PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI
Friday, Feb 10, 2023 - 10:56 AM (IST)
ਨਵੀਂ ਦਿੱਲੀ—ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ) ਅਤੇ ਬੈਂਕ ਆਫ ਬੜੌਦਾ (ਬੀ.ਓ.ਬੀ) ਨੇ ਕਰਜ਼ਿਆਂ 'ਤੇ ਲੱਗਣ ਵਾਲੇ ਵਿਆਜ 'ਚ 0.25 ਫ਼ੀਸਦੀ ਤੱਕ ਦਾ ਵਾਧਾ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਨੀਤੀਗਤ ਦਰ ਰੈਪੋ 'ਚ 0.25 ਫ਼ੀਸਦੀ ਦੇ ਵਾਧੇ ਤੋਂ ਬਾਅਦ ਬੈਂਕਾਂ ਨੇ ਇਹ ਕਦਮ ਚੁੱਕਿਆ ਹੈ। ਪੀ.ਐੱਨ.ਬੀ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਰੇਪੋ ਆਧਾਰਿਤ ਵਿਆਜ ਦਰ (ਆਰ.ਐੱਲ.ਐੱਲ.ਆਰ) 0.25 ਫ਼ੀਸਦੀ ਵਧਾ ਕੇ 8.75 ਫ਼ੀਸਦੀ ਤੋਂ 9.0 ਫ਼ੀਸਦੀ ਕਰ ਦਿੱਤਾ ਗਿਆ ਹੈ। ਨਵੀਂ ਦਰ ਵੀਰਵਾਰ ਤੋਂ ਲਾਗੂ ਹੋ ਗਈ ਹੈ।
ਇਹ ਵੀ ਪੜ੍ਹੋ- ਹੋਮ ਲੋਨ ਮਹਿੰਗਾ ਹੋਣ ਕਾਰਨ ਮੰਗ ’ਤੇ ਪੈ ਸਕਦੈ ਅਸਰ : ਰੀਅਲਟੀ ਕੰਪਨੀਆਂ
ਰਿਜ਼ਰਵ ਬੈਂਕ ਨੇ ਮਹਿੰਗਾਈ ਨੂੰ ਕਾਬੂ 'ਚ ਲਿਆਉਣ ਲਈ ਬੁੱਧਵਾਰ ਨੂੰ ਰੈਪੋ ਦਰ ਨੂੰ 0.25 ਫ਼ੀਸਦੀ ਵਧਾ ਕੇ 6.5 ਫ਼ੀਸਦੀ ਕਰ ਦਿੱਤਾ ਸੀ। ਬੈਂਕ ਆਫ ਬੜੌਦਾ ਨੇ ਫੰਡ ਦੀ ਸੀਮਾਂਤ ਲਾਗਤ ਅਧਾਰਤ ਵਿਆਜ ਦਰ (ਐੱਮ.ਸੀ.ਐੱਲ.ਆਰ.) 'ਚ 0.05 ਫ਼ੀਸਦੀ ਦਾ ਵਾਧਾ ਕੀਤਾ ਹੈ। ਬੈਂਕ ਆਫ ਬੜੌਦਾ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਨਵੀਆਂ ਦਰਾਂ 12 ਫਰਵਰੀ ਤੋਂ ਲਾਗੂ ਹੋਣਗੀਆਂ।
ਇਹ ਵੀ ਪੜ੍ਹੋ- ਜ਼ੂਮ ਕਰੇਗੀ 1300 ਕਰਮਚਾਰੀਆਂ ਦੀ ਨੌਕਰੀ ਤੋਂ ਛੁੱਟੀ, eBay'ਚੋਂ ਵੀ ਕੱਢੇ ਜਾਣਗੇ 500 ਲੋਕ
ਤਾਜ਼ਾ ਵਾਧੇ ਦੇ ਨਾਲ, ਇਕ ਦਿਨ 'ਚ ਕਰਜ਼ ਲਈ ਐੱਮ.ਸੀ.ਐੱਲ.ਆਰ 7.85 ਫ਼ੀਸਦੀ ਤੋਂ ਵਧ ਕੇ 7.90 ਫ਼ੀਸਦੀ ਹੋ ਗਿਆ ਹੈ। ਇਕ ਮਹੀਨੇ ਲਈ ਐੱਮ.ਸੀ.ਐੱਲ.ਆਰ 8.15 ਫ਼ੀਸਦੀ ਤੋਂ ਵਧਾ ਕੇ 8.20 ਫ਼ੀਸਦੀ ਕਰ ਦਿੱਤਾ ਗਈ ਹੈ। ਬੀ.ਓ.ਬੀ ਨੇ ਤਿੰਨ ਮਹੀਨਿਆਂ ਦੀ ਮਿਆਦ ਵਾਲੇ ਕਰਜ਼ਿਆਂ 'ਤੇ ਐੱਮ.ਸੀ.ਐੱਲ.ਆਰ ਨੂੰ 8.25 ਫ਼ੀਸਦੀ ਤੋਂ ਵਧਾ ਕੇ 8.30 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਕ ਸਾਲ ਦੀ ਮਿਆਦ ਦੇ ਕਰਜ਼ੇ 'ਤੇ ਹੁਣ 8.50 ਫ਼ੀਸਦੀ ਦੀ ਬਜਾਏ 8.55 ਫ਼ੀਸਦੀ ਹੋਵੇਗਾ
ਇਹ ਵੀ ਪੜ੍ਹੋ-ਹੁਣ ਵਿਦੇਸ਼ੀ ਟੂਰਿਸਟ ਵੀ UPI ਰਾਹੀਂ ਕਰ ਸਕਣਗੇ ਪੇਮੈਂਟ, ਸ਼ਰਤਾਂ ਨਾਲ RBI ਨੇ ਦਿੱਤੀ ਮਨਜ਼ੂਰੀ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।