ਸੈਮਸੰਗ, ਵਨਪਲੱਸ, ਵੀਵੋ ਸਣੇ ਇਨ੍ਹਾਂ ਸਮਾਰਟ ਫੋਨਾਂ ਦੀ ਕੀਮਤ 'ਚ ਕਟੌਤੀ

09/13/2020 5:10:12 PM

ਨਵੀਂ ਦਿੱਲੀ— ਇਸ ਸਾਲ ਅਪ੍ਰੈਲ 'ਚ ਸਮਾਰਟ ਫੋਨਾਂ 'ਤੇ ਜੀ. ਐੱਸ. ਟੀ. ਵਧਣ ਕਾਰਨ ਕਈ ਸਮਾਰਟ ਫੋਨਾਂ ਦੀਆਂ ਕੀਮਤਾਂ 'ਚ ਵਾਧਾ ਹੋ ਗਿਆ ਸੀ। ਹਾਲਾਂਕਿ, ਪਿਛਲੇ ਕੁਝ ਮਹੀਨਿਆਂ 'ਚ ਬਹੁਤ ਸਾਰੇ ਸਮਾਰਟ ਫੋਨਾਂ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ। ਇਨ੍ਹਾਂ 'ਚ ਵਨਪਲੱਸ, ਸੈਮਸੰਗ, ਵੀਵੋ, ਸ਼ੀਓਮੀ ਦੇ ਫੋਨ ਹਨ।

ਸੈਮਸੰਗ ਗਲੈਕਸੀ A50s ਦੀ ਕੀਮਤ 'ਚ 6,000 ਰੁਪਏ ਤੱਕ ਦੀ ਕਟੌਤੀ ਹੋਈ ਹੈ, ਜਿਸ ਮਗਰੋਂ 4-ਜੀਬੀ ਰੈਮ ਵਾਲਾ ਫੋਨ 18,599 ਰੁਪਏ 'ਚ, ਜਦੋਂ ਕਿ 6 ਜੀਬੀ ਵਾਲਾ 20,561 ਰੁਪਏ 'ਚ ਉਪਲਬਧ ਹੈ।

ਉੱਥੇ ਹੀ, 7,000 ਰੁਪਏ ਦੀ ਕਟੌਤੀ ਤੋਂ ਬਾਅਦ 8-ਜੀਬੀ ਰੈਮ ਤੇ 256-ਜੀਬੀ ਇੰਟਰਨਲ ਸਟੋਰੇਜ ਵਾਲਾ ਵਨਪਲੱਸ 7 ਟੀ ਪ੍ਰੋ 47,999 ਰੁਪਏ 'ਚ ਉਪਲਬਧ ਹੈ। ਇਸ ਤੋਂ ਇਲਾਵਾ ਵੀਵੋ V19 ਦੀ ਗੱਲ ਕਰੀਏ ਤਾਂ 4-ਜੀਬੀ ਰੈਮ ਤੇ 128-ਜੀਬੀ ਸਟੋਰੇਜ ਵਾਲਾ ਮਾਡਲ 3,000 ਰੁਪਏ ਸਸਤਾ ਹੋਣ ਮਗਰੋਂ 24,990 ਰੁਪਏ 'ਚ ਉਪਲਬਧ ਹੈ, ਜਦੋਂ ਕਿ ਇਸ ਦਾ 8-ਜੀਬੀ ਰੈਮ ਤੇ 256-ਜੀਬੀ ਸਟੋਰੇਜ ਵਾਲਾ ਮਾਡਲ 27,990 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ, ਇਸ ਦੀ ਕੀਮਤ 4,000 ਰੁਪਏ ਘਟਾਈ ਗਈ ਹੈ।

ਓਪੋ ਰੇਨੋ 3 ਪ੍ਰੋ ਦੇ 128-ਜੀਬੀ ਸਟੋਰੇਜ ਵਾਲੇ ਮਾਡਲ ਦੀ ਕੀਮਤ 'ਚ 2,000 ਰੁਪਏ ਦੀ ਕਟੌਤੀ ਹੋਈ ਹੈ ਅਤੇ ਇਹ ਹੁਣ 27,990 ਰੁਪਏ 'ਚ ਮਿਲ ਰਿਹਾ ਹੈ। ਦੂਜੇ ਪਾਸੇ ਇਸ ਦਾ 256-ਜੀਬੀ ਮਾਡਲ 3,000 ਰੁਪਏ ਸਸਤਾ ਹੋਇਆ ਹੈ ਅਤੇ 29,990 ਰੁਪਏ 'ਚ ਉਪਲਬਧ ਹੈ। ਸ਼ੀਓਮੀ ਨੇ 6-ਜੀਬੀ ਰੈਮ ਵਾਲੇ ਰੈੱਡਮੀ ਕੇ-20 ਪ੍ਰੋ ਦੀ ਕੀਮਤ 2,000 ਰੁਪਏ ਘਟਾ ਕੇ 22,999 ਰੁਪਏ ਕਰ ਦਿੱਤੀ ਹੈ। ਇਸ ਤੋਂ ਇਲਾਵਾ 14,999 ਰੁਪਏ ਦੀ ਕੀਮਤ 'ਚ ਲਾਂਚ ਹੋਇਆ ਰੀਅਲਮੀ 6i ਹੁਣ 13,999 ਰੁਪਏ 'ਚ ਉਪਲਬਧ ਹੈ।


Sanjeev

Content Editor

Related News