ਲਗਾਤਾਰ 4 ਦਿਨ ਤੋਂ ਪੈਟਰੋਲ ਦੇ ਭਾਅ ਸਥਿਰ, ਡੀਜ਼ਲ ਹੋਇਆ ਸਸਤਾ

10/18/2019 9:37:57 AM

ਨਵੀਂ ਦਿੱਲੀ—ਤਿਉਹਾਰੀ ਸੀਜ਼ਨ 'ਚ ਤੇਲ ਦੇ ਗਾਹਕਾਂ ਨੂੰ ਰਾਹਤ ਮਿਲਦੀ ਹੋਈ ਦਿੱਸ ਰਹੀ ਹੈ। ਤੇਲ ਦੇ ਭਾਅ ਛਲਾਂਗ ਤਾਂ ਨਹੀਂ ਲਗਾ ਰਹੇ ਪਰ ਕੀਮਤਾਂ 'ਚ ਸਥਿਰਤਾ ਅਤੇ ਗਿਰਾਵਟ ਜ਼ਰੂਰ ਦਿੱਸ ਰਹੀ ਹੈ। 15 ਅਕਤੂਬਰ ਤੋਂ 17 ਅਕਤੂਬਰ ਤੱਕ ਡੀਜ਼ਲ ਅਤੇ ਪੈਟਰੋਲ ਦੇ ਭਾਅ ਸਥਿਰ ਸਨ। ਅੱਜ ਚੌਥੇ ਦਿਨ ਵੀ ਪੈਟਰੋਲ ਦੇ ਭਾਅ ਸਥਿਰ ਹਨ, ਜਦੋਂਕਿ ਡੀਜ਼ਲ ਦੀ ਕੀਮਤ 10 ਪੈਸੇ ਤੋਂ ਲੈ ਕੇ 11 ਪੈਸੇ ਤੱਕ ਘੱਟ ਗਈ ਹੈ।
ਆਓ ਜਾਣਦੇ ਹਾਂ ਤੁਹਾਡੇ ਸਹਿਰ 'ਚ ਕੀ ਭਾਅ ਹੈ?
ਸ਼ੁੱਕਰਵਾਰ ਭਾਵ ਅੱਜ 17 ਅਕਤੂਬਰ ਨੂੰ ਦਿੱਲੀ 'ਚ ਪੈਟਰੋਲ ਦੇ ਭਾਅ ਸਥਿਰ ਹਨ, ਜਦੋਂਕਿ ਡੀਜ਼ਲ ਦੇ ਭਾਅ 'ਚ ਗਿਰਾਵਟ ਆਈ ਹੈ। ਦਿੱਲੀ 'ਚ ਪੈਟਰੋਲ 73.27 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਉੱਧਰ ਡੀਜ਼ਲ 66.31 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਕੱਲ ਦੇ ਮੁਕਾਬਲੇ ਡੀਜ਼ਲ ਦੇ ਭਾਅ 'ਚ 10 ਪੈਸੇ ਦੀ ਗਿਰਾਵਟ ਆਈ ਹੈ।
ਉੱਧਰ ਮੁੰਬਈ 'ਚ ਵੀ ਪੈਟਰੋਲ ਦੀ ਕੀਮਤ ਸਥਿਰ ਹੈ। ਇਥੇ ਪੈਟਰੋਲ 78.88 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿੱਕ ਰਿਹਾ ਹੈ। ਇਸ ਦੇ ਨਾਲ ਡੀਜ਼ਲ ਦੀ ਕੀਮਤ 69.50 ਰੁਪਏ ਪ੍ਰਤੀ ਲੀਟਰ ਹੈ। ਕੱਲ ਦੇ ਮੁਕਾਬਲੇ ਡੀਜ਼ਲ ਦੇ ਭਾਅ 11 ਪੈਸੇ ਘੱਟ ਗਏ ਹਨ।
ਇੰਝ ਹੀ ਕੋਲਕਾਤਾ 'ਚ ਪੈਟਰੋਲ ਦੀ ਕੀਮਤ 75.92 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜ਼ਲ ਦੇ ਭਾਅ 68.67 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਕੀਮਤ 'ਚ 10 ਪੈਸੇ ਦੀ ਗਿਰਾਵਟ ਆਈ ਹੈ।
ਇਸ ਤਰ੍ਹਾਂ ਚੇਨਈ 'ਚ ਪੈਟਰੋਲ ਦੀ ਕੀਮਤ 76.09 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਚ 11 ਪੈਸੇ ਦੀ ਗਿਰਾਵਟ ਦੇ ਨਾਲ 70.04 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਦਿਨ ਸਮੀਖਿਆ ਹੁੰਦੀ ਹੈ। ਸਵੇਰੇ 6 ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ।


Aarti dhillon

Content Editor

Related News