ਦੇਸ਼ ''ਚ UPI ਨਾਲ ਲੈਣ-ਦੇਣ 100 ਅਰਬ ਤੱਕ ਪਹੁੰਚਣ ਦੀ ਸਮਰੱਥਾ: NPCI ਪ੍ਰਮੁੱਖ

Wednesday, Sep 06, 2023 - 01:35 PM (IST)

ਦੇਸ਼ ''ਚ UPI ਨਾਲ ਲੈਣ-ਦੇਣ 100 ਅਰਬ ਤੱਕ ਪਹੁੰਚਣ ਦੀ ਸਮਰੱਥਾ: NPCI ਪ੍ਰਮੁੱਖ

ਮੁੰਬਈ : ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (NPCI) ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਦਿਲੀਪ ਅਸਬੇ ਨੇ ਕਿਹਾ ਕਿ ਭਾਰਤ ਦੇ ਕੋਲ UPI ਰਾਹੀਂ 100 ਅਰਬ ਤੋਂ ਵੱਧ ਦਾ ਲੈਣਦੇਣ ਕਰਨ ਦੀ ਸਮਰੱਥਾ ਹੈ। ਇਹ ਦੇਸ਼ 'ਚ UPI ਰਾਹੀਂ ਮੌਜੂਦਾ ਸਮੇਂ 'ਚ ਹੋਣ ਵਾਲੇ ਮਹੀਨਾਵਰ ਲੈਣਦੇਣ ਦਾ 10 ਗੁਣਾ ਹੋਵੇਗਾ। ਸਾਲ 2016 'ਚ ਯੂਨੀਫਾਈਡ ਪੇਮੈਂਟਸ ਪਲੇਟਫਾਰਮ ਦੇ ਤੌਰ 'ਤੇ UPI ਦੀ ਸ਼ੁਰੂਆਤ ਤੋਂ ਬਾਅਦ ਇਸ ਰਾਹੀਂ ਹੋਣ ਵਾਲੇ ਲੈਣ ਦੇਣ ਦੀ ਗਿਣਤੀ ਅਗਸਤ ਮਹੀਨੇ 10 ਅਰਬ ਦੇ ਪਾਰ ਪਹੁੰਚ ਚੁੱਕੀ ਹੈ। 

ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ਤੋਂ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਫਲਿੱਪਕਾਰਟ

ਗਲੋਬਲ ਫਿਨਟੇਕ ਈਵੈਂਟ ਨੂੰ ਸੰਬੋਧਨ ਕਰਦੇ ਹੋਏ ਅਸਬੇ ਨੇ ਕਿਹਾ ਕਿ ਇਸ ਸਮੇਂ ਦੇਸ਼ 'ਚ 35 ਕਰੋੜ ਲੋਕ UPI ਦੀ ਵਰਤੋਂ ਕਰਦੇ ਹਨ ਅਤੇ ਇਹ ਅੰਕੜਾ ਤਿੰਨ ਗੁਣਾ ਵਧਣ ਦਾ ਅੰਦਾਜ਼ਾ ਹੈ। ਉਸ ਨੇ ਕਿਹਾ, 'ਜੇਕਰ ਤੁਸੀਂ ਇਸ ਦੇ ਸੰਯੁਕਤ ਪ੍ਰਭਾਵ ਨੂੰ ਦੇਖੋ ਤਾਂ ਅਸੀਂ ਮੌਜੂਦਾ ਸਥਿਤੀ ਨਾਲ 10 ਗੁਣਾ ਲੈਣਦੇਣ ਤੱਕ ਪਹੁੰਚ ਸਕਦੇ ਹਾਂ।' ਹਾਲਾਂਕਿ ਅਸਬੇ ਨੇ ਇਸ ਟੀਚੇ ਨੂੰ ਹਾਸਲ ਕਰਨ ਲਈ ਕੋਈ ਸਮਾਂ ਹੱਦ ਨਹੀਂ ਦੱਸੀ ਪਰ ਉਸ ਨੇ ਕਿਹਾ ਕਿ ਦੇਸ਼ 2030 ਤੱਕ ਹਰ ਰੋਜ਼ 2 ਅਰਬ ਲੈਣਦੇਣ ਕਰਨ ਲੱਗੇਗਾ। UPI ਦੀ ਅੰਤਰਰਾਸ਼ਟਰੀ ਪੱਧਰ 'ਤੇ ਵਰਤੋਂ ਵਧਾਉਣ ਬਾਰੇ ਅਸਬੇ ਨੇ ਕਿਹਾ ਕਿ 2030 ਤੱਕ ਭਾਰਤ ਅਤੇ ਦੁਨੀਆ ਦੇ ਪ੍ਰੁਮੁੱਖ 30 ਦੇਸ਼ਾਂ ਵਿਚਾਲੇ ਬਿਨਾਂ ਰੁਕਾਵਟ ਦੇ ਭੁਗਤਾਨ ਕਰਨ ਲਈ ਗਠਜੋੜ ਕਰਨ ਦੀ ਵੀ ਯੋਜਨਾ ਹੈ। 

ਇਹ ਵੀ ਪੜ੍ਹੋ : ਵਿਜੇ ਸ਼ੇਖਰ ਬਣੇ Paytm ਦੇ ਸਭ ਤੋਂ ਵੱਡੇ ਸ਼ੇਅਰਧਾਰਕ, ਐਂਟਫਿਨ ਦੀ ਹਿੱਸੇਦਾਰੀ ਘਟ ਕੇ ਹੋਈ 9.9 ਫ਼ੀਸਦੀ

NPCI ਪ੍ਰਮੁੱਖ ਨੇ ਕਿਹਾ ਕਿ ਦੇਸ਼ 'ਚ ਕ੍ਰੈਡਿਟ ਕਾਰਡ ਦੀ ਵਰਤੋਂ ਵੀ 10 ਗੁਣਾ ਵਧ ਸਕਦੀ ਹੈ ਪਰ ਇਸ ਲਈ ਬੈਂਕਾਂ ਵੱਲੋਂ ਸਹੀ ਪਲੇਟਫਾਰਮ ਮੁਹੱਈਆ ਕਰਵਾਉਣਾ ਜ਼ਰੂਰੀ ਹੋਵੇਗਾ। ਇਸ ਸਮੇਂ ਗਲੋਬਲ ਭੁਗਤਾਨ ਕਾਰਡ ਕੰਪਨੀ 'ਵੀਜ਼ਾ' ਹਰ ਮਹੀਨੇ 22.5 ਅਰਬ ਲੈਣਦੇਣ ਦੀ ਪ੍ਰਕਿਰਿਆ ਕਰਦੀ ਹੈ ਜਦਕਿ ਇਸ ਦੀ ਮੁਕਾਬਲੇਬਾਜ਼ ਕੰਪਨੀ 'ਮਾਸਟਰਕਾਰਡ' ਰਾਹੀਂ 11 ਅਰਬ ਤੋਂ ਵੱਧ ਲੈਣਦੇਣ ਹੁੰਦੇ ਹਨ।

ਇਹ ਵੀ ਪੜ੍ਹੋ : Jet Airways ਦੇ ਨਰੇਸ਼ ਗੋਇਲ ਨੇ ਖ਼ੁਦ ਲਿਖੀ ਆਪਣੀ ਬਰਬਾਦੀ ਦੀ ਕਹਾਣੀ, ਜਾਣੋ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News