PNB ਨੇ ਗਾਹਕਾਂ ਨੂੰ ਕੀਤਾ ਸੁਚੇਤ, ਬੈਂਕ ਸ਼ਾਖਾ ਤੋਂ ਲੈਣਾ ਪਏਗਾ ਇਹ ਮਹੱਤਵਪੂਰਨ ਫਾਰਮ

07/25/2020 6:01:05 PM

ਨਵੀਂ ਦਿੱਲੀ — ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਗਾਹਕਾਂ ਨੂੰ ਟਵੀਟ ਕਰਕੇ ਦੱਸਿਆ ਹੈ ਕਿ ਮਾਰਚ ਤਿਮਾਹੀ ਲਈ ਟੀਡੀਐਸ ਸਰਟੀਫਿਕੇਟ (ਫਾਰਮ 16 ਏ) ਬੈਂਕ ਦੀ ਨਜ਼ਦੀਕੀ ਸ਼ਾਖਾ 'ਚ ਉਪਲਬਧ ਹਨ। ਸਰਟੀਫਿਕੇਟ ਲਈ ਗਾਹਕਾਂਂ ਨੂੰ ਪੰਜਾਬ ਨੈਸ਼ਨਲ ਬੈਂਕ ਦੀ ਨਜ਼ਦੀਕੀ ਸ਼ਾਖਾ ਨਾਲ ਸੰਪਰਕ ਕਰਨਾ ਹੋਵੇਗਾ। ਇਸ ਤੋਂ ਇਲਾਵਾ ਬੈਂਕ ਨੇ ਟੀਡੀਐਸ ਸਰਟੀਫਿਕੇਟ (ਫਾਰਮ 16 ਏ) ਵੀ ਗਾਹਕਾਂ ਦੇ ਰਜਿਸਟਰਡ ਈ-ਮੇਲ'ਤੇ ਵੀ ਭੇਜ ਦਿੱਤਾ ਹੈ।

ਇਹ ਵੀ ਦੇਖੋ : ਆਨਲਾਈਨ ਖਰੀਦਦਾਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ, 27 ਜੁਲਾਈ ਤੋਂ ਲਾਗੂ ਹੋਣਗੇ ਨਵੇਂ ਨਿਯਮ

ਇਸ ਤੋਂ ਇਲਾਵਾ ਗਾਹਕ ਆਮਦਨ ਟੈਕਸ ਵਿਭਾਗ ਦੀ ਵੈਬਸਾਈਟ ਤੋਂ ਫਾਰਮ 26 ਏਐਸ ਲੈ ਕੇ ਬੈਂਕਾਂ ਵਲੋਂ ਦਿੱਤੇ ਗਏ ਫਾਰਮ 16 ਏ ਦੀ ਜਾਣਕਾਰੀ ਨਾਲ ਮੇਲ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਫਾਰਮ 16 ਏ ਉਨ੍ਹਾਂ ਗਾਹਕਾਂ ਲਈ ਜਾਰੀ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਬੈਂਕ ਵਿਚ ਪੂੰਜੀ ਜਮ੍ਹਾ ਰੱਖੀ ਹੈ ਅਤੇ ਗਾਹਕ ਦਾ ਵਿਆਜ ਤੋਂ ਲਾਭ ਨਿਸ਼ਚਿਤ ਹੱਦ ਤੋਂ ਵੱਧ ਹੋ ਗਿਆ ਹੈ। ਜਿਸ ਤੋਂ ਬਾਅਦ ਬੈਂਕਾਂ ਲਈ ਇਸ ਵਿਆਜ 'ਤੇ ਟੀਡੀਐਸ (ਸਰੋਤ 'ਤੇ ਟੈਕਸ) 'ਚ ਕਟੌਤੀ ਕਰਨਾ ਲਾਜ਼ਮੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਫਾਰਮ 26 ਏਐਸ ਵਿਚ ਸ੍ਰੋਤ 'ਤੇ ਟੈਕਸ ਕਟੌਤੀ ਅਤੇ ਸਰੋਤ 'ਤੇ ਟੈਕਸ ਦੀ ਵਸੂਲੀ (ਟੀਸੀਐਸ) ਦੇ ਵੇਰਵੇ ਸ਼ਾਮਲ ਹੁੰਦੇ ਹਨ।
ਹੁਣ ਜਾਇਦਾਦ ਅਤੇ ਸ਼ੇਅਰ ਲੈਣ-ਦੇਣ ਦੀ ਜਾਣਕਾਰੀ ਵੀ ਇਸ ਫਾਰਮ ਵਿਚ ਸ਼ਾਮਲ ਕੀਤੀ ਗਈ ਹੈ। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਸੋਧੇ ਗਏ ਇਸ ਫਾਰਮ ਵਿਚ ਟੈਕਸਦਾਤਾ ਦੇ ਸਾਰੇ ਵੱਡੇ ਵਿੱਤੀ ਲੈਣ-ਦੇਣ ਦਾ ਵੇਰਵਾ ਸ਼ਾਮਲ ਹੋਵੇਗਾ।

