ਪੂਨਾਵਾਲਾ ਨੇ ਬਾਈਡੇਨ ਨੂੰ ਟੀਕੇ ਦੇ ਕੱਚੇ ਮਾਲ ''ਤੇ ਰੋਕ ਹਟਾਉਣ ਦੀ ਮੰਗ ਕੀਤੀ

04/17/2021 1:51:05 PM

ਮੁੰਬਈ- ਵਿਸ਼ਵ ਵਿਚ ਟੀਕੇ ਦੀਆਂ ਸਭ ਤੋਂ ਜ਼ਿਆਦਾ ਖ਼ੁਰਾਕਾਂ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੂੰ ਟੀਕੇ ਦੇ ਕੱਚੇ ਮਾਲ ਦੀ ਬਰਾਮਦ 'ਤੇ ਰੋਕ ਟਾਉਣ ਦੀ ਬੇਨਤੀ ਕੀਤੀ ਹੈ। ਬਰਾਮਦ 'ਤੇ ਲੱਗੀ ਇਸ ਪਾਬੰਦੀ ਕਾਰਨ ਭਾਰਤ ਵਿਚ ਟੀਕੇ ਦੇ ਉਤਪਾਦਨ 'ਤੇ ਅਸਰ ਪੈ ਰਿਹਾ ਹੈ।

ਪੂਨਾਵਾਲਾ ਨੇ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਜੇਕਰ ਅਸੀਂ ਸਹੀ ਵਿਚ ਇਸ ਵਾਇਰਸ ਨੂੰ ਹਟਾਉਣ ਲਈ ਇਕਜੁੱਟ ਹਾਂ ਤਾਂ ਅਮਰੀਕਾ ਤੋਂ ਬਾਹਰ  ਦੇ ਟੀਕਾ ਉਧਯੋਗ ਵੱਲੋਂ ਮੇਰੀ ਤੁਹਾਨੂੰ ਨਿਰਮਤਾ ਸਹਿਤ ਬੇਨਤੀ ਹੈ ਕਿ ਅਮਰੀਕਾ ਤੋਂ ਕੱਚੇ ਮਾਲ ਦੀ ਬਰਾਮਦ 'ਤੇ ਲੱਗੀ ਰੋਕ ਹਟਾ ਦਿਓ ਤਾਂ ਕਿ ਟੀਕੇ ਦਾ ਉਤਪਾਦਨ ਵਧਾਇਆ ਜਾ ਸਕੇ। ਤੁਹਾਡੀ ਸਰਕਾਰ ਕੋਲ ਇਸ ਦਾ ਵੇਰਵਾ ਹੈ।

ਕੰਪਨੀ ਅਮਰੀਕਾ ਤੋਂ ਫਿਲਟਰ, ਬੈਗ ਤੇ ਮੀਡੀਆ ਸਲਿਊਸ਼ਨਸ ਵਰਗਾ ਕੱਚਾ ਮਾਲ ਦਰਾਮਦ ਕਰਦੀ ਹੈ। ਸੀਰਮ ਨੋਵਾਵੈਕਸ ਦਾ ਵੀ ਉਤਪਾਦਨ ਕਰ ਰਹੀ ਹੈ। ਸੀਰਮ ਨੇ ਅਮਰੀਕੀ ਕੰਪਨੀ ਨੋਵਾਵੈਕਸ ਨਾਲ ਇਸ ਟੀਕੇ ਨੂੰ ਦੇਸ਼ ਵਿਚ ਬਣਾਉਣ ਅਤੇ 3 ਡਾਲਰ ਪ੍ਰਤੀ ਖੁਰਾਕ 'ਤੇ ਕੋਵੈਕਸ ਨੂੰ ਸਪਲਾਈ ਕਰਨ ਦਾ ਕਰਾਰ ਕੀਤਾ ਹੈ। ਇਸ ਟੀਕੇ ਲਈ ਕਲੀਨੀਕਲ ਟ੍ਰਾਇਲ ਵੀ ਸ਼ੁਰੂ ਹੋ ਚੁੱਕਾ ਹੈ। ਸੀਰਮ ਦਾ ਟੀਚਾ ਹਰ ਮਹੀਨੇ 5 ਕਰੋੜ ਨੋਵਾਵੈਕਸ ਟੀਕੇ ਬਣਾਉਣ ਦਾ ਹੈ। ਹਾਲਾਂਕਿ, ਕੱਚੇ ਮਾਲ ਦੀ ਸਮੱਸਿਆ ਕਾਰਨ ਕੰਪਨੀ ਨੇ ਨੋਵਾਵੈਕਸ ਦਾ ਉਤਪਾਦਨ ਰੋਕ ਦਿੱਤਾ ਹੈ। ਪੂਨਾਵਾਲਾ ਨੇ ਕਿਹਾ ਕਿ ਅਮਰੀਕਾ ਤੋਂ ਕੱਚਾ ਮਾਲ ਮਿਲਦਾ ਰਹਿੰਦਾ ਤਾਂ ਟੀਕਾ ਦਾ 50 ਫ਼ੀਸਦੀ ਜ਼ਿਆਦਾ ਸਟਾਕ ਤਿਆਰ ਕਰ ਲਿਆ ਜਾਂਦਾ। ਸੀਰਮ ਹੁਣ ਕੱਚੇ ਮਾਲ ਦੀ ਦਰਾਮਦ ਲਈ ਨਵੇਂ ਸਪਲਾਈਕਰਤਾਵਾਂ ਦੀ ਭਾਲ ਵਿਚ ਜੁਟੀ ਹੈ।


Sanjeev

Content Editor

Related News