਜਿੱਠਣ ਲਈ ਸਾਂਝੇਦਾਰੀ 'ਤੇ ਹੋਈ ਵਿਚਾਰ-ਚਰਚਾ

PNB ਨੇ ਕੀਤਾ ਟਵੀਟ
ਪੀ.ਐਨ.ਬੀ. ਨੇ ਆਪਣੇ ਅਧਿਕਾਰਤ ਟਵਿਟਰ 'ਤੇ ਟਵੀਟ ਕਰਦੇ ਹੋਏ ਲਿਖਿਆ, 'ਤੁਸੀਂ ਆਪਣੇ ਡੈਬਿਟ ਕਾਰਡ ਨੂੰ ਅਸਥਾਈ ਰੂਪ ਤੋਂ ਜਦੋਂ ਚਾਹੋ, ਚਾਲੂ ਅਤੇ ਬੰਦ ਕਰਣ ਲਈ PNBONE ਐਪ ਦਾ ਇਸਤੇਮਾਲ ਕਰ ਸਕਦੇ ਹੋ। ਤੁਸੀਂ ਅੱਜ ਤੋਂ ਹੀ ਆਪਣੇ ਪੀ.ਐਨ.ਬੀ. ਵਨ ਐਪ ਦਾ ਇਸਤੇਮਾਲ ਕਰੋ।

ਇਹ ਵੀ ਪੜ੍ਹੋ: IPL ਤੋਂ ਬਾਅਦ ਹੁਣ ਧੋਨੀ ਕਰਨਗੇ ਕੜਕਨਾਥ ਮੁਰਗਿਆਂ ਦਾ ਵਪਾਰ, ਦਿੱਤਾ 2000 ਚੂਚਿਆਂ ਦਾ ਆਰਡਰ

ਇੰਝ ਕਰੋ ਰਜਿਸਟਰ

  • ਸਭ ਤੋਂ ਪਹਿਲਾਂ ਐਪ ਵਿਚ New User 'ਤੇ ਕਲਿੱਕ ਕਰੋ।
  • ਫਿਰ ਆਪਣਾ ਅਕਾਊਂਟ ਨੰਬਰ ਅਤੇ ਮੋਬਾਇਲ ਐਂਟਰ ਕਰੋ।
  • ਰਜਿਸਟਰਡ ਮੋਬਾਇਲ ਨੰਬਰ 'ਤੇ ਓ.ਟੀ.ਪੀ. ਆਵੇਗਾ।
  • ਓ.ਟੀ.ਪੀ. ਐਂਟਰ ਕਰਕੇ ਪ੍ਰੋਸੀਡ 'ਤੇ ਕਲਿੱਕ ਕਰੋ।
  • ਫਿਰ ਖਾਤੇ ਨਾਲ ਲਿੰਕਡ ਆਧਾਰ ਕਾਰਡ ਅਤੇ ਪੈਨ ਨੰਬਰ ਐਂਟਰ ਕਰੋ।
  • ਫਿਰ ਲਾਗਇਨ ਆਈ.ਡੀ. ਅਤੇ ਪਾਸਵਰਡ ਸੈਟ ਕਰੋ।
  • ਤੁਹਾਡਾ ਐਪ 'ਤੇ ਰਜਿਸਟਰੇਸ਼ਨ ਹੋ ਜਾਵੇਗਾ।
  • ਰਜਿਸਟਰੇਸ਼ਨ ਹੁੰਦੇ ਹੀ ਤੁਹਾਡੇ ਮੋਬਾਇਲ ਨੰਬਰ 'ਤੇ ਲਾਗਇਨ ਲਈ ਯੂਜ਼ਰ ਆਈ.ਡੀ. ਦਾ ਮੈਸੇਜ ਆ ਜਾਵੇਗਾ।
  • ਹੁਣ ਤੁਹਾਨੂੰ ਪੇਜ ਦੇ ਅਖ਼ੀਰ ਵਿਚ ਲਾਗਇਨ 'ਤੇ ਕਲਿੱਕ ਕਰਣਾ ਹੈ।
  • ਹੁਣ ਆਪਣੀ ਯੂਜਰ ਆਈ.ਡੀ. ਐਂਟਰ ਕਰੋ ਅਤੇ MPIN ਸੈਟ ਕਰੋ।


ਕੀ ਹੈ PNBONE ?
PNB ONE ਇਕ ਮੋਬਾਇਲ ਬੈਂਕਿੰਗ ਐਪਲੀਕੇਸ਼ਨ ਹੈ ਜੋ ਇਕ ਹੀ ਰੰਗ ਮੰਚ 'ਤੇ ਸਾਰੀਆਂ ਬੈਂਕਿੰਗ ਸੁਵਿਧਾਵਾਂ ਪ੍ਰਦਾਨ ਕਰਦਾ ਹੈ। ਇਸ ਐਪ ਜ਼ਰੀਏ ਤੁਸੀਂ ਬਿਨਾਂ ਬ੍ਰਾਂਚ ਗਏ ਆਪਣੇ ਸਾਰੇ ਕੰਮ ਨਿਪਟਾ ਸਕਦੇ ਹੋ।

ਇਹ ਵੀ ਪੜ੍ਹੋ: LTC ਕੈਸ਼ ਵਾਊਚਰ ਯੋਜਨਾ: ਹੁਣ ਸਰਕਾਰੀ ਮੁਲਾਜ਼ਮ ਪਰਿਵਾਰਿਕ ਮੈਂਬਰਾਂ ਦੇ ਨਾਂ ਤੋਂ ਕਰ ਸਕਦੇ ਹਨ ਖ਼ਰੀਦਦਾਰੀ


cherry

Content Editor

Related News