ਸੈਮੀਕੰਡਕਟਰ ਅਤੇ ਡਿਸਪਲੇ ਫੈਬ ਬਣਾਉਣ ਲਈ 20.5 ਅਰਬ ਡਾਲਰ ਦੇ 5 ਪ੍ਰਸਤਾਵ ਮਿਲੇ

Sunday, Feb 20, 2022 - 11:07 AM (IST)

ਨਵੀਂ ਦਿੱਲੀ  (ਯੂ. ਐੱਨ. ਆਈ.) – ਦੇਸ਼ ’ਚ ਸੈਮੀਕੰਡਕਟਰ ਅਤੇ ਡਿਸਪਲੇ ਦੇ ਨਿਰਮਾਣ ਦੀਆਂ ਨਵੀਆਂ ਸਹੂਲਤਾਂ ਸਥਾਪਿਤ ਕਰਨ ਲਈ ਸਰਕਾਰ ਨੂੰ 5 ਪ੍ਰਸਤਾਵ ਮਿਲੇ ਹਨ, ਜਿਨ੍ਹਾਂ ’ਚ ਕੁੱਲ 20.5 ਅਰਬ ਡਾਲਰ (153,750 ਕਰੋੜ ਰੁਪਏ) ਦੇ ਬਰਾਬਰ ਨਿਵੇਸ਼ ਦੀ ਯੋਜਨਾ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਵੇਂ ਖੇਤਰ ’ਚ ਅਰਜ਼ੀ ਪੇਸ਼ ਕਰਨ ਲਈ ਸਖਤ ਸਮਾਂ ਹੱਦ ਦੇ ਬਾਵਜੂਦ ਇਸ ਸਕੀਮ ਨੂੰ ਚੰਗੀ ਪ੍ਰਤੀਕਿਰਿਆ ਪ੍ਰਾਪਤ ਹੋਈ ਹੈ। ਇਸ ਖੇਤਰ ’ਚ ਨਿਵੇਸ਼ ਲਈ ਪਹਿਲੇ ਦੌਰ ਦੀਆਂ ਅਰਜ਼ੀਆਂ 15 ਫਰਵਰੀ ਤੱਕ ਮੰਗੀਆਂ ਗਈਆਂ ਸਨ। 3 ਕੰਪਨੀਆਂ ਵੇਦਾਂਤਾ-ਫਾਕਸਕਾਨ ਸਾਂਝਾ ਉੱਦਮ, ਆਈ. ਜੀ. ਐੱਸ. ਐੱਸ. ਵੈਂਚਰਸ ਸਿੰਗਾਪੁਰ ਅਤੇ ਆਈ. ਐੱਸ. ਐੱਮ. ਸੀ. ਨੇ ਸੈਮੀਕੰਡਕਟ ਫੈਬ ਇਕਾਈ ਸਥਾਪਿਤ ਕਰਨ ਲਈ ਅਰਜ਼ੀਆਂ ਜਮ੍ਹਾ ਕਰਵਾਈਆਂ ਹਨ।

ਉਨ੍ਹਾਂ ਨੇ ਕੁੱਲ 13.6 ਅਰਬ ਡਾਲਰ ਦੇ ਅਨੁਮਾਨਿਤ ਨਿਵੇਸ਼ ਨਾਲ 28 ਐੱਨ. ਐੱਮ. ਤੋਂ 65 ਐੱਨ. ਐੱਮ. ਸੈਮੀਕੰਡਕਟਰ ਫੈਬ ਬਣਾਉਣ ਦੀਆਂ ਸਹੂਲਤਾਂ ਲਗਾਉਣ ਦਾ ਪ੍ਰਸਤਾਵ ਕੀਤਾ ਹੈ, ਜਿਨ੍ਹਾਂ ਦੀ ਸਮਰੱਥਾ ਲਗਭਗ 1,20,000 ਵੈਫਰ ਪ੍ਰਤੀ ਮਹੀਨਾ ਹੋਵੇਗੀ। ਉਨ੍ਹਾਂ ਦੀ ਕੇਂਦਰ ਸਰਕਾਰ ਤੋਂ ਲਗਭਗ 5.6 ਅਰਬ ਡਾਲਰ ਦੀ ਵਿੱਤੀ ਮਦਦ ਦੀ ਮੰਗ ਹੈ। ਇਸ ਤਰ੍ਹਾਂ 2 ਕੰਪਨੀਆਂ-ਵੇਦਾਂਤਾ ਅਤੇ ਇਲੈਸਟ ਨੇ 6.7 ਅਰਬ ਡਾਲਰ ਦੇ ਅਨੁਮਾਨਿਤ ਨਿਵੇਸ਼ ਨਾਲ ਡਿਸਪਲੇ ਫੈਬ ਲਈ ਅਰਜ਼ੀਆਂ ਜਮ੍ਹਾ ਕੀਤੀਆਂ ਹਨ, ਜਿਨ੍ਹਾਂ ’ਚ ਕੇਂਦਰ ਸਰਕਾਰ ਤੋਂ 2.7 ਅਰਬ ਡਾਲਰ ਦੀ ਵਿੱਤੀ ਮਦਦ ਮੰਗੀ ਜਾ ਰਹੀ ਹੈ। ਸਰਕਾਰ ਨੇ ਇਲੈਟ੍ਰਾਨਿਕ ਨਿਰਮਾਣ ਨੂੰ ਵਧਾਉਮ ਅਤੇ ਵਿਸਤਾਰਿਤ ਕਰਨ ਅਤੇ ਇਕ ਮਜ਼ਬੂਤ ਅਤੇ ਟਿਕਾਊ ਸੈਮੀਕੰਡਕਟਰ ਅਤੇ ਡਿਸਪਲੇ ਨਿਰਮਾਣ ਈਕੋਸਿਸਟਮ ਦਾ ਵਿਕਾਸ ਯਕੀਨੀ ਕਰਨ ਲਈ ਕੇਂਦਰੀ ਮੰਤਰੀ ਮੰਡਲ ਨੇ 15 ਫਰਵਰੀ 2021 ਨੂੰ76,000 ਕਰੋੜ ਰੁਪਏ ਦੇ ਖਰਚੇ ਨਾਲ ਸੈਮੀਕਾਨ ਇੰਡੀਆ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਸੀ। ਸਮਾਰਟਫੋਨ ਅਤੇ ਕਲਾਊਡ ਸਰਵਰ ਤੋਂ ਲੈ ਕੇ ਆਧੁਨਿਕਕਾਰਾਂ, ਉਦਯੋਗਿਕ ਆਟੋਮੇਸ਼ਨ, ਅਹਿਮ ਬੁਨਿਆਦੀ ਢਾਂਚੇ ਅਤੇ ਰੱਖਿਆ ਪ੍ਰਣਾਲੀ ਤੱਕ ਦੇ ਇਲੈਕਟ੍ਰਾਨਿਕ ਉਪਕਰਨਾਂ ਦੇ ਨਿਰਮਾਣ ’ਚ ਸੈਮੀਕੰਡਕਟਰ ਦਾ ਇਸਤੇਮਾਲ ਹੁੰਦਾ ਹੈ।

 

 

 


Harinder Kaur

Content Editor

Related News