ਖਾਤਾਧਾਰਕਾਂ ਨੂੰ ਛੇਤੀ ਮਿਲੇਗੀ ਰਾਹਤ, PMC ਬੈਂਕ ਲਈ ਇਹ ਹੈ ਮਹਾਰਾਸ਼ਟਰ ਸਰਕਾਰ ਦਾ ਪਲਾਨ

12/06/2019 11:07:45 AM

ਨਵੀਂ ਦਿੱਲੀ—ਮਹਾਰਾਸ਼ਟਰ ਸਰਕਾਰ ਨੇ ਘੋਟਾਲੇ ਨਾਲ ਜੂਝ ਰਹੇ ਪੰਜਾਬ ਐਂਡ ਮਹਾਰਾਸ਼ਟਰ ਕੋਅ-ਆਪਰੇਟਿਵ (ਪੀ.ਐਮ.ਸੀ.) ਬੈਂਕ 'ਚ ਰਲੇਵਾਂ ਕਰਨ ਦਾ ਸੁਝਾਅ ਦਿੱਤਾ ਹੈ। ਇਸ ਨਾਲ ਪੀ.ਐੱਮ.ਸੀ. ਬੈਂਕ ਦੇ ਜਮ੍ਹਾਕਰਤਾਵਾਂ ਨੂੰ ਰਾਹਤ ਮਿਲੇਗੀ। ਇਹ ਗੱਲ ਸੂਬੇ ਦੇ ਇਕ ਮੰਤਰੀ ਜਯੰਤ ਪਾਟਿਲ ਨੇ ਵੀਰਵਾਰ ਨੂੰ ਕਹੀ।

PunjabKesari
ਐੱਮ.ਐੱਸ.ਸੀ. ਬੈਂਕ ਦੇ ਨਾਲ ਹੋ ਸਕਦਾ ਰਲੇਵਾਂ
ਉਨ੍ਹਾਂ ਨੇ ਕਿਹਾ ਕਿ ਜੇਕਰ ਲੋੜ ਹੋਈ ਤਾਂ ਸੂਬਾ ਸਰਕਾਰ ਮਹਾਰਾਸ਼ਟਰ ਸਟੇਟ ਕਾਪਰੇਵਿਟ (ਐੱਮ.ਐੱਸ.ਸੀ.) ਅਤੇ ਪੀ.ਐੱਮ.ਸੀ. ਬੈਂਕ ਦੇ ਰਲੇਵੇਂ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨਾਲ ਗੱਲ ਕਰੇਗੀ। ਪਾਟਿਲ ਨੇ ਕਿਹਾ ਕਿ ਐੱਮ.ਐੱਸ.ਸੀ. ਬੈਂਕ ਚੰਗੀ ਹਾਲਤ 'ਚ ਹਨ ਅਤੇ ਇਸ 'ਚ ਪੀ.ਐੱਮ.ਸੀ. ਬੈਂਕ ਦਾ ਰਲੇਵਾਂ ਕਰਨ 'ਚ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ। ਮਹਾਰਾਸ਼ਟਰ ਦੇ ਐੱਨ.ਸੀ.ਪੀ. ਪ੍ਰਮੁੱਖ ਨੇ ਕਿਹਾ ਕਿ ਰਲੇਵਾਂ ਪ੍ਰਕਿਰਿਆ ਡੇਢ ਮਹੀਨੇ 'ਚ ਪੂਰੀ ਹੋ ਸਕਦੀ ਹੈ। ਉੱਧਰ ਆਰ.ਬੀ.ਆਈ. ਦੇ ਪ੍ਰਮੁੱਖ ਦਾਸ ਨੇ ਕਿਹਾ ਕਿ ਪੀ.ਐੱਮ.ਸੀ. ਬੈਂਕ 'ਤੇ ਫਾਰੇਂਸਿਕ ਆਡਿਟ ਰਿਪੋਰਟ ਇਸ ਮਹੀਨੇ ਦੇ ਆਖੀਰ ਤੱਕ ਆ ਸਕਦੀ ਹੈ।

