PNB ਘਪਲਾ : ED ਨੇ ਭੂਸ਼ਣ ਪਾਵਰ ਦੀ 4025 ਕਰੋੜ ਦੀ ਜਾਇਦਾਦ ਕੀਤੀ ਅਟੈਚ
Saturday, Oct 12, 2019 - 06:49 PM (IST)
ਨਵੀਂ ਦਿੱਲੀ — ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਨੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ 'ਚ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ(BPSL) ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਈ.ਡੀ. ਨੇ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ ਦੀ ਕਰੀਬ 4,025.23 ਕਰੋੜ ਰੁਪਏ ਦੀ ਅਚੱਲ(Immovable) ਜਾਇਦਾਦ ਨੂੰ ਅਟੈਚ ਕਰ ਦਿੱਤਾ ਹੈ। ਇਹ ਕਾਰਵਾਈ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ(PMLA) ਦੇ ਤਹਿਤ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਨੇ ਇਸ ਧੋਖਾਧੜੀ ਦੀ ਸ਼ਿਕਾਇਤ ਭਾਰਤੀ ਰਿਜ਼ਰਵ ਬੈਂਕ ਨੂੰ ਕੀਤੀ ਸੀ। ਪੰਜਾਬ ਨੈਸ਼ਨਲ ਬੈਂਕ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਫਾਰੇਂਸਿਕ ਆਡਿਟ 'ਚ ਸਾਹਮਣੇ ਆਇਆ ਹੈ ਕਿ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ ਨੇ ਕਰਜ਼ਦਾਤਾ ਬੈਂਕ ਸਮੂਹ ਕੋਲੋਂ ਫੰਡ ਇਕੱਠਾ ਕਰਨ ਲਈ ਦਸਤਾਵੇਜ਼ਾਂ ਅਤੇ ਖਾਤਿਆਂ 'ਚ ਹੇਰਫੇਰ ਕੀਤਾ। ਬੈਂਕ ਨੇ ਇਸ ਦੀ ਸੂਚਨਾ ਰਿਜ਼ਰਵ ਬੈਂਕ ਅਤੇ ਸ਼ੇਅਰ ਬਜ਼ਾਰ ਨੂੰ ਵੀ ਦਿੱਤੀ ਸੀ।