ਦਾਲਾਂ ਦੇ ਆਯਾਤ ''ਚ ਆਵੇਗੀ 60 ਫੀਸਦੀ ਤੱਕ ਗਿਰਾਵਟ
Saturday, Feb 15, 2020 - 01:13 PM (IST)

ਨਵੀਂ ਦਿੱਲੀ—ਉਦਯੋਗ ਸੰਗਠਨ ਆਈ.ਪੀ.ਜੀ.ਏ. ਨੇ ਅੱਜ ਕਿਹਾ ਕਿ ਦਾਲਾਂ ਦੇ ਆਯਾਤ 'ਤੇ ਮੌਜੂਦਾ ਰੋਕ ਜਾਰੀ ਰਹੀ ਤਾਂ ਭਾਰਤ ਦਾ ਦਾਲਾਂ ਦਾ ਆਯਾਤ ਸਾਲ 2020-21 'ਚ 60 ਫੀਸਦੀ ਤੱਕ ਘੱਟ ਕੇ 10 ਟਨ ਰਹਿ ਸਕਦਾ ਹੈ। ਇਸ ਗਿਰਾਵਟ 'ਚ ਘਰੇਲੂ ਫਸਲ ਦੇ ਵਧੀਆ ਰਹਿਣ ਦੀ ਸੰਭਾਵਨਾ ਅਤੇ ਭਾਰੀ ਮਾਤਰਾ 'ਚ ਉਪਲੱਬਧ ਬਫਰ ਸਟਾਕ ਦਾ ਵੀ ਯੋਗਦਾਨ ਹੋਵੇਗਾ। ਭਾਰਤੀ ਦਾਲਾਂ ਅਤੇ ਅਨਾਜ਼ ਸੰਘ (ਆਈ.ਜੀ.ਪੀ.ਏ.) ਦੇ ਪ੍ਰਧਾਨ ਜੀਤੂ ਭੇਡਾ ਨੇ ਦੱਸਿਆ ਕਿ ਅਗਲੇ ਸਾਲ ਵੀ ਆਯਾਤ ਘੱਟ ਹੋਵੇਗਾ ਕਿਉਂਕਿ ਯਕੀਨਨ ਵਪਾਰੀ ਆਯਾਤ ਕੋਟਾ ਆਦੇਸ਼ 'ਚ ਖਾਮੀਆਂ ਦਾ ਫਾਇਦਾ ਚੁੱਕ ਕੇ ਆਯਾਤ ਕਰਨ 'ਚ ਸਫਲ ਨਾ ਹੋ ਪਾਏ ਕਿਉਂਕਿ ਸਰਕਾਰ ਇਸ ਕਮਜ਼ੋਰੀ ਨੂੰ ਦੂਰ ਕਰ ਰਹੀ ਹੈ। ਆਯਾਤ ਕੋਟਾ ਆਦੇਸ਼ ਨੂੰ ਸਖਤ ਕਰਨ ਲਈ ਵਿਦੇਸ਼ ਵਪਾਰ ਡਾਇਰੈਕੋਰੇਟ ਜਨਰਲ (ਡੀ.ਜੀ.ਐੱਫ.ਟੀ. ) ਜੈਪੁਰ ਹਾਈਕੋਰਟ 'ਚ ਮਕੱਦਮਾ ਲੜ ਰਿਹਾ ਹੈ।
ਭੇਡਾ ਨੇ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਕੁੱਲ ਦਾਲਾਂ ਦਾ ਆਯਾਤ 25 ਲੱਖ ਟਨ ਹੋਣ ਦੀ ਉਮੀਦ ਹੈ, ਜਿਸ 'ਚੋਂ ਲਗਭਗ 15 ਲੱਖ ਟਨ ਦਾ ਆਯਾਤ ਕੀਤਾ ਜਾ ਚੁੱਕਾ ਹੈ। ਅਜਿਹਾ ਡੀ.ਜੀ.ਐੱਫ.ਟੀ. ਦੇ ਕੋਟੇ ਦੇ ਆਦੇਸ਼ 'ਤੇ ਚੇਨਈ ਅਤੇ ਜੈਪੁਰ ਹਾਈਕੋਰਟਾਂ ਦੇ ਮੁਲਤਵੀ ਆਦੇਸ਼ ਦਾ ਲਾਭ ਚੁੱਕ ਕੇ ਵਪਾਰੀਆਂ ਵਲੋਂ ਆਯਾਤ ਵਧਾਉਣ ਨਾਲ ਸੰਭਵ ਹੋ ਸਕਿਆ ਹੈ।