PunjabKesari
ਪੀ.ਐੱਮ.ਸੀ. ਬੈਂਕ 'ਤੇ ਲੱਗੀਆਂ ਹਨ ਕਈ ਪਾਬੰਦੀਆਂ
ਪੀ.ਐੱਮ.ਸੀ. ਬੈਂਕ 'ਚ 4,355 ਕਰੋੜ ਰੁਪਏ ਦਾ ਕਥਿਤ ਘੋਟਾਲਾ ਸਾਹਮਣੇ ਆਉਣ ਦੇ ਬਾਅਦ ਆਰ.ਬੀ.ਆਈ. ਨੇ ਉਸ 'ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ। ਸ਼ੁਰੂ 'ਚ ਪੀ.ਐੱਮ.ਸੀ. ਬੈਂਕ ਦੇ ਜਮ੍ਹਾਕਰਤਾਵਾਂ ਨੂੰ ਸਿਰਫ 1,000 ਰੁਪਏ ਦੀ ਨਿਕਾਸੀ ਕਰਨ ਦੀ ਆਗਿਆ ਦਿੱਤੀ ਗਈ ਸੀ। ਹਾਲਾਂਕਿ ਇਸ ਨੂੰ ਕਈ ਪੜ੍ਹਾਵਾਂ 'ਚ ਵਧਾ ਕੇ ਹੁਣ 50,000 ਰੁਪਏ ਤੱਕ ਕਰ ਦਿੱਤਾ ਗਿਆ ਹੈ। ਵੱਡੀ ਰਾਸ਼ੀ ਫੱਸ ਜਾਣ ਕਾਰਨ ਹਾਲ ਹੀ 'ਚ ਪੀ.ਐੱਮ.ਸੀ. ਬੈਂਕ ਦੇ ਘੱਟੋ-ਘੱਟ ਅੱਠ ਜਮ੍ਹਾਕਰਤਾਵਾਂ ਦੀ ਮੌਤ ਹੋ ਗਈ ਹੈ। ਇਸ 'ਚੋਂ ਇਕ ਨੇ ਆਤਮਹੱਤਿਆ ਕਰ ਲਈ।

PunjabKesari
ਫਾਰੇਂਸਿਕ ਆਡਿਟ ਰਿਪੋਰਟ ਛੇਤੀ ਆਉਣ ਦੀ ਉਮੀਦ
ਇਸ ਦੌਰਾਨ ਆਰ.ਬੀ.ਆਈ. ਨੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਪੀ.ਐੱਮ.ਸੀ. ਬੈਂਕ 'ਤੇ ਫਾਰੇਂਸਿਕ ਆਡਿਟ ਰਿਪੋਰਟ ਇਸ ਮਹੀਨੇ ਦੇ ਅੰਤ ਤੱਕ ਆਉਣ ਦੀ ਉਮੀਦ ਹੈ। ਚਾਲੂ ਵਿੱਤੀ ਸਾਲ ਦੀ ਪੰਜਵੀਂ ਦੋਮਾਹੀ ਮੌਦਰਿਕ ਨੀਤੀ ਸਮੀਖਿਆ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੀ ਲੜੀ 'ਚ ਉਨ੍ਹਾਂ ਨੇ ਕਿਹਾ ਪੀ.ਐੱਮ.ਸੀ. ਬੈਂਕ ਦਾ ਫਾਰੇਂਸਿਕ ਆਡਿਟ ਚੱਲ ਰਿਹਾ ਹੈ। ਇਸ ਦੀ ਆਖਿਰੀ ਰਿਪੋਰਟ ਇਸ ਮਹੀਨੇ ਦੇ ਆਖੀਰ ਤੱਕ ਆ ਸਕਦੀ ਹੈ।


Aarti dhillon

Content Editor

Related News