ਜੁਲਾਈ ਤੱਕ 20 ਰੁ: ਮਹਿੰਗਾ ਹੋ ਸਕਦਾ ਹੈ ਪੈਟਰੋਲ, ਡੀਜ਼ਲ ਵੀ ਹੋਵੇਗਾ 100 ਰੁ:!
Tuesday, Feb 23, 2021 - 03:15 PM (IST)
ਨਵੀਂ ਦਿੱਲੀ- ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਈ ਹੈ। ਜੇਕਰ ਸੂਬਾ ਸਰਕਾਰਾਂ ਅਤੇ ਕੇਂਦਰ ਨੇ ਟੈਕਸਾਂ ਵਿਚ ਕਟੌਤੀ ਨਾ ਕੀਤੀ ਅਤੇ ਕੱਚੇ ਤੇਲ ਦੀ ਕੀਮਤ ਵਿਚ ਵਾਧਾ ਜਾਰੀ ਰਿਹਾ ਤਾਂ ਜੁਲਾਈ ਵਿਚ ਦੇਸ਼ ਵਿਚ ਪੈਟਰੋਲ ਦੀ ਕੀਮਤ 120 ਰੁਪਏ ਤੋਂ ਲੈ ਕੇ 125 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਸਕਦੀ ਹੈ।
ਬ੍ਰੈਂਟ ਦੀ ਕੀਮਤ ਪਹਿਲਾਂ ਹੀ 66 ਡਾਲਰ 'ਤੇ ਪਹੁੰਚ ਗਈ ਹੈ। ਮੰਗਲਵਾਰ ਨੂੰ ਇਸ ਵਿਚ 1 ਡਾਲਰ ਤੋਂ ਵੱਧ ਦਾ ਉਛਾਲ ਆਇਆ ਹੈ। ਅਮਰੀਕਾ ਵਿਚ ਉਤਪਾਦਨ ਠੱਪ ਹੋਣ ਦੀ ਵਜ੍ਹਾ ਨਾਲ ਗਲੋਬਲ ਤੇਲ ਕੀਮਤਾਂ ਵਿਚ ਉਬਾਲ ਹੈ। ਕਿਹਾ ਜਾਂਦਾ ਹੈ ਕਿ ਭਾਰੀ ਠੰਡ ਕਾਰਨ ਜੰਮੀਆਂ ਪਾਇਪਾਂ ਅਤੇ ਬਿਜਲੀ ਸਪਲਾਈ ਵਿਚ ਰੁਕਾਵਟਾਂ ਕਾਰਨ ਟੈਕਸਾਸ ਵਿਚ ਪ੍ਰਤੀ ਦਿਨ 2 ਲੱਖ ਬੈਰਲ (ਬੀ. ਪੀ. ਡੀ.) ਉਤਪਾਦਨ ਦੁਬਾਰਾ ਚਾਲੂ ਕਰਨ ਵਿਚ ਘੱਟੋ-ਘੱਟ ਦੋ ਹਫ਼ਤੇ ਲੱਗ ਸਕਦੇ ਹਨ। ਅਮਰੀਕਾ ਦਾ ਡਬਲਿਊ. ਟੀ. ਆਈ. ਵੀ 62 ਡਾਲਰ ਪ੍ਰਤੀ ਬੈਰਲ ਤੋਂ ਉਪਰ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪੈਟਰੋਲ ਜਲਦ ਲਾਵੇਗਾ ਸੈਂਕੜਾ, ਕੀਮਤਾਂ 'ਚ 7 ਰੁ: ਤੋਂ ਵੱਧ ਦਾ ਉਛਾਲ
ਗੋਲਡਮੈਨ ਸਾਕਸ ਮੁਤਾਬਕ, ਸਪਲਾਈ ਵਿਚ ਤੰਗੀ ਅਤੇ ਮੰਗ ਵਿਚ ਵਾਧਾ ਹੋਣ ਨਾਲ ਜੁਲਾਈ-ਸਤੰਬਰ ਵਿਚਕਾਰ ਕੱਚੇ ਤੇਲ ਦੀ ਕੀਮਤ 75 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ। ਕੇਡੀਆ ਐਡਵਾਇਜ਼ਰੀ ਦੇ ਡਾਇਰੈਕਟਰ ਅਜੈ ਕੇਡੀਆ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਪੈਟਰੋਲ ਦੀ ਕੀਮਤ ਜੁਲਾਈ ਤੱਕ 20 ਰੁਪਏ ਪ੍ਰਤੀ ਲਿਟਰ ਵੱਧ ਸਕਦੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਨੇ ਐਕਸਾਈਜ਼ ਡਿਊਟੀ ਅਤੇ ਸੂਬਾ ਸਰਕਾਰਾਂ ਨੇ ਆਪਣੇ ਪੱਧਰ 'ਤੇ ਟੈਕਸਾਂ ਵਿਚ ਕੋਈ ਕਟੌਤੀ ਨਾ ਕੀਤੀ ਤਾਂ ਡੀਜ਼ਲ ਵੀ 100 ਰੁਪਏ ਪ੍ਰਤੀ ਲਿਟਰ ਦੇ ਆਸਪਾਸ ਪਹੁੰਚ ਸਕਦਾ ਹੈ। ਕੁੱਲ ਮਿਲਾ ਕੇ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ- ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, EPF 'ਤੇ ਵਾਪਸ ਹੋ ਸਕਦੈ ਇਹ ਨਿਯਮ
► ਕੀ ਸਰਕਾਰਾਂ ਨੂੰ ਕੀਮਤਾਂ ਵਿਚ ਕਮੀ ਕਰਨੀ ਚਾਹੀਦੀ ਹੈ? ਕੁਮੈਂਟ ਬਾਕਸ ਵਿਚ ਦਿਓ ਟਿਪਣੀ