PM 'ਕਿਸਾਨ ਸਨਮਾਨ ਨਿਧੀ ਯੋਜਨਾ' ਤਹਿਤ ਕਿਸਾਨਾਂ ਦੇ ਖਾਤਿਆਂ 'ਚ ਇਸ ਮਹੀਨੇ ਆਉਣਗੇ 2000 ਰੁਪਏ

Saturday, Jun 06, 2020 - 11:55 AM (IST)

PM 'ਕਿਸਾਨ ਸਨਮਾਨ ਨਿਧੀ ਯੋਜਨਾ' ਤਹਿਤ ਕਿਸਾਨਾਂ ਦੇ ਖਾਤਿਆਂ 'ਚ ਇਸ ਮਹੀਨੇ ਆਉਣਗੇ 2000 ਰੁਪਏ

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ PM Kisan Samman Nidhi Scheme ਦੇ ਤਹਿਤ ਅਗਲੀ ਕਿਸ਼ਤ ਕਿਸਾਨਾਂ ਦੇ ਖਾਤੇ ਵਿਚ 1 ਅਗਸਤ ਤੋਂ ਆ ਜਾਵੇਗੀ। ਇਸ ਕਿਸ਼ਤ ਦੇ ਤਹਿਤ ਕਿਸਾਨਾਂ ਦੇ ਖਾਤੇ ਵਿਚ 2000-2000 ਰੁਪਏ ਆਉਣਗੇ। ਇਸ ਵਾਰ 9 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ।

ਖੇਤੀਬਾੜੀ ਨੂੰ ਹੱਲਾਸ਼ੇਰੀ ਦੇਣ ਲਈ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਹੈ; ਜਿਸ ਤਹਿਤ ਸਿੱਧੇ ਕਿਸਾਨਾਂ ਦੇ ਖਾਤੇ 'ਚ ਰਕਮ ਜਮ੍ਹਾਂ ਕੀਤੀ ਜਾਂਦੀ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਸਾਲ ਭਰ 'ਚ 6,000 ਰੁਪਏ ਮੁਹੱਈਆ ਕਰਵਾਏ ਜਾਂਦੇ ਹਨ। PM Kisan Scheme ਦੇ ਸੀ.ਈ.ਓ. ਵਿਵੇਕ ਅਗਰਵਾਲ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਇਸ ਯੋਜਨਾ 'ਚ ਹੁਣ ਤਕ 9.54 ਕਰੋੜ ਕਿਸਾਨਾਂ ਦਾ ਡਾਟਾ ਜਾਂਚਿਆ ਜਾ ਚੁੱਕਾ ਹੈ। ਇਸ ਤਹਿਤ ਇਸ ਵਾਰ 9 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਸ ਲਈ ਕਿਸਾਨਾਂ ਨੂੰ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਦਸਤਾਵੇਜ਼ਾਂ 'ਚ ਗੜਬੜ ਵਾਲੀ ਸਥਿਤੀ 'ਚ ਉਹ ਇਸ ਯੋਜਨਾ ਦਾ ਲਾਭ ਉਠਾਉਣ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਅਗਸਤ ਵਿਚ ਜੋ ਪੈਸਾ ਭੈਜਿਆ ਜਾਏਗਾ ਉਹ ਯੋਜਨਾ ਦੀ 6ਵੀਂ ਕਿਸ਼ਤ ਹੋਵੇਗੀ। ਖੇਤੀਬਾੜੀ ਮਹਿਕਮੇ ਅਨੁਸਾਰ 1.3 ਕਰੋੜ ਕਿਸਾਨਾਂ ਨੂੰ ਅਪਲਾਈ ਕਰਨ ਤੋਂ ਬਾਅਦ ਵੀ ਇਸ ਯੋਜਨਾ ਦਾ ਲਾਭ ਨਹੀਂ ਮਿਲ ਸਕਿਆ ਕਿਉਂਕਿ ਜਾਂ ਤਾਂ ਆਧਾਰ ਕਾਰਡ ਨਹੀਂ ਹੈ ਜਾਂ ਫਿਰ ਉਨ੍ਹਾਂ ਦੇ ਦਸਤਾਵੇਜ਼ਾਂ 'ਚ ਗੜਬੜ ਹੈ।

