ਜੇਕਰ ਤੁਹਾਡਾ ਵੀ ਹੈ PNB ''ਚ ਖਾਤਾ ਤਾਂ ਹੋ ਜਾਓ ਸਾਵਧਾਨ, ਇਹ ਇਕ ਗਲਤੀ ਪਏਗੀ ਭਾਰੀ

Saturday, Jun 27, 2020 - 04:33 PM (IST)

ਜੇਕਰ ਤੁਹਾਡਾ ਵੀ ਹੈ PNB ''ਚ ਖਾਤਾ ਤਾਂ ਹੋ ਜਾਓ ਸਾਵਧਾਨ, ਇਹ ਇਕ ਗਲਤੀ ਪਏਗੀ ਭਾਰੀ

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਅਤੇ ਤਾਲਾਬੰਦੀ ਦੌਰਾਨ ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਪੀ.ਐਨ.ਬੀ. ਨੇ ਆਪਣੇ ਕਰੋੜਾਂ ਗਾਹਕਾਂ ਨੂੰ ਇਕ ਸਾਇਬਰ ਹਮਲੇ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਪੀ.ਐਨ.ਬੀ. ਨੇ ਅਲਰਟ ਕਰਦੇ ਹੋਏ ਦੱਸਿਆ ਹੈ ਕਿ ਜੇਕਰ ਗਾਹਕਾਂ ਨੇ ਧਿਆਨ ਨਹੀਂ ਦਿੱਤਾ ਤਾਂ ਬੈਂਕ ਵਿਚ ਰੱਖੇ ਪੈਸੇ ਗਾਇਬ ਹੋ ਸਕਦੇ ਹਨ। PNB ਨੇ ਸੋਸ਼ਲ ਮੀਡੀਆ 'ਤੇ ਪੋਸਟ ਅਤੇ ਵਿਅਕਤੀਗਤ ਸੰਦੇਸ਼ਾਂ ਜ਼ਰੀਏ ਕਈ ਸ਼ਹਿਰਾਂ ਦੇ ਗਾਹਕਾਂ ਨੂੰ ਫਰਜ਼ੀ ਈ-ਮੇਲ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਵੀ ਐਡਵਾਇਜ਼ਰੀ ਜਾਰੀ ਕਰਕੇ ਵੱਡੇ ਸਾਇਬਰ ਹਮਲੇ ਦਾ ਸ਼ੱਕ ਜਤਾਉਂਦੇ ਹੋਏ ਆਮ ਲੋਕਾਂ ਅਤੇ ਸੰਸਥਾਨਾਂ ਨੂੰ ਚਿਤਾਵਨੀ ਸੀ।



ਪੀ.ਐਨ.ਬੀ. ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਪੀ.ਐਨ.ਬੀ. ਨੇ ਟਵੀਟ ਅਤੇ ਵੈਬਸਾਈਟ 'ਤੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਸਾਡੀ ਜਾਣਕਾਰੀ ਵਿਚ ਆਇਆ ਹੈ ਕਿ ਦੇਸ਼ ਦੇ ਕਈ ਸ਼ਹਿਰਾਂ ਵਿਚ ਵੱਡਾ ਸਾਇਬਰ ਹਮਲਾ ਹੋਣ ਵਾਲਾ ਹੈ। ਤੁਸੀਂ ਆਪਣੇ ਕੋਲ ਮੁਫ਼ਤ ਕੋਵਿਡ-19 ਟੈਸਟਿੰਗ ਨੂੰ ਲੈ ਕੇ ਇਸ ਈ-ਮੇਲ ਐਡਰੈਸ ncov2019@gov.in ਤੋਂ ਆਉਣ ਵਾਲੀ ਕਿਸੇ ਵੀ ਈ-ਮੇਲ ਨੂੰ ਕਲਿੱਕ ਨਾ ਕਰੋ।

ਪੀ.ਐਨ.ਬੀ. ਦਾ ਕਹਿਣਾ ਹੈ ਕਿ ਹੈਕਰਾਂ ਨੇ ਲੱਖਾਂ ਭਾਰਤੀਆਂ ਦੇ ਈ-ਮੇਲ ਐਡਰੈਸ ਹਾਸਲ ਕਰ ਲਏ ਹਨ, ਜਿਸ 'ਤੇ ਉਹ ਲੋਕਾਂ ਨੂੰ ਫਰੀ ਕੋਰੋਨਾ ਟੈਸਟ ਦੇ ਨਾਮ 'ਤੇ ਈ-ਮੇਲ ਭੇਜ ਕੇ ਉਨ੍ਹਾਂ ਦੀ ਵਿਅਕਤੀਗਤ ਅਤੇ ਬੈਂਕ ਸਬੰਧੀ ਜਾਣਕਾਰੀ (Personal and Bank Details) ਹਾਸਲ ਕਰਣ ਦੀ ਕੋਸ਼ਿਸ਼ ਕਰ ਰਹੇ ਹਨ।  ਬੈਂਕ ਮੁਤਾਬਕ, ਦਿੱਲੀ, ਮੁੰਬਈ, ਹੈਦਰਾਬਾਦ, ਚੇਨੱਈ ਅਤੇ ਅਹਿਮਦਾਬਾਦ ਦੇ ਲੋਕ ਇਸ ਫਰਾਡ ਕਰਣ ਵਾਲਿਆਂ ਦੇ ਨਿਸ਼ਾਨੇ 'ਤੇ ਹਨ। ਇਹ ਲੋਕ ncov2019@gov.in ਤੋਂ ਇਕ ਈ-ਮੇਲ ਭੇਜਦੇ ਹਨ।  ਇਸ ਈ-ਮੇਲ 'ਤੇ ਜਿਵੇਂ ਹੀ ਕੋਈ ਯੂਜ਼ਰ ਕਲਿੱਕ ਕਰਦਾ ਹੈ, ਉਹ ਕਿਸੇ ਫਰਜ਼ੀ ਵੈਬਸਾਈਟ ਉੱਤੇ ਪਹੁੰਚ ਜਾਂਦੇ ਹਨ।


author

cherry

Content Editor

Related News