ਹੁਣ ਟਰੈਕ ''ਤੇ ਧਰਨੇ ਜਾਂ ਟਰੇਨਾਂ ਨਾ ਚੱਲਣ ਨਾਲ ਪ੍ਰਭਾਵਿਤ ਨਹੀਂ ਹੋਵੇਗੀ ਡਾਕ ਸੇਵਾ, ਪੜ੍ਹੋ ਕਿਉਂ

Wednesday, Dec 29, 2021 - 03:56 PM (IST)

ਨਵੀਂ ਦਿੱਲੀ- ਹੁਣ ਅੰਦੋਲਨ ਦੇ ਕਾਰਨ ਟਰੇਨਾਂ ਨਾ ਚੱਲਣ ਨਾਲ ਡਾਕ ਸੇਵਾ ਪ੍ਰਭਾਵਿਤ ਨਹੀਂ ਹੋਵੇਗੀ, ਕਿਉਂਕਿ ਡਾਕ ਵਿਭਾਗ ਨੇ ਰੇਲਵੇ ਦੇ ਨਾਲ ਟਾਈਅਪ ਖਤਮ ਕਰ ਦਿੱਤਾ ਹੈ। ਹਾਲਾਂਕਿ ਟ੍ਰੈਫਿਕ ਵੈਨ ਨਾਲ ਡਾਕ ਭੇਜਣ 'ਚ ਟਰੇਨਾਂ ਦੇ ਮੁਕਾਬਲੇ ਜ਼ਿਆਦਾ ਸਮਾਂ ਲੱਗੇਗਾ। ਜੇਕਰ ਟਰੇਨ ਤੋਂ ਡਾਕ ਦਿੱਲੀ ਪਹੁੰਚਣ ਦੀ ਗੱਲ ਕਰੀਏ ਤਾਂ ਕਰੀਬ ਅੱਠ ਘੰਟੇ ਲੱਗਦੇ ਸਨ, ਪਰ ਹੁਣ ਟ੍ਰੈਫਿਕ ਦੇ ਕਾਰਨ ਦੋ ਤੋਂ ਢਾਈ ਘੰਟੇ ਜ਼ਿਆਦਾ ਲੱਗਣਗੇ। ਕੋਰੋਨਾ ਕਾਲ ਦੇ ਸਮੇਂ ਟਰੇਨਾਂ ਬੰਦ ਹੋਣ ਨਾਲ ਡਾਕ ਸੇਵਾ ਠੱਪ ਹੋ ਗਈ ਸੀ ਅਤੇ ਰੇਲਵੇ ਸਟੇਸ਼ਨ 'ਤੇ ਹੀ ਡਾਕ ਪਈ ਰਹੀ। ਡਾਕ ਸੇਵਾ ਨੂੰ ਬਰਕਰਾਰ ਰੱਖਣ ਲਈ ਡਾਕ ਵਿਭਾਗ ਨੇ ਪ੍ਰਾਈਵੇਟ ਕੰਪਨੀ ਨੂੰ ਹਾਇਰ ਕਰਕੇ ਸੜਕ ਮਾਰਗ ਤੋਂ ਡਾਕ ਭੇਜਣੀ ਸ਼ੁਰੂ ਕੀਤੀ ਹੈ। ਹੁਣ ਐਮਰਜੈਂਸੀ ਵਰਗੀ ਸਥਿਤੀ 'ਚ ਵੀ ਡਾਕ ਸੁਵਿਧਾ ਜਾਰੀ ਰਹੇਗੀ। ਜਲੰਧਰ ਤੋਂ 24 ਘੰਟੇ ਡਾਕ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਦਾਦਰ ਅਤੇ ਗੋਲਡਨ ਟੈਂਪਲ ਐਕਸਪ੍ਰੈਸ ਟਰੇਨਾਂ 'ਚ ਬਾਹਰ ਤੋਂ ਡਾਕ ਆਉਂਦੀ ਹੈ, ਜਿਸ ਨੂੰ ਜਲੰਧਰ 'ਚ ਰਿਸੀਵ ਕੀਤਾ ਜਾਂਦਾ ਹੈ। ਇਥੋਂ ਗੱਡੀਆਂ 'ਚ ਲੱਦ ਕੇ ਡਾਕ ਨੂੰ ਵੱਖ-ਵੱਖ ਥਾਵਾਂ 'ਤੇ ਭੇਜਿਆ ਜਾਂਦਾ ਹੈ। 
ਕੋਰੋਨਾ ਕਾਲ 'ਚ ਟਰੇਨਾਂ ਬੰਦ ਹੋਣ ਕਾਰਨ ਡਾਕ ਸੇਵਾ ਬੰਦ ਹੋ ਗਈ ਸੀ। ਉਦੋਂ ਪ੍ਰਾਈਵੇਟ ਵੈਂਡਰਾਂ ਨਾਲ ਕਾਂਟੈਕਟ ਕੀਤਾ ਗਿਆ। ਗੱਡੀਆਂ ਦੇ ਰਾਹੀਂ ਡਾਕ ਭੇਜੀ ਜਾ ਰਹੀ ਹੈ। ਟਰੇਨਾਂ ਦੇ ਬੰਦ ਹੋਣ ਨਾਲ ਡਾਕ ਸੇਵਾ ਪ੍ਰਭਾਵਿਤ ਨਹੀਂ ਹੈ। 24 ਘੰਟੇ ਡਾਕ ਸੇਵਾ ਦਿੱਤੀ ਜਾ ਰਹੀ ਹੈ।
