ਸਰਕਾਰ ਨਵੇਂ ਸੁਧਾਰਵਾਦੀ ਕਦਮ ਚੁੱਕਣ ਲਈ ਪ੍ਰਤੀਬੱਧ : ਨੀਤੀ ਕਮਿਸ਼ਨ

Sunday, Jun 02, 2019 - 10:11 AM (IST)

ਸਰਕਾਰ ਨਵੇਂ ਸੁਧਾਰਵਾਦੀ ਕਦਮ ਚੁੱਕਣ ਲਈ ਪ੍ਰਤੀਬੱਧ : ਨੀਤੀ ਕਮਿਸ਼ਨ

ਨਵੀਂ ਦਿੱਲੀ—ਨੀਤੀ ਕਮਿਸ਼ਨ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਕਿ ਸਰਕਾਰ ਆਰਥਿਕ ਵਾਧੇ ਨੂੰ ਗਤੀ ਦੇਣ, ਨਿੱਜੀ ਨਿਵੇਸ਼ ਵਧਾਉਣ ਅਤੇ ਖੇਤੀਬਾੜੀ ਖੇਤਰ ਨੂੰ ਆਧੁਨਿਕ ਬਣਾਉਣ ਲਈ ਸੁਧਾਰਵਾਦੀ ਕਦਮ ਉਠਾਉਣ ਦੇ ਲਈ ਪ੍ਰਤੀਬੱਧ ਹੈ। ਕੁਮਾਨ ਨੇ ਆਯੁਸ਼ ਮੰਤਰਾਲੇ ਵਲੋਂ ਸ਼ਨੀਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਸਰਕਾਰ ਅਗਲੇ 100 ਦਿਨਾਂ 'ਚ ਨਵੇਂ ਸੁਧਾਰਵਾਦੀ ਕਦਮ ਚੁੱਕਣਾ ਸ਼ੁਰੂ ਕਰੇਗੀ।
ਕੇਂਦਰੀ ਸੰਖਿਅਤੀ ਦਫਤਰ (ਸੀ.ਐੱਸ.ਓ.) ਦੇ ਅੰਕੜੇ ਆਉਣ ਦੇ ਬਾਅਦ ਕੁਮਾਰ ਨੇ ਇਹ ਬਿਆਨ ਮੁੱਖ ਮੰਨਿਆ ਜਾ ਰਿਹਾ ਹੈ। ਸੀ.ਐੱਸ.ਓ. ਦੇ ਅੰਕੜਿਆਂ ਮੁਤਾਬਕ ਆਰਥਿਕ ਵਾਧਾ ਚੌਥੀ ਤਿਮਾਹੀ 'ਚ ਸੁਸਤ ਹੋ ਕੇ 5.8 ਫੀਸਦੀ 'ਤੇ ਆ ਗਈ। ਇਹ 5 ਸਾਲ ਦਾ ਘੱਟੋ-ਘੱਟ ਪੱਧਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਰਥਿਕ ਵਾਧੇ ਨੂੰ ਵਾਧਾ ਦੇਣ ਲਈ ਸੁਧਾਰ ਦੀ ਨਵੀਂ ਪਹਿਲ ਸ਼ੁਰੂ ਕਰਨ ਦੇ ਲਈ ਪ੍ਰਤੀਬੱਧ ਹੈ। ਅਸੀਂ ਵਾਧੇ 'ਚ ਤੇਜ਼ੀ ਨਿੱਜੀ ਨਿਵੇਸ਼ ਵਧਾਉਣ ਅਤੇ ਖੇਤੀਬਾੜੀ ਖੇਤਰ ਦੇ ਆਧੁਨਿਕੀਕਰਣ ਲਈ ਅਗਲੇ 100 ਦਿਨਾਂ 'ਚ ਕਦਮ ਚੁੱਕੇਗੀ। 
ਕੁਮਾਰ ਨੇ ਨਵੀਂ ਸਰਕਾਰ ਦੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ 'ਚੋਂ ਦੋ ਹੈਕਟੇਅਰ ਜੋਤ ਦੀ ਸੀਮਾ ਨੂੰ ਹਟਾ ਕੇ ਇਸ ਦਾ ਲਾਭ ਸਾਰੇ ਕਿਸਾਨਾਂ ਨੂੰ ਦੇਣ ਦੇ ਫੈਸਲਾ ਦਾ ਸੁਆਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੇਂਡੂ ਅਰਥਵਿਵਸਥਾ ਨੂੰ ਵਾਧਾ ਦੇਣਾ। ਨੀਤੀ ਕਮਿਸ਼ਨ ਨੇ ਉਪ ਪ੍ਰਧਾਨ ਨੇ ਆਯੁਰਵੇਦ ਕਵਾਈ 'ਚ ਸੋਧ ਲਈ ਜ਼ਿਆਦਾ ਸੰਸਾਧਨ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਸ਼ਟਰੀ ਏਕੀਕ੍ਰਿਤ ਡਾਕਟਰੀ ਪ੍ਰੀਸ਼ਦ ਦੀ ਸਥਾਪਨਾ ਕਰਨਾ ਚਾਹੁੰਦੇ ਹਨ, ਜੋ ਕਿ ਰਸਮੀ ਔਸ਼ਦੀ ਪ੍ਰਣਾਲੀ ਲਈ ਨਵਾਂ ਪਾਠਕ੍ਰਮ ਤਿਆਰ ਕਰੇਗਾ।


author

Aarti dhillon

Content Editor

Related News