PNB ਨੂੰ ਚੌਥੀ ਤਿਮਾਹੀ ''ਚ ਹੋਇਆ 697 ਕਰੋੜ ਰੁਪਏ ਦਾ ਘਾਟਾ

Saturday, Jun 20, 2020 - 10:22 PM (IST)

PNB ਨੂੰ ਚੌਥੀ ਤਿਮਾਹੀ ''ਚ ਹੋਇਆ 697 ਕਰੋੜ ਰੁਪਏ ਦਾ ਘਾਟਾ

ਨਵੀਂ ਦਿੱਲੀ-ਜਨਤਕ ਖੇਤਰ ਦੇ ਪੰਬਾਬ ਨੈਸ਼ਨਲ ਬੈਂਕ ਦਾ ਬੀਤੇ ਵਿੱਤੀ ਸਾਲ 2019-20 ਦੀ ਚੌਥੀ ਜਨਵਰੀ-ਮਾਰਚ ਦੀ ਤਿਮਾਹੀ 'ਚ ਸ਼ੁੱਧ ਘਾਟਾ ਘੱਟ ਹੋ ਕੇ 697.20 ਕਰੋੜ ਰੁਪਏ ਰਹਿ ਗਿਆ ਹੈ। ਡੁੱਬੇ ਕਰਜ਼ ਦੀ ਵਿਵਸਥਾ ਘਟਾਉਣ ਕਾਰਣ ਬੈਂਕ ਦਾ ਨੂੰ ਘਾਟਾ ਘੱਟ ਹੋਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਬੈਂਕ ਨੂੰ 4,750 ਕਰੋੜ ਰੁਪਏ ਘਾਟਾ ਹੋਇਆ ਸੀ। ਤਿਮਾਹੀ ਦੌਰਾਨ ਬੈਂਕ ਦੀ ਕੁੱਲ ਆਮਦਨ ਵਧ ਕੇ 16,388.32 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 14,725.13 ਕਰੋੜ ਰੁਪਏ ਰਹੀ ਸੀ। ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਪੀ.ਐੱਨ.ਬੀ. ਦੇ ਡਾਇਰੈਕਟਰ ਮਲਿੱਕਾਰਜੁਨ ਰਾਓ ਨੇ ਸ਼ਨੀਵਾਰ ਨੂੰ ਕਿਹਾ ਕਿ ਬੈਂਕ ਨੇ ਵਿੱਤੀ ਸਾਲ ਦੌਰਾਨ 10,000 ਕਰੋੜ ਰੁਪਏ ਦੀ ਨਕਦੀ ਵਸੂਲੀ ਹੈ।

ਇਸ ਨਾਲ ਨਵੀਆਂ ਗੈਰ-ਕਾਰਗੁਜ਼ਾਰੀ ਜਾਇਦਾਦਾਂ ਨੂੰ 20,000 ਕਰੋੜ ਰੁਪਏ 'ਤੇ ਰੋਕਿਆ ਜਾ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਚੱਲ ਕੇ ਬੈਂਕ ਚਾਲੂ ਵਿੱਤੀ ਸਾਲ 'ਚ 6,000 ਤੋਂ 8,000 ਰੁਪਏ ਦੀ ਵਸੂਲੀ ਦੀ ਉਮੀਦ ਕਰ ਰਿਹਾ ਹੈ। ਤਿਮਾਹੀ ਦੌਰਾਨ ਬੈਂਕ ਦਾ ਓਪਰੇਟਿੰਗ ਲਾਭ 3,932.28 ਕਰੋੜ ਰੁਪਏ ਰਿਹਾ ਸੀ। ਬੈਂਕ ਦੀ ਸਕਲ ਗੈਰ-ਕਾਰਗੁਜ਼ਾਰੀ ਜਾਇਦਾਦ (ਐੱਨ.ਪੀ.ਏ.) ਮਾਰਚ, 2020 ਦੇ ਆਖਿਰ ਤੱਕ ਘਟ ਕੇ 14.2 ਫੀਸਦੀ ਜਾਂ 73,478.76 ਕਰੋੜ ਰੁਪਏ ਰਹਿ ਗਈ। ਮਾਰਚ, 2019 ਦੇ ਆਖਿਰ ਤੱਕ ਇਹ ਕੁੱਲ ਲੋਨ 'ਤੇ 15.50 ਫੀਸਦੀ ਜਾਂ 78,472.70 ਕਰੋੜ ਰੁਪਏ ਸੀ। ਇਸ ਤਰ੍ਹਾਂ ਬੈਂਕ ਦਾ ਸ਼ੁੱਧ ਐੱਨ.ਪੀ.ਏ. ਵੀ 6.56 ਫੀਸਦੀ ਤੋਂ ਘੱਟ ਕੇ 5.78 ਫੀਸਦੀ ਰਹਿ ਗਿਆ। ਮੂਲ ਦੇ ਹਿਸਾਬ ਨਾਲ ਇਹ 30,037.66 ਕਰੋੜ ਰੁਪਏ ਤੋਂ ਘੱਟ ਕੇ 27,218.89 ਕਰੋੜ ਰੁਪਏ ਰਹਿ ਗਿਆ।


author

Karan Kumar

Content Editor

Related News