ਕੋਰੋਨਾ ਕਾਲ 'ਚ ਡਾਕ ਰੇਲਵੇ ਸਟੇਸ਼ਨ 'ਤੇ ਹੀ ਰੱਖੀ ਰਹੀ। ਡਾਕ ਵਿਭਾਗ ਨੇ ਰੇਲਵੇ ਨਾਲ ਟਾਈਅਪ ਖਤਮ ਕਰ ਦਿੱਤਾ ਹੈ ਕਿਉਂਕਿ ਕੋਰੋਨਾ ਕਾਲ 'ਚ ਟਰੇਨਾਂ ਬੰਦ ਹੋਣ ਨਾਲ ਲੋਕਾਂ ਦੀ ਡਾਕ ਨਹੀਂ ਪਹੁੰਚ ਪਾਈ ਸੀ। ਅਸੀਂ ਪ੍ਰਾਈਵੇਟ ਵ੍ਹੀਕਲ ਹਾਇਰ ਕੀਤੇ ਹਨ ਜਿਸ ਨਾਲ ਡਾਕ ਭੇਜੀ ਜਾ ਰਹੀ ਹੈ। ਪ੍ਰਾਈਟੇਵ ਵ੍ਹੀਕਲ ਦੇ ਲਈ ਸਮੇਂ-ਸਮੇਂ 'ਤੇ ਵੀ ਟੈਂਡਰ ਵੀ ਨਿਕਾਲਦੇ ਹਨ।
ਟਰੇਨਾਂ 'ਤੇ ਨਿਰਭਰਤਾ ਦੀ ਵਜ੍ਹਾ ਨਾਲ ਡਾਕ ਸੇਵਾ ਹੋ ਜਾਂਦੀ ਸੀ ਬੰਦ
ਡਾਕ ਵਿਭਾਗ ਨੂੰ ਪਹਿਲੇ ਟਰੇਨਾਂ ਦੇ ਸੰਚਾਲਨ 'ਤੇ ਨਿਰਭਰ ਰਹਿਣਾ ਪੈਂਦਾ ਸੀ। ਟਰੇਨਾਂ ਚੱਲਣਗੀਆਂ ਤਾਂ ਹੀ ਡਾਕ ਦੂਜੇ ਸੂਬੇ ਨੂੰ ਭੇਜੀ ਜਾਵੇਗੀ, ਪਰ ਕੋਰੋਨਾ ਕਾਲ ਤੋਂ ਬਾਅਦ ਬਦਲਾਅ ਕੀਤਾ ਗਿਆ, ਹੁਣ ਟਰੇਨਾਂ ਦੇ ਸੰਚਾਲਨ ਦਾ ਡਾਕ ਸੇਵਾ 'ਤੇ ਕੋਈ ਅਸਰ ਨਹੀਂ ਪਵੇਗਾ। ਟਰੇਨ ਬੰਦ ਵੀ ਰਹੇਗੀ ਤਾਂ ਡਾਕ ਗੱਡੀਆਂ ਦੇ ਰਾਹੀਂ ਭੇਜੀਆਂ ਜਾਣਗੀਆਂ। ਡਾਕ ਦੀ ਬੁਕਿੰਗ ਵੀ ਜਾ ਰਹੇਗੀ। ਜਲੰਧਰ ਰੇਲਵੇ ਸਟੇਸ਼ਨ 'ਤੇ ਜੋ ਡਾਕ ਆਉਂਦੀ ਹੈ, ਉਨ੍ਹਾਂ ਨੂੰ ਟ੍ਰੈਫਿਕ ਵੈਨ ਦੇ ਰਾਹੀਂ ਭੇਜਿਆ ਜਾ ਰਿਹਾ ਹੈ। ਜੇਕਰ ਜੰਮੂ-ਕਸ਼ਮੀਰ, ਦਿੱਲੀ ਜਾਂ ਹੋਰ ਸੂਬਿਆਂ ਦੀ ਡਾਕ ਹੈ ਤਾਂ ਜਲੰਧਰ ਤੋਂ ਲੁਧਿਆਣਾ ਅਤੇ ਲੁਧਿਆਣਾ ਤੋਂ ਅੰਬਾਲਾ ਭੇਜਿਆ ਜਾਂਦਾ ਹੈ। ਅੰਬਾਲਾ ਤੋਂ ਡਾਕ ਨੂੰ ਵੱਖ-ਵੱਖ ਸੂਬਿਆਂ ਲਈ ਰਵਾਨਾ ਕੀਤਾ ਜਾਂਦਾ ਹੈ। ਜਦੋਂਕਿ ਲੁਧਿਆਣਾ ਤੋਂ ਜੰਮੂ ਲਈ ਡਾਕ ਜਾਂਦੀ ਹੈ। ਜਲੰਧਰ ਤੋਂ ਸਿੱਧੇ ਅੰਮ੍ਰਿਤਸਰ ਅਤੇ ਹੋਰ ਜ਼ਿਲਿਆਂ ਲਈ ਗੱਡੀਆਂ ਤੋਂ ਡਾਕ ਸੁਵਿਧਾ ਦਿੱਤੀ ਜਾ ਰਹੀ ਹੈ।
 


Aarti dhillon

Content Editor

Related News