ਮਰਸਡੀਜ਼ ਕਾਰ ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਝਟਕਾ, ਜਲਦ ਵਧ ਸਕਦੀਆਂ ਹਨ ਕੀਮਤਾਂ
Tuesday, Mar 18, 2025 - 05:54 PM (IST)

ਬਿਜ਼ਨੈੱਸ ਡੈਸਕ — ਮਰਸਡੀਜ਼-ਬੈਂਜ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੰਤੋਸ਼ ਅਈਅਰ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਯੂਰੋ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਜਾਰੀ ਰਹੀ ਤਾਂ ਕੰਪਨੀ ਅਪ੍ਰੈਲ 'ਚ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾ ਸਕਦੀ ਹੈ। ਕੰਪਨੀ ਨੇ ਇਸ ਸਾਲ ਜਨਵਰੀ 'ਚ ਕੀਮਤਾਂ 'ਚ ਵਾਧਾ ਕੀਤਾ ਸੀ। ਇਸ ਦਾ ਅੰਦਾਜ਼ਾ ਹੈ ਕਿ ਮੰਗ ਦੀ ਕਮੀ ਕਾਰਨ ਲਗਜ਼ਰੀ ਕਾਰਾਂ ਦੀ ਵਿਕਰੀ ਘੱਟੋ-ਘੱਟ ਦੋ ਤਿਮਾਹੀਆਂ ਤੱਕ ਦਬਾਅ ਹੇਠ ਰਹੇਗੀ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੇ ਬਣਾਇਆ All Time High, ਜਾਣੋ ਕਿੰਨੇ ਚੜ੍ਹੇ ਭਾਅ
ਅਈਅਰ ਨੇ ਕਿਹਾ, ''ਐਕਸਚੇਂਜ ਰੇਟ ਦੀ ਗੱਲ ਕਰੀਏ ਤਾਂ ਪਿਛਲੇ 20 ਦਿਨਾਂ 'ਚ ਇਹ ਥੋੜਾ ਚਿੰਤਾਜਨਕ ਰਿਹਾ ਹੈ ਕਿਉਂਕਿ ਯੂਰੋ ਪਹਿਲਾਂ ਹੀ 95 ਰੁਪਏ ਦੇ ਪੱਧਰ 'ਤੇ ਪਹੁੰਚ ਚੁੱਕਾ ਹੈ ਅਤੇ ਅਸੀਂ ਕਾਰਾਂ ਦੀ ਕੀਮਤ 90 ਰੁਪਏ ਦੇ ਪੱਧਰ 'ਤੇ ਤੈਅ ਕੀਤੀ ਹੈ। ਇਸ ਤਰ੍ਹਾਂ ਕਾਫੀ ਵਾਧਾ ਹੋਇਆ ਹੈ ਅਤੇ ਜੇਕਰ ਇਹ ਸਿਲਸਿਲਾ ਜਾਰੀ ਰਿਹਾ ਤਾਂ ਅਪ੍ਰੈਲ 'ਚ ਕੀਮਤਾਂ 'ਚ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ : TDS rules change:ਬਦਲਣ ਜਾ ਰਹੇ ਹਨ TDS ਨਿਯਮ, ਨਿਵੇਸ਼ਕਾਂ ਅਤੇ ਸੀਨੀਅਰ ਨਾਗਰਿਕਾਂ ਨੂੰ ਮਿਲੇਗੀ ਵੱਡੀ ਰਾਹਤ
ਭਾਰਤੀ ਰੁਪਏ ਦੇ ਮੁਕਾਬਲੇ ਯੂਰੋ ਦੀ ਵਟਾਂਦਰਾ ਦਰ ਇਸ ਸਾਲ ਲਗਾਤਾਰ ਘਟੀ ਹੈ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ, ਰੁਪਏ ਦੀ ਵਟਾਂਦਰਾ ਦਰ 12 ਫਰਵਰੀ ਨੂੰ ਇੱਕ ਯੂਰੋ ਦੇ ਮੁਕਾਬਲੇ 89.96 ਤੋਂ ਘੱਟ ਕੇ 12 ਮਾਰਚ ਨੂੰ 95.13 ਦੇ ਰਿਕਾਰਡ ਹੇਠਲੇ ਪੱਧਰ 'ਤੇ ਆ ਗਈ। ਮੰਗਲਵਾਰ ਨੂੰ ਇਕ ਯੂਰੋ ਦੀ ਕੀਮਤ 94.55 ਰੁਪਏ ਸੀ। ਉਸਨੇ ਕਿਹਾ ਕਿ ਕੰਪਨੀ ਨੂੰ ਵਿਦੇਸ਼ੀ ਮੁਦਰਾ ਵਟਾਂਦਰਾ ਦਰਾਂ ਵਿੱਚ ਕਿਸੇ ਵੀ ਉਲਟ ਉਤਰਾਅ-ਚੜ੍ਹਾਅ 'ਤੇ ਪ੍ਰਤੀਕਿਰਿਆ ਕਰਨੀ ਪੈਂਦੀ ਹੈ। ਉਸ ਨੇ ਕਿਹਾ ਕਿ ਕੰਪਨੀ ਨੂੰ ਉਮੀਦ ਹੈ ਕਿ ਸਾਲ ਦੇ ਸ਼ੁਰੂ ਵਿੱਚ ਘਰੇਲੂ ਬਾਜ਼ਾਰ ਵਿੱਚ ਵਿਕਾਸ ਦੀ ਗਤੀ ਜਾਰੀ ਰਹੇਗੀ ਪਰ ਭੂ-ਰਾਜਨੀਤਿਕ ਸਥਿਤੀ ਸਮੁੱਚੇ ਗਾਹਕਾਂ ਦੀ ਭਾਵਨਾ ਨੂੰ ਪ੍ਰਭਾਵਤ ਕਰ ਰਹੀ ਹੈ।
ਇਹ ਵੀ ਪੜ੍ਹੋ : Historic jump in Gold price: ਮਹਿੰਗੇ ਸੋਨੇ ਨੇ ਬਦਲਿਆ ਖ਼ਰੀਦਦਾਰੀ ਦਾ ਰੁਝਾਨ
ਇਹ ਵੀ ਪੜ੍ਹੋ : ਰਿਕਾਰਡ ਹਾਈ ਮਗਰੋਂ ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ Gold-Silver ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8