ਇੰਝ ਜਾਂਚ ਕਰੋ ਦਸਤਾਵੇਜ਼ ਸਹੀ ਹਨ ਜਾਂ ਨਹੀਂ

  • ਪੀ.ਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਅਧਿਕਾਰਤ ਵੈੱਬਸਾਈਟ 'ਤੇ ਲਾਗ ਇਨ ਕਰਨਾ ਹੋਵੇਗਾ। ਇਸ ਵਿਚ ਦਿੱਤੇ ਗਏ  Farmers Corner ਵਾਲੇ ਟੈਬ 'ਤੇ ਕਲਿੱਕ ਕਰਨਾ ਹੋਵੇਗਾ।
  • ਜੇਕਰ ਤੁਸੀਂ ਪਹਿਲਾਂ ਅਰਜ਼ੀ ਦਿੱਤੀ ਹੈ ਅਤੇ ਤੁਹਾਡਾ ਆਧਾਰ (Aadhaar) ਠੀਕ ਤਰੀਕੇ ਨਾਲ ਅਪਲੋਡ ਨਹੀਂ ਹੋਇਆ ਹੈ ਜਾਂ ਕਿਸੇ ਵਜ੍ਹਾ ਨਾਲ ਆਧਾਰ ਨੰਬਰ ਗਲਤ ਦਰਜ ਹੋ ਗਿਆ ਹੈ ਤਾਂ ਇਸ ਦੀ ਜਾਣਕਾਰੀ ਇਸ ਵਿਚ ਮਿਲ ਜਾਵੇਗੀ।
  • ਕਿਸਾਨ ਕਾਰਨਰ ਵਿਚ ਕਿਸਾਨਾਂ ਨੂੰ ਖੁਦ ਨੂੰ ਹੀ ਪੀ.ਐੱਮ. ਕਿਸਾਨ ਯੋਜਨਾ ਵਿਚ ਰਜਿਸਟਰਡ ਕਰਨ ਦਾ ਵੀ ਬਦਲ ਦਿੱਤਾ ਗਿਆ ਹੈ।
  • ਇਸ ਵਿਚ ਸਰਕਾਰ ਨੇ ਸਾਰੇ ਲਾਭਪਾਤਰੀਆਂ ਦੀ ਪੂਰੀ ਸੂਚੀ ਅਪਲੋਡ ਕਰ ਦਿੱਤੀ ਹੈ। ਤੁਸੀਂ ਜਾਂਚ ਸਕਦੇ ਹੋ ਕਿ ਤੁਹਾਡੀ ਅਰਜ਼ੀ ਦਾ ਸਟੇਟਸ ਕੀ ਹੈ। ਇਸ ਦੀ ਜਾਣਕਾਰੀ ਕਿਸਾਨ ਆਧਾਰ ਗਿਣਤੀ ਜਾਂ ਬੈਂਕ ਖਾਤਾ ਜਾਂ ਮੋਬਾਇਲ ਨੰਬਰ ਜ਼ਰੀਏ ਪਤਾ ਕਰ ਸਕਦੇ ਹੋ।
  • ਜਿਨ੍ਹਾਂ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਸਰਕਾਰ ਵੱਲੋਂ ਦਿੱਤਾ ਗਿਆ ਹੈ ਉਨ੍ਹਾਂ ਦੇ ਵੀ ਨਾਮ ਰਾਜ/ਜ਼ਿਲ/ਤਹਿਸੀਲ/ਪਿੰਡ ਦੇ ਹਿਸਾਬ ਨਾਲ ਵੇਖੇ ਜਾ ਸਕਦੇ ਹਨ।
  • ਇਸ ਦੇ ਇਲਾਵਾ ਟੋਲੀ ਫ੍ਰੀ ਨੰਬਰ 18001155266 'ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਕਿਸਾਨ ਹੈਲਪਲਾਈਨ ਨੰਬਰ 155261 'ਤੇ ਗੱਲ ਕਰ ਸਕਦੇ ਹਨ।

author

cherry

Content Editor

Related News