ਬਜਟ ਨੂੰ ਲੈ ਕੇ ਵਿੱਤ ਮੰਤਰੀ ਅੱਜ ਸ਼ੁਰੂ ਕਰਨਗੇ ਪ੍ਰੀ-ਬਜਟ ਮੀਟਿੰਗ

12/16/2019 10:48:18 AM

ਨਵੀਂ ਦਿੱਲੀ — ਵਿੱਤੀ ਸਾਲ 2020-21 ਲਈ ਆਮ ਬਜਟ ਅਗਲੇ ਸਾਲ ਫਰਵਰੀ 'ਚ ਪੇਸ਼ ਹੋਵੇਗਾ। ਇਸ ਲਈ ਵਿੱਤ ਮੰਤਰਾਲੇ ਨੇ ਵੱਡੇ ਪੈਮਾਨੇ 'ਤੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਸੋਮਵਾਰ 16 ਦਸੰਬਰ ਤੋਂ ਪ੍ਰੀ-ਬਜਟ ਮੀਟਿੰਗ ਕਰਨਗੇ। ਜਿਸ ਵਿਚ ਉਹ ਇੰਡਸਟਰੀ, ਸਰਵਿਸਿਜ਼, ਕਾਰੋਬਾਰ, ਖੇਤੀਬਾੜੀ ਸੈਕਟਰ ਅਤੇ ਉੱਦਮੀਆਂ ਨਾਲ ਮੀਟਿੰਗ ਕਰਕੇ ਸੁਝਾਅ ਮੰੰਗਣਗੇ। ਸਾਰੀਆਂ ਮੀਟਿੰਗ ਦੀ ਅਗਵਾਈ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਹੀ ਕਰਨਗੇ।

1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਜਿਸ ਵਿਚ 31 ਜਨਵਰੀ ਨੂੰ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ। 2015-16 ਦੇ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਬਜਟ ਸ਼ਨੀਵਾਰ ਨੂੰ ਪੇਸ਼ ਕੀਤਾ ਜਾਵੇਗਾ। ਅਰਥਵਿਵਸਥਾ 'ਚ ਪਸਰੀ ਸੁਸਤੀ ਨੂੰ ਦੂਰ ਕਰਨ ਲਈ ਵਿੱਤੀ ਮੰਤਰੀ ਕਈ ਤਰ੍ਹਾਂ ਦੀਆਂ ਰਿਆਇਤਾਂ ਦਾ ਐਲਾਨ ਕਰ ਸਕਦੀ ਹੈ। ਸੀਤਾਰਮਣ ਦਾ ਇਹ ਦੂਜਾ ਬਜਟ ਹੋਵੇਗਾ।

ਆਰਥਿਕ ਗਿਰਾਵਟ ਨੂੰ ਦੇਖਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦਾ ਇਹ ਬਜਟ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।

ਅੱਜ ਤੋਂ ਸ਼ੁਰੂ ਹੋਣ ਵਾਲੀ ਪਹਿਲੀ ਮੀਟਿੰਗ 'ਚ ਸਟਾਰਟਅੱਪ(Startup), ਫਿਨਟੇਕ(Fintech) ਅਤੇ ਡਿਜੀਟਲ ਸੈਕਟਰ(Digital sector)  ਨਾਲ ਜੁੜੇ ਲੋਕਾਂ ਨਾਲ ਚਰਚਾ ਹੋਵੇਗੀ। ਇਸ ਦੇ ਨਾਲ ਹੀ ਦੂਜੇ ਹਿੱਸੇ 'ਚ ਵਿੱਤੀ ਸੈਕਟਰ(Financial Sector) ਅਤੇ ਕੈਪੀਟਲ ਮਾਰਕਿਟ(Capital market) ਦੇ ਲੋਕਾਂ ਨਾਲ ਚਰਚਾ ਹੋਵੇਗੀ। ਇਹ ਪ੍ਰੀ-ਬਜਟ ਮੀਟਿੰਗ 16 ਦਸੰਬਰ ਤੋਂ ਸ਼ੁਰੂ ਹੋ ੇਕੇ 23 ਦਸੰਬਰ ਤੱਕ ਚੱਲੇਗੀ।


Related News