ਲੋਕਾਂ ਨੂੰ ਮਿਲੀ ਰਾਹਤ, ਇਸ ਸੂਬੇ 'ਚ ਆਲੂ ਅਤੇ ਹੋਰ ਸਬਜ਼ੀਆਂ ਦੀਆਂ ਕੀਮਤਾਂ ਘੱਟੀਆਂ

12/24/2020 12:08:10 AM

ਕਰਨਾਲ : ਹਰਿਆਣਾ ਦੇ ਕਰਨਾਲ ਵਿੱਚ ਆਲੂ-ਪਿਆਜ ਸਮੇਤ ਹੋਰ ਸਬਜ਼ੀਆਂ ਜੋ ਪਿਛਲੇ ਮਹੀਨਿਆਂ ਇਨ੍ਹਾਂ  ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਸਨ, ਨਵੀਂ ਸਬਜ਼ੀਆਂ ਦੀ ਫਸਲ ਆਉਣ ਤੋਂ ਬਾਅਦ ਇਨ੍ਹਾਂ ਦੀਆਂ ਕੀਮਤਾਂ ਵਿੱਚ ਕਾਫ਼ੀ ਗਿਰਾਵਟ ਆਈ ਹੈ। ਆੜ੍ਹਤੀਆਂ ਦੀ ਮੰਨੀਏ ਤਾਂ ਪਿਛਲੇ ਦਿਨੀਂ ਆਲੂ 3400 ਰੁਪਏ ਕੁਇੰਟਲ ਵਿਕ ਰਿਹਾ ਸੀ, ਉਥੇ ਹੀ ਅੱਜ ਇਸ ਦੀ ਕੀਮਤ 700 ਰੁਪਏ ਕੁਇੰਟਲ ਹੋ ਗਈ ਹੈ। 
ਵੱਧਦੇ ਪ੍ਰਦੂਸ਼ਣ 'ਤੇ CPCB ਦੀ ਕਾਰਵਾਈ, ਹਾਟ ਮਿਕਸ ਪਲਾਂਟ ਅਤੇ ਸਟੋਨ ਕਰੱਸ਼ਰ 2 ਜਨਵਰੀ ਤੱਕ ਬੰਦ

ਆਲੂ ਸਮੇਤ ਹੋਰ ਸਬਜ਼ੀਆਂ ਦੀਆਂ ਕੀਮਤਾਂ ਘੱਟ ਹੋਣ ਨਾਲ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਕਰਨਾਲ ਸਬਜ਼ੀ ਮੰਡੀ ਦੇ ਸਬਜ਼ੀ ਆੜ੍ਹਤੀ ਪ੍ਰਵੀਨ ਗੁਪਤਾ ਨੇ ਦੱਸਿਆ ਪਹਿਲਾਂ ਜਿਹੜਾ ਆਲੂ 3400 ਰੁਪਏ ਕੁਇੰਟਲ ਵਿਕ ਰਿਹਾ ਸੀ, ਅੱਜ ਦਾ ਮੌਜੂਦਾ ਰੇਟ 700 ਤੋਂ 900 ਰੁਪਏ ਕੁਇੰਟਲ ਤੱਕ ਵਿਕ ਰਿਹਾ ਹੈ। 15 ਤੋਂ 20 ਦਿਨਾਂ ਵਿੱਚ ਆਲੂ ਦੀ ਕੀਮਤ ਵਿੱਚ ਗਿਰਾਵਟ ਆਈ ਹੈ। ਸ਼ੁਰੂ ਵਿੱਚ ਦਿੱਲੀ ਦੇ ਨੇੜੇ ਕਿਸਾਨ ਅੰਦੋਲਨ ਦੇ ਚੱਲਦੇ ਰੋਡ ਜਾਮ ਸਨ ਜਿਸ ਕਾਰਨ ਮਾਲ ਇੱਥੋਂ ਬਾਹਰ ਨਹੀਂ ਜਾ ਸਕਿਆ, ਉਸ ਤੋਂ ਬਾਅਦ ਨਵੀਂ ਫਸਲ ਆਉਣ ਤੋਂ ਬਾਅਦ ਆਲੂ ਦੀ ਆਮਦ ਵੱਧ ਗਈ ਹੈ। ਇਸ ਕਾਰਨ ਆਲੂ ਦੀਆਂ ਕੀਮਤਾਂ ਘੱਟੀਆਂ ਹਨ।
ਸੀ.ਐੱਮ. ਖੱਟਰ ਨੂੰ ਦਿਖਾਏ ਸਨ ਕਾਲੇ ਝੰਡੇ, 13 ਕਿਸਾਨਾਂ 'ਤੇ ਕਤਲ ਅਤੇ ਦੰਗੇ ਦੀ ਕੋਸ਼ਿਸ਼ ਦਾ ਮਾਮਲਾ ਦਰਜ