ਆਯਾਤਿਤ ਖੇਪ 'ਚ ਜ਼ਿਆਦਾਤਰ ਪੀਲੇ ਮਟਰ, ਮਾਂਹ ਅਤੇ ਹਰੇ ਮਟਰ ਸ਼ਾਮਲ ਹਨ। ਬਾਕੀ ਦਸ ਲੱਖ ਟਨ ਕੋਟੇ ਦੇ ਅਨੁਰੂਪ ਆਯਾਤ ਕੀਤਾ ਗਿਆ ਹੈ। ਫਸਲ ਸਾਲ 2018-19 'ਚ 2.34 ਕਰੋੜ ਟਨ ਤੱਕ ਘਰੇਲੂ ਦਾਲਾਂ ਦੇ ਉਤਪਾਦਨ ਦੇ ਵਿਚਕਾਰ ਸਥਾਨਕ ਕਿਸਾਨਾਂ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਨੇ ਮੁੱਖ ਦਾਲਾਂ, ਵਿਸ਼ੇਸ਼ ਰੂਪ ਨਾਲ ਪੀਲੇ ਮਟਰ, ਅਰਹਰ, ਛੋਲੇ ਅਤੇ ਮੂੰਗੀ ਦੀ ਦਾਲ ਦੇ ਆਯਾਤ 'ਤੇ ਮਾਤਰਾਤਮਕ ਪ੍ਰਤੀਬੰਧ ਲਗਾ ਰੱਖਿਆ ਹੈ। ਰਾਜਮਾ ਅਤੇ ਲੋਬੀਆ ਨੂੰ ਬਿਨ੍ਹਾਂ ਕਿਸੇ ਰੋਕ ਟੋਕ ਦੇ ਆਯਾਤ ਕਰਨ ਦੀ ਆਗਿਆ ਹੈ। ਭਾਰਤ ਦਾਲਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਉਪਭੋਕਤਾ ਦੇਸ਼ ਹੈ।
ਪ੍ਰੋਟੀਨ ਯੁਕਤ ਦਾਲਾਂ ਦੇ ਦੁਨੀਆ ਦੇ ਸਭ ਤੋਂ ਵੱਡੇ ਉਪਭੋਕਤਾ ਦੇਸ਼ ਭਾਰਤ ਵਲੋਂ ਆਯਾਤ ਘੱਟ ਕਰਨ ਨਾਲ ਘਰੇਲੂ ਕੀਮਤਾਂ ਨੂੰ ਤਾਂ ਮਦਦ ਮਿਲੇਗੀ ਪਰ ਕੈਨੇਡਾ, ਆਸਟ੍ਰੇਲੀਆ, ਮਿਆਂਮਾਰ ਅਤੇ ਰੂਸ 'ਚ ਕਿਸਾਨ ਭਾਈਚਾਰੇ 'ਤੇ ਇਸ ਦਾ ਅਸਰ ਹੋਵੇਗਾ। ਭੇਡਾ ਨੇ ਕਿਹਾ ਕਿ ਵਿੱਤੀ ਸਾਲ 2019-20 'ਚ ਮਾਰਚ ਤੱਕ ਭਾਰਤ ਦਾ ਦਾਲਾਂ ਦਾ ਆਯਾਤ ਕਈ ਗੁਣਾ ਵਧ ਕੇ 25 ਲੱਖ ਟਨ ਰਹਿਣ ਦੀ ਸੰਭਾਵਨਾ ਹੈ।