PNB ਨੇ FD ਦਰਾਂ ''ਚ ਕੀਤਾ ਵਾਧਾ ਦਿੱਤੀਆਂ, ਜਾਣੋ ਇਸ ਸਾਲ Bank FD ''ਤੇ ਕਿੰਨਾ ਮਿਲੇਗਾ ਵਿਆਜ

Sunday, Nov 05, 2023 - 12:42 PM (IST)

ਨਵੀਂ ਦਿੱਲੀ (ਇੰਟ.) – ਫਿਕਸ ਡਿਪਾਜ਼ਿਟ (ਐੱਫ. ਡੀ.) ਕਰਵਾਉਣ ਵਾਲੇ ਨਿਵੇਸ਼ਕਾਂ ਲਈ ਖੁਸ਼ਖਬਰੀ ਹੈ। ਸਰਕਾਰੀ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਵਲੋਂ 2 ਕਰੋੜ ਰੁਪਏ ਤੋਂ ਘੱਟ ਦੀ ਚੋਣਵੀਂ ਮਿਆਦ ਦੀ ਐੱਫ. ਡੀ. ਦੀਆਂ ਵਿਆਜ ਦਰਾਂ ਵਿਚ 0.50 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਬੈਂਕ ਵਲੋਂ 7 ਦਿਨਾਂ ਵਿਚ 10 ਦਿਨਾਂ ਦੀ ਮਿਆਦ ਦੀ ਐੱਫ. ਡੀ. ’ਤੇ ਆਮ ਨਾਗਰਿਕਾਂ ਨੂੰ 3.5 ਫੀਸਦੀ ਤੋਂ ਲੈ ਕੇ 7.25 ਫੀਸਦੀ, ਸੀਨੀਅਰ ਨਾਗਰਿਕਾਂ ਨੂੰ 4.0 ਫੀਸਦੀ ਤੋਂ ਲੈ ਕੇ 7.75 ਫੀਸਦੀ ਅਤੇ ਅਤਿ ਸੀਨੀਅਰ ਨਾਗਰਿਕਾਂ ਨੂੰ 4.3 ਫੀਸਦੀ ਤੋਂ ਲੈ ਕੇ 8.05 ਫੀਸਦੀ ਦਾ ਵਿਆਜ ਦਿੱਤਾ ਜਾ ਰਿਹਾ ਹੈ। ਪੀ. ਐੱਨ. ਬੀ. ਦੀ ਵੈੱਬਸਾਈਟ ਮੁਤਾਬਕ ਇਹ ਵਧੀਆਂ ਹੋਈਆਂ ਵਿਆਜ ਦਰਾਂ 1 ਨਵੰਬਰ ਤੋਂ ਲਾਗੂ ਹੋ ਗਈਆਂ ਹਨ।

ਇਹ ਵੀ ਪੜ੍ਹੋ :  ਸਭ ਤੋਂ ਵਧ ਦਾਨ ਕਰਨ ਵਾਲਿਆਂ ਦੀ ਸੂਚੀ 'ਚ ਤੀਜੇ ਨੰਬਰ 'ਤੇ ਮੁਕੇਸ਼ ਅੰਬਾਨੀ, ਜਾਣੋ ਪਹਿਲੇ ਤੇ ਦੂਜੇ ਭਾਰਤੀ ਦਾ ਨਾਂ

ਕਿਸ ਮਿਆਦ ਲਈ ਐੱਫ. ਡੀ. ਵਿਆਜ ਦਰਾਂ ’ਚ ਬਦਲਾਅ?

ਪੀ. ਐੱਨ. ਬੀ. ਵਲੋਂ 180 ਦਿਨਾਂ ਤੋਂ ਲੈ ਕੇ 270 ਦਿਨਾਂ ਦੀ ਐੱਫ. ਡੀ. ’ਤੇ ਵਿਆਜ ਨੂੰ 6.25 ਫੀਸਦੀ ਟੈਕਸ ਦਿੱਤਾ ਹੈ ਜੋ ਪਹਿਲਾਂ 5.8 ਫੀਸਦੀ ਸੀ। ਉੱਥੇ ਹੀ 271 ਦਿਨਾਂ ਤੋਂ ਲੈ ਕੇ ਇਕ ਸਾਲ ਤੋਂ ਘੱਟ ਦੀ ਮਿਆਦ ਦੀ ਐੱਫ. ਡੀ. ਉੱਤੇ ਵਿਆਜ ਦਰ ਨੂੰ ਵਧਾ ਕੇ 6.25 ਫੀਸਦੀ ਕਰ ਦਿੱਤਾ ਗਿਆ ਹੈ ਜੋ ਕਿ ਪਹਿਲਾਂ 5.8 ਫੀਸਦੀ ਸੀ। ਬੈਂਕ ਵਲੋਂ ਵੱਧ ਤੋਂ ਵੱਧ ਵਿਆਜ 444 ਦਿਨਾਂ ਦੀ ਐੱਫ. ਡੀ. ਉੱਤੇ ਦਿੱਤਾ ਜਾ ਰਿਹਾ ਹੈ। ਇਸ ਵਿਚ ਆਮ ਨਿਵੇਸ਼ਕਾਂ ਨੂੰ 7.25 ਫੀਸਦੀ, ਸੀਨੀਅਰ ਨਿਵੇਸ਼ਕਾਂ ਨੂੰ 7.75 ਫੀਸਦੀ ਅਤੇ ਅਤਿ-ਸੀਨੀਅਰ ਨਿਵੇਸ਼ਕਾਂ ਨੂੰ 8.05 ਫੀਸਦੀ ਦਾ ਵਿਆਜ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਬੈਂਕ ਵਲੋਂ 60 ਸਾਲ ਤੋਂ ਲੈ ਕੇ 80 ਸਾਲ ਤੋਂ ਘੱਟ ਦੇ ਨਿਵੇਸ਼ਕਾਂ ਨੂੰ ਅੱਧਾ ਫੀਸਦੀ ਦਾ ਵਾਧੂ ਵਿਆਜ ਦਿੱਤਾ ਜਾ ਰਿਹਾ ਹੈ। ਉੱਥੇ ਹੀ ਅਤਿ-ਸੀਨੀਅਰ ਨਾਗਰਿਕਾਂ ਨੂੰ 0.80 ਫੀਸਦੀ ਦਾ ਵਿਆਜ ਬੈਂਕ ਦੇ ਰਿਹਾ ਹੈ।

ਇਹ ਵੀ ਪੜ੍ਹੋ :    ਪਾਕਿਸਤਾਨ ਦੇ ਬਲੋਚਿਸਤਾਨ 'ਚ ਅੱਤਵਾਦੀਆਂ ਨੇ ਫਿਰ ਕੀਤਾ ਫੌਜ ਦੇ ਵਾਹਨਾਂ 'ਤੇ ਹਮਲਾ, 14 ਜਵਾਨ ਸ਼ਹੀਦ

ਇਹ ਵੀ ਪੜ੍ਹੋ :     ਜੰਗ 'ਚ ਅਮਰੀਕੀ ਦਬਾਅ ਅੱਗੇ ਝੁਕਣ ਲਈ ਤਿਆਰ ਨਹੀਂ ਇਜ਼ਰਾਈਲ, ਅਸਥਾਈ ਜੰਗਬੰਦੀ ਲਈ ਰੱਖੀ ਸ਼ਰਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News