ਕਿਸਾਨ ਅੰਦੋਲਨ ਕਾਰਨ ਫਿਲਹਾਲ ਆਲੂ ਸਮੇਤ ਸਬਜ਼ੀ ਦੀਆਂ ਕੀਮਤਾਂ ਘੱਟ ਹੋਈਆਂ ਹਨ. ਆੜ੍ਹਤੀਆਂ ਦਾ ਕਹਿਣਾ ਹੈ ਕਿ ਪਹਿਲਾਂ ਲਗਾਤਾਰ 15 ਦਿਨਾਂ ਵਿੱਚ ਉਨ੍ਹਾਂ ਨੂੰ ਨੁਕਸਾਨ ਹੋਇਆ ਸੀ ਪਰ ਪਿਛਲੇ 5 ਦਿਨਾਂ ਤੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਹੈ। ਹੁਣ ਹਾਲਾਤ ਠੀਕ ਹਨ।
ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

ਉਥੇ ਹੀ ਕਰਨਾਲ ਸਬਜ਼ੀ ਮੰਡੀ ਦੇ ਹੋਰ ਸਬਜ਼ੀ ਵਪਾਰੀ ਇੰਦਰ ਖੁਰਾਨਾ ਨੇ ਦੱਸਿਆ ਇਸ ਸਮੇਂ ਆਲੂ ਦੀ ਨਵੀਂ ਫਸਲ ਪੰਜਾਬ-ਹਰਿਆਣਾ ਦੀ ਆ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਆਲੂ ਦੀ ਕੀਮਤ ਇਹੀ ਰਹੇਗੀ। ਉਹੀ ਸਬਜ਼ੀ ਮੰਡੀ ਵਿੱਚ ਸਬਜ਼ੀ ਖਰੀਦਣ ਪੁੱਜੇ ਲੋਕਾਂ ਨੇ ਆਲੂ ਸਮੇਤ ਹੋਰ ਸਬਜ਼ੀਆਂ ਦੀਆਂ ਕੀਮਤਾਂ ਸਸਤੇ ਹੋਣ ਨਾਲ ਰਾਹਤ ਦੀ ਸਾਹ ਲਈ ਹੈ। ਸਬਜ਼ੀ ਖਰੀਦਣ ਪੁੱਜੇ ਲੋਕਾਂ ਨੂੰ ਸਸਤੀ ਸਬਜ਼ੀ ਹੋਣ ਦੇ ਨਾਲ ਮੰਡੀ ਵਿੱਚ ਸਾਫ਼ ਸੁਥਰੀ ਸਬਜ਼ੀ ਮਿਲ ਰਹੀ ਹੈ। ਪਹਿਲਾਂ ਸਬਜ਼ੀ ਮਹਿੰਗੀ ਹੋਣ ਕਾਰਨ ਮੰਡੀ ਵਿੱਚ ਵੀ ਸਬਜ਼ੀ ਖਰੀਦਣ ਵਾਲਿਆਂ ਦੀ ਗਿਣਤੀ ਕਾਫ਼ੀ ਘੱਟ ਸੀ ਪਰ ਸਬਜ਼ੀ ਦੀਆਂ ਕੀਮਤਾਂ ਘੱਟ ਹੋਣ ਤੋਂ ਬਾਅਦ ਹੁਣ ਲੋਕ ਲਗਾਤਾਰ ਸਬਜ਼ੀ ਖਰੀਦਣ ਪਹੁੰਚ ਰਹੇ ਹਨ।

ਨੋਟ- ਇਸ਼ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News