ਇਹ ਵੀ ਦੇਖੋ : ਪੈਟਰੋਲ ਪੰਪ ਚਾਲਕਾਂ 'ਤੇ ਨਕੇਲ ਕੱਸਣ ਦੀ ਤਿਆਰੀ, ਤੇਲ ਚੋਰੀ ਕਰਨ ਦੇ ਮਾਮਲੇ 'ਚ ਰੱਦ ਹੋਵੇਗਾ ਲਾਇਸੈਂਸ

ਜਦੋਂ ਕਿਸੇ ਵਿੱਤੀ ਸਾਲ ਵਿਚ ਫਿਕਸਡ ਡਿਪਾਜ਼ਿਟ 'ਤੇ ਮਿਲਣ ਵਾਲੇ ਵਿਆਜ ਤੋਂ ਹੋਣ ਵਾਲੀ ਆਮਦਨੀ ਇਕ ਨਿਸ਼ਚਿਤ ਹੱਦ ਤੋਂ ਵਧ ਜਾਂਦੀ ਹੈ ਤਾਂ ਬੈਂਕ ਲਈ ਟੀਡੀਐਸ ਕੱਟਣਾ ਲਾਜ਼ਮੀ ਹੋ ਜਾਂਦਾ ਹੈ। ਮਾਹਰ ਦੱਸਦੇ ਹਨ ਕਿ ਜਦੋਂ ਐਫ.ਡੀ. 'ਤੇ ਟੈਕਸ ਕੱਟਿਆ ਜਾਂਦਾ ਹੈ ਤਾਂ ਟੀਡੀਐਸ ਸਰਟੀਫਿਕੇਟ ਜਾਰੀ ਹੁੰਦਾ ਹੈ। ਇਸ ਸਰਟੀਫਿਕੇਟ ਨੂੰ ਬੈਂਕ ਤੋਂ ਲਿਆ ਜਾ ਸਕਦਾ ਹੈ। ਫਾਰਮ 16ਏ ਨੂੰ ਉਸ ਸਥਿਤੀ ਵਿਚ ਟੀਡੀਐਸ ਦਾ ਪ੍ਰਮਾਣੀਕਰਣ ਮੰਨਿਆ ਜਾਂਦਾ ਹੈ ਜੇ ਤੁਸੀਂ ਵਿੱਤੀ ਸਾਲ ਵਿਚ ਆਪਣੀ ਆਮਦਨੀ ਤੋਂ ਇਲਾਵਾ ਕਿਸੇ ਹੋਰ ਸਰੋਤ ਤੋਂ ਆਮਦਨ ਕਮਾਈ ਹੈ।

ਇਹ ਵੀ ਦੇਖੋ : ਕੋਰੋਨਾ ਕਾਲ : ਬੋਇੰਗ ਜਹਾਜ਼ਾਂ ਦੇ ਇੰਜਣ ਫ਼ੇਲ ਹੋਣ ਦਾ ਖ਼ਤਰਾ, ਕੰਪਨੀ ਨੇ ਦਿੱਤੇ ਜਾਂਚ ਦੇ ਆਦੇਸ਼


Harinder Kaur

Content Editor